ਨਵੀਂ ਦਿੱਲੀ— ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਨੂੰ ਹੁਣ ਆਸਾਨੀ ਨਾਲ ਸਬਸਿਡੀ 'ਤੇ ਕਰਜ਼ ਮਿਲ ਰਿਹਾ ਹੈ। ਸਰਕਾਰ ਨੇ ਕੋਵਿਡ-19 ਸੰਕਟ ਦੌਰਾਨ ਕਿਸਾਨਾਂ ਦੀ ਮਦਦ ਲਈ ਕਿਸਾਨ ਕ੍ਰੈਡਿਟ ਕਾਰਡ (ਕੇ. ਸੀ. ਸੀ.) ਧਾਰਕਾਂ ਲਈ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਰਿਆਇਤੀ ਕਰਜ਼ ਨੂੰ ਹਰੀ ਝੰਡੀ ਦਿੱਤੀ ਹੈ।
ਕੋਵਿਡ-19 ਦੇ ਪ੍ਰਭਾਵ ਤੋਂ ਖੇਤੀ ਖੇਤਰ ਨੂੰ ਰਾਹਤ ਦੇਣ ਲਈ ਵਿਸ਼ੇਸ਼ ਮੁਹਿੰਮ ਤਹਿਤ 17 ਅਗਸਤ ਤੱਕ 1.22 ਕਰੋੜ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੇ ਕਰਜ਼ ਦੀ ਹੱਦ ਕੁੱਲ ਮਿਲਾ ਕੇ 1,02,065 ਕਰੋੜ ਰੁਪਏ ਹੈ। ਇਸ ਦੀ ਜਾਣਕਾਰੀ ਵਿੱਤ ਮੰਤਰਾਲਾ ਨੇ ਸੋਮਵਾਰ ਨੂੰ ਦਿੱਤੀ।
ਕਿੰਨਾ ਹੈ ਵਿਆਜ?
ਖੇਤੀ-ਕਿਸਾਨੀ ਲਈ ਵਿਆਜ ਦਰ ਉਂਝ ਤਾਂ 9 ਫੀਸਦੀ ਹੈ ਪਰ ਸਰਕਾਰ ਇਸ 'ਚ 2 ਫੀਸਦੀ ਦੀ ਸਬਸਿਡੀ ਦਿੰਦੀ ਹੈ। ਇਸ ਤਰ੍ਹਾਂ ਇਹ 7 ਫੀਸਦੀ ਪੈਂਦਾ ਹੈ। ਹਾਲਾਂਕਿ, ਸਮੇਂ 'ਤੇ ਕਰਜ਼ ਵਾਪਸ ਕਰ ਦੇਣ 'ਤੇ 3 ਫੀਸਦੀ ਦੀ ਹੋਰ ਛੋਟ ਮਿਲਦੀ ਹੈ। ਇਸ ਤਰ੍ਹਾਂ ਕਿਸਾਨਾਂ ਲਈ ਵਿਆਜ ਦਰ 4 ਫੀਸਦੀ ਰਹਿ ਜਾਂਦੀ ਹੈ। ਤੁਸੀਂ ਕਿਸੇ ਵੀ ਬੈਂਕ ਤੋਂ ਕਿਸਾਨ ਕ੍ਰੈਡਿਟ ਕਾਰਡ ਬਣਵਾ ਸਕਦੇ ਹੋ। ਇਸ ਲਈ ਸਿਰਫ 3 ਦਸਤਾਵੇਜ਼ ਲੱਗਦੇ ਹਨ। ਪਹਿਲਾਂ ਇਹ ਕਿ ਜੋ ਵਿਅਕਤੀ ਅਰਜ਼ੀ ਦੇ ਰਿਹਾ ਹੈ ਉਹ ਕਿਸਾਨ ਹੈ ਜਾਂ ਨਹੀਂ ਇਸ ਦਾ ਪ੍ਰਮਾਣ। ਇਸ ਲਈ ਬੈਂਕ ਉਸ ਦੇ ਖੇਤੀ ਦੇ ਕਾਗਜ਼ ਦੇਖਦਾ ਹੈ। ਦੂਜਾ ਨਿਵਾਸ ਪ੍ਰਮਾਣ ਅਤੇ ਤੀਜਾ ਸਹੁੰ ਪੱਤਰ ਕਿ ਉਸ ਦਾ ਕਿਸੇ ਹੋਰ ਬੈਂਕ 'ਚ ਕਰਜ਼ ਬਕਾਇਆ ਨਹੀਂ ਹੈ।
ਕਿਸਾਨ ਕ੍ਰੈਡਿਟ ਕਾਰਡ ਜ਼ਰੀਏ ਰਿਆਇਤੀ ਕਰਜ਼ ਉਪਲਬਧ ਕਰਾਉਣ ਨੂੰ ਲੈ ਕੇ ਸਰਕਾਰ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਸਰਕਾਰ ਨੇ ਮਈ 'ਚ ਘੋਸ਼ਿਤ 20.97 ਲੱਖ ਕਰੋੜ ਰੁਪਏ ਦੇ ਆਤਮਨਿਰਭਰ ਭਾਰਤ ਪੈਕੇਜ ਤਹਿਤ 2 ਲੱਖ ਕਰੋੜ ਰੁਪਏ ਦਾ ਰਿਆਇਤੀ ਕਰਜ਼ ਦੇਣ ਦਾ ਐਲਾਨ ਕੀਤਾ ਸੀ। ਇਸ ਨਾਲ ਮਛਵਾਰਿਆਂ ਅਤੇ ਡੇਅਰੀ ਕਿਸਾਨਾਂ ਸਮੇਤ 2.5 ਕਰੋੜ ਕਿਸਾਨਾਂ ਨੂੰ ਲਾਭ ਹੋਣ ਦੀ ਉਮੀਦ ਹੈ।
ਡਾਲਰ ਦਾ ਮੁੱਲ 75 ਰੁਪਏ ਤੋਂ ਪਾਰ, NRIs ਦੀ ਭਾਰੀ ਹੋਵੇਗੀ ਜੇਬ
NEXT STORY