ਬਿਜ਼ਨੈੱਸ ਡੈਸਕ : ਵਿਦੇਸ਼ਾਂ ਤੋਂ ਮਿਲੇ-ਜੁਲੇ ਸੰਕੇਤਾਂ ਦੇ ਵਿਚਕਾਰ, ਘਰੇਲੂ ਸਟਾਕ ਮਾਰਕੀਟਾਂ ਵਿੱਚ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ। 30-ਸ਼ੇਅਰਾਂ ਵਾਲਾ BSE ਸੈਂਸੈਕਸ 157.97 ਅੰਕ ਵਧ ਕੇ 73,477.53 'ਤੇ ਖੁੱਲ੍ਹਿਆ, ਪਰ ਤੁਰੰਤ ਹੀ ਲਾਲ ਰੰਗ ਵਿੱਚ ਖਿਸਕ ਗਿਆ। ਕਾਰੋਬਾਰ ਦਰਮਿਆਨ ਸੈਂਸੈਕਸ 497.43 ਅੰਕ ਭਾਵ 0.68% ਡਿੱਗ ਕੇ 72,822.12 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ
ਸੈਂਸੈਕਸ ਦੇ 11 ਸਟਾਕ ਵਾਧੇ ਨਾਲ ਅਤੇ 19 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਆਈਟੀ, ਧਾਤੂਆਂ ਅਤੇ ਜਨਤਕ ਖੇਤਰ ਦੇ ਬੈਂਕਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ, ਜਦੋਂ ਕਿ ਫਾਰਮਾ, ਸਿਹਤ ਸੰਭਾਲ, ਤੇਲ ਅਤੇ ਗੈਸ, ਨਿੱਜੀ ਬੈਂਕ, ਰਸਾਇਣ ਅਤੇ ਮੀਡੀਆ ਸੂਚਕਾਂਕ ਲਾਲ ਰੰਗ ਵਿੱਚ ਰਹੇ। ਸੈਂਸੈਕਸ ਦੇ ਸਟਾਕਾਂ ਵਿੱਚੋਂ, ਰਿਲਾਇੰਸ ਇੰਡਸਟਰੀਜ਼, ਕੋਟਕ ਮਹਿੰਦਰਾ ਬੈਂਕ, ਇੰਡੀਗੋ, ਸਨ ਫਾਰਮਾ, ਅਡਾਨੀ ਪੋਰਟਸ, ਆਈਸੀਆਈਸੀਆਈ ਬੈਂਕ, ਅਤੇ ਮਾਰੂਤੀ ਸੁਜ਼ੂਕੀ 1% ਤੋਂ 2% ਦੇ ਵਿਚਕਾਰ ਡਿੱਗੇ। ਇਸ ਦੌਰਾਨ, ਟ੍ਰੇਂਟ, ਟੈਕ ਮਹਿੰਦਰਾ, ਟਾਈਟਨ ਅਤੇ ਇਨਫੋਸਿਸ ਹਰੇ ਨਿਸ਼ਾਨ ਵਿੱਚ ਰਹੇ।
ਇਸੇ ਤਰ੍ਹਾਂ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 ਇੰਡੈਕਸ ਵੀ 67.20 ਅੰਕ ਵਧ ਕੇ 22,780.30 'ਤੇ ਖੁੱਲ੍ਹਿਆ। ਲਿਖਣ ਦੇ ਸਮੇਂ, ਇਹ 140.10 ਅੰਕ ਭਾਵ 0.62% ਦੀ ਗਿਰਾਵਟ ਨਾਲ 22,573.00 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਅੱਜ ਖਾਸ ਤੌਰ 'ਤੇ ਆਇਲ ਐਂਡ ਗੈਸ ਅਤੇ ਫਾਰਮਾ ਸੈਕਟਰ ਦੇ ਸ਼ੇਅਰਾਂ ਵਿੱਚ ਵੱਡੀ ਬਿਕਵਾਲੀ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ
ਅੱਜ ਤੋਂ ਸ਼ੁਰੂ ਹੋ ਰਹੀ ਹੈ RBI ਦੀ ਅਹਿਮ ਮੀਟਿੰਗ
ਬਾਜ਼ਾਰ ਦੀਆਂ ਨਜ਼ਰਾਂ ਅੱਜ ਤੋਂ ਸ਼ੁਰੂ ਹੋ ਰਹੀ ਭਾਰਤੀ ਰਿਜ਼ਰਵ ਬੈਂਕ (RBI) ਦੀ ਮੌਦਰਿਕ ਨੀਤੀ ਕਮੇਟੀ (MPC) ਦੀ ਮੀਟਿੰਗ 'ਤੇ ਟਿਕੀਆਂ ਹੋਈਆਂ ਹਨ। ਨਵੇਂ ਵਿੱਤੀ ਸਾਲ ਦੀ ਇਸ ਪਹਿਲੀ ਮੀਟਿੰਗ ਦੇ ਫੈਸਲੇ 8 ਅਪ੍ਰੈਲ ਨੂੰ ਗਵਰਨਰ ਵੱਲੋਂ ਸੁਣਾਏ ਜਾਣਗੇ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਵਿਆਜ ਦਰਾਂ ਵਿੱਚ ਬਦਲਾਅ ਦੀ ਸੰਭਾਵਨਾ ਬਹੁਤ ਘੱਟ ਹੈ।
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਚਿੰਤਾ
ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕੱਚਾ ਤੇਲ ਅੱਧਾ ਫੀਸਦੀ ਵਧ ਕੇ 109 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ 28 ਫਰਵਰੀ ਨੂੰ ਇਰਾਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਹ 70 ਡਾਲਰ ਦੇ ਕਰੀਬ ਸੀ। ਜੰਗ ਦੇ ਹਾਲਾਤ ਅਤੇ ਵਧਦੀਆਂ ਕੀਮਤਾਂ ਕਾਰਨ ਨਿਵੇਸ਼ਕਾਂ ਵਿੱਚ ਡਰ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
ਗਲੋਬਲ ਬਾਜ਼ਾਰਾਂ ਦਾ ਹਾਲ
ਜਿੱਥੇ ਭਾਰਤੀ ਬਾਜ਼ਾਰ ਗਿਰਾਵਟ ਵਿੱਚ ਹੈ, ਉੱਥੇ ਹੀ ਏਸ਼ੀਆਈ ਬਾਜ਼ਾਰਾਂ ਜਿਵੇਂ ਦੱਖਣੀ ਕੋਰੀਆ ਦੇ ਕੋਸਪੀ (0.83%) ਅਤੇ ਜਾਪਾਨ ਦੇ ਨਿੱਕੇਈ (1.11%) ਵਿੱਚ ਤੇਜ਼ੀ ਦੇਖੀ ਗਈ ਹੈ। ਅਮਰੀਕੀ ਬਾਜ਼ਾਰਾਂ ਵਿੱਚ ਵੀ ਬੀਤੇ ਦਿਨੀਂ ਰਲਿਆ-ਮਿਲਿਆ ਕਾਰੋਬਾਰ ਰਿਹਾ ਸੀ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਮਾਹਰਾਂ ਦੀ ਰਾਏ: ਨਿਵੇਸ਼ਕ ਰਹਿਣ ਸਾਵਧਾਨ
ਬਾਜ਼ਾਰ ਮਾਹਰਾਂ ਮੁਤਾਬਕ ਇਸ ਹਫਤੇ ਬਾਜ਼ਾਰ 'ਚ ਕਾਫੀ ਉਤਾਰ-ਚੜ੍ਹਾਅ ਰਹਿਣ ਦੀ ਸੰਭਾਵਨਾ ਹੈ। ਰੇਲੀਗੇਅਰ ਬ੍ਰੋਕਿੰਗ ਦੇ ਅਜੀਤ ਮਿਸ਼ਰਾ ਅਨੁਸਾਰ, ਨਿਫਟੀ ਲਈ 21,930 ਦਾ ਪੱਧਰ ਅਹਿਮ ਸਪੋਰਟ ਹੈ। ਨਿਵੇਸ਼ਕਾਂ ਨੂੰ ਮੌਜੂਦਾ ਅਨਿਸ਼ਚਿਤਤਾ ਦੇ ਦੌਰ ਵਿੱਚ ਸਾਵਧਾਨੀ ਵਰਤਣ ਅਤੇ ਮਜ਼ਬੂਤ ਲਾਰਜ-ਕੈਪ ਸ਼ੇਅਰਾਂ ਵਿੱਚ ਹੀ ਨਿਵੇਸ਼ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਬਾਜ਼ਾਰ ਤੇਜ਼ੀ ਨਾਲ ਬੰਦ ਹੋਇਆ ਸੀ (ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਕਾਰਨ ਛੁੱਟੀ ਸੀ), ਪਰ ਅੱਜ ਫਿਰ ਤੋਂ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਇਹ ਵੀ ਪੜ੍ਹੋ : ਹੁਣ ਬਿਨਾਂ OTP ਤੋਂ ਹੋਵੇਗੀ ਬੈਂਕ ਵੈਰੀਫਿਕੇਸ਼ਨ, ਬੈਂਕ ਲੈ ਕੇ ਆ ਰਹੇ ਹਨ ਨਵੀਂ ਤਕਨਾਲੋਜੀ
ਇਹ ਵੀ ਪੜ੍ਹੋ : ਵਿੱਤੀ ਨਵੇਂ ਸਾਲ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ ਸੋਨਾ-ਚਾਂਦੀ, ਜਾਣੋ 24-22-18K ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਜਪਾ ਘੁਸਪੈਠੀਆਂ ਦੇ ਵਿਰੁੱਧ, ਮੁਸਲਮਾਨਾਂ ਦੇ ਨਹੀਂ : ਨਿਤਿਨ ਗਡਕਰੀ ਦਾ ਵੱਡਾ ਬਿਆਨ
NEXT STORY