ਨਵੀਂ ਦਿੱਲੀ : ਬੀਕਾਨੇਰਵਾਲਾ ਦੀ ਮਸ਼ਹੂਰ ਮਿਠਾਈ ਅਤੇ ਨਮਕੀਨ ਚੇਨ ਦੇ ਸੰਸਥਾਪਕ ਲਾਲਾ ਕੇਦਾਰਨਾਥ ਅਗਰਵਾਲ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਬੀਕਾਨੇਰ ਦੇ ਚੇਅਰਮੈਨ ਅਗਰਵਾਲ ਸ਼ੁਰੂ ਵਿੱਚ ਪੁਰਾਣੀ ਦਿੱਲੀ ਵਿੱਚ ਭੁਜੀਆ ਅਤੇ ਰਸਗੁੱਲੇ ਟੋਕਰੀਆਂ ਵਿੱਚ ਵੇਚਦੇ ਸਨ।
ਇਹ ਵੀ ਪੜ੍ਹੋ - ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦਾ ਭਾਅ
ਭਾਰਤ ਸਣੇ ਇਨ੍ਹਾਂ ਦੇਸ਼ਾਂ ਵਿੱਚ ਹਨ ਬੀਕਾਨੇਰਵਾਲਾ ਦੀਆਂ ਦੁਕਾਨਾਂ
ਬੀਕਾਨੇਰਵਾਲਾ ਨੇ ਬਿਆਨ 'ਚ ਕਿਹਾ ਕਿ 'ਕਾਕਾਜੀ' ਦੇ ਨਾਂ ਨਾਲ ਮਸ਼ਹੂਰ ਅਗਰਵਾਲ ਦਾ ਦੇਹਾਂਤ ਇਕ ਅਜਿਹੇ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ ਜਿਸ ਨੇ ਸੁਆਦ ਨੂੰ ਨਿਖਾਰਿਆ ਅਤੇ ਅਣਗਿਣਤ ਲੋਕਾਂ ਦੇ ਜੀਵਨ 'ਚ ਆਪਣੀ ਜਗ੍ਹਾ ਬਣਾਈ। ਭਾਰਤ ਵਿੱਚ ਬੀਕਾਨੇਰਵਾਲਾ ਦੀਆਂ 60 ਤੋਂ ਵੱਧ ਦੁਕਾਨਾਂ ਹਨ ਅਤੇ ਇਹ ਅਮਰੀਕਾ, ਨਿਊਜ਼ੀਲੈਂਡ, ਸਿੰਗਾਪੁਰ, ਨੇਪਾਲ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਰਗੇ ਦੇਸ਼ਾਂ ਵਿੱਚ ਵੀ ਮੌਜੂਦ ਹੈ।
ਇਹ ਵੀ ਪੜ੍ਹੋ - ਦੁਬਈ ਏਅਰ ਸ਼ੋਅ ਸ਼ੁਰੂ, Boeing ਤੋਂ 52 ਅਰਬ ਡਾਲਰ ਦੇ ਜਹਾਜ਼ ਖਰੀਦੇਗੀ Emirates
ਦਿੱਲੀ ਤੋਂ ਸ਼ੁਰੂ ਕੀਤਾ ਸੀ ਆਪਣਾ ਕਾਰੋਬਾਰੀ ਸਫ਼ਰ
ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼ਿਆਮ ਸੁੰਦਰ ਅਗਰਵਾਲ ਨੇ ਕਿਹਾ, “ਕਾਕਾਜੀ ਦਾ ਜਾਣਾ ਸਿਰਫ਼ ਬੀਕਾਨੇਰਵਾਲਾ ਲਈ ਘਾਟਾ ਨਹੀਂ ਹੈ ਸਗੋਂ ਇਹ ਰਸੋਈ ਲੈਂਡਸਕੇਪ ਵਿੱਚ ਇੱਕ ਖਾਲੀ ਥਾਂ ਹੈ। ਉਸ ਦੀ ਦ੍ਰਿਸ਼ਟੀ ਅਤੇ ਅਗਵਾਈ ਹਮੇਸ਼ਾ ਸਾਡੀ ਰਸੋਈ ਯਾਤਰਾ ਦਾ ਮਾਰਗਦਰਸ਼ਨ ਕਰੇਗੀ।” ਕੇਦਾਰਨਾਥ ਅਗਰਵਾਲ ਨੇ ਆਪਣਾ ਕਾਰੋਬਾਰੀ ਸਫ਼ਰ ਦਿੱਲੀ ਤੋਂ ਸ਼ੁਰੂ ਕੀਤਾ ਸੀ। ਬੀਕਾਨੇਰ ਦੇ ਰਹਿਣ ਵਾਲੇ ਉਸਦੇ ਪਰਿਵਾਰ ਦੀ 1905 ਤੋਂ ਸ਼ਹਿਰ ਦੀਆਂ ਗਲੀਆਂ ਵਿੱਚ ਇੱਕ ਮਿਠਾਈ ਦੀ ਦੁਕਾਨ ਸੀ। ਉਸ ਦੁਕਾਨ ਦਾ ਨਾਮ ਬੀਕਾਨੇਰ ਨਮਕੀਨ ਭੰਡਾਰ ਸੀ ਅਤੇ ਉਹ ਕੁਝ ਕਿਸਮ ਦੀਆਂ ਮਠਿਆਈਆਂ ਅਤੇ ਨਮਕੀਨ ਵੇਚਦੇ ਸਨ।
ਇਹ ਵੀ ਪੜ੍ਹੋ - ਜ਼ੈੱਡ ਬਲੈਕ ਅਗਰਬੱਤੀ ਅਤੇ MS ਧੋਨੀ ਨੇ ਮਿਲਾਇਆ ਹੱਥ, ਮਨਾਉਣਗੇ ਸ਼ਕਤੀ ਦਾ ਜਸ਼ਨ
ਭੁਜੀਆ ਅਤੇ ਰਸਗੁੱਲੇ ਨਾਲ ਸ਼ੁਰੂ ਹੋਇਆ ਕੰਮ
ਅਗਰਵਾਲ ਵੱਡੀਆਂ ਇੱਛਾਵਾਂ ਦੇ ਨਾਲ 1950 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਆਪਣੇ ਭਰਾ ਸਤਿਆਨਾਰਾਇਣ ਅਗਰਵਾਲ ਦੇ ਨਾਲ ਦਿੱਲੀ ਆ ਗਏ। ਉਹ ਆਪਣੇ ਪਰਿਵਾਰ ਦੇ ਨੁਖ਼ਸੇ ਲੈ ਕੇ ਆਏ ਸੀ। ਸ਼ੁਰੂ ਵਿਚ ਦੋਵੇਂ ਭਰਾ ਭੁਜੀਆ ਅਤੇ ਰਸਗੁੱਲੇ ਨਾਲ ਭਰੀਆਂ ਬਾਲਟੀਆਂ ਚੁੱਕ ਕੇ ਪੁਰਾਣੀ ਦਿੱਲੀ ਦੀਆਂ ਸੜਕਾਂ 'ਤੇ ਵੇਚਦੇ ਸਨ। ਹਾਲਾਂਕਿ, ਅਗਰਵਾਲ ਭਰਾਵਾਂ ਦੀ ਸਖ਼ਤ ਮਿਹਨਤ ਅਤੇ ਬੀਕਾਨੇਰ ਦੇ ਵਿਲੱਖਣ ਸੁਆਦ ਨੇ ਛੇਤੀ ਹੀ ਦਿੱਲੀ ਦੇ ਲੋਕਾਂ ਵਿੱਚ ਮਾਨਤਾ ਅਤੇ ਸਵੀਕਾਰਤਾ ਪ੍ਰਾਪਤ ਕਰ ਲਈ। ਇਸ ਤੋਂ ਬਾਅਦ ਅਗਰਵਾਲ ਭਰਾਵਾਂ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਇੱਕ ਦੁਕਾਨ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਨੇ ਆਪਣੇ ਪਰਿਵਾਰਕ ਨੁਸਖੇ ਨੂੰ ਅਪਣਾਇਆ, ਜੋ ਹੁਣ ਪੀੜ੍ਹੀ ਦਰ ਪੀੜ੍ਹੀ ਚਲਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਆਵਾਜਾਈ ਮੰਤਰਾਲਾ ਵਲੋਂ ਚਾਰ-ਪਹੀਆ ਵਾਹਨਾਂ ਲਈ ਇਕਸਾਰ ਸਾਈਬਰ ਸੁਰੱਖਿਆ ਪ੍ਰਣਾਲੀ ਦਾ ਪ੍ਰਸਤਾਵ
NEXT STORY