ਮੁੰਬਈ : ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਅਰਬਪਤੀ ਬਿਲ ਗੇਟਸ 28 ਫਰਵਰੀ ਨੂੰ ਮੁੰਬਈ ਸਥਿਤ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਮੁੱਖ ਦਫਤਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨਾਲ ਮੁਲਾਕਾਤ ਕੀਤੀ। ਆਰਬੀਆਈ ਨੇ ਟਵਿੱਟਰ 'ਤੇ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, "ਬਿਲ ਗੇਟਸ ਨੇ ਅੱਜ ਆਰਬੀਆਈ ਦੇ ਮੁੰਬਈ ਦਫ਼ਤਰ ਦਾ ਦੌਰਾ ਕੀਤਾ ਅਤੇ ਗਵਰਨਰ ਸ਼ਕਤੀਕਾਂਤ ਦਾਸ ਨਾਲ ਵੱਖ-ਵੱਖ ਮਾਮਲਿਆਂ 'ਤੇ ਚਰਚਾ ਕੀਤੀ।"
ਇਹ ਵੀ ਪੜ੍ਹੋ : ਮਸ਼ਹੂਰ ਏਅਰਲਾਈਨ ਅਮੀਰਾਤ ਨੇ ਅੰਮ੍ਰਿਤਸਰ ਤੋਂ ਉਡਾਨ ਭਰਨ ਦੀ ਮੰਗੀ ਇਜਾਜ਼ਤ
ਮਹੱਤਵਪੂਰਨ ਗੱਲ ਇਹ ਹੈ ਕਿ ਬਿਲ ਗੇਟਸ ਭਾਰਤ ਵਿੱਚ ਸਿਹਤ ਅਤੇ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਵਪਾਰਕ ਮੌਕਿਆਂ ਦੀ ਖੋਜ ਕਰਨ ਲਈ ਭਾਰਤ ਦੇ ਦੌਰੇ 'ਤੇ ਹਨ। ਮੀਟਿੰਗ ਦੌਰਾਨ ਸ਼ਕਤੀਕਾਂਤ ਦਾਸ ਨੇ ਬਿਲ ਗੇਟਸ ਨੂੰ ਇੱਕ ਕਿਤਾਬ ਵੀ ਭੇਟ ਕੀਤੀ। ਬਿਲ ਗੇਟਸ ਨੇ ਹਾਲ ਹੀ ਵਿੱਚ ਭਾਰਤ ਵਿੱਚ ਕਾਰੋਬਾਰ ਕਰਨ ਦੀ ਇੱਛਾ ਜਤਾਈ ਸੀ। ਗੇਟਸ ਨੇ 27 ਫਰਵਰੀ ਨੂੰ ਇੱਕ ਟਵੀਟ ਵਿੱਚ ਕਿਹਾ, "ਕਿਸੇ ਵੀ ਹੋਰ ਦੇਸ਼ ਵਾਂਗ ਭਾਰਤ ਕੋਲ ਸੀਮਤ ਸਾਧਨ ਹਨ, ਪਰ ਇਸ ਦੇਸ਼ ਨੇ ਦਿਖਾਇਆ ਹੈ ਕਿ ਕਿਵੇਂ ਰੁਕਾਵਟਾਂ ਦੇ ਬਾਵਜੂਦ ਤਰੱਕੀ ਕੀਤੀ ਜਾ ਸਕਦੀ ਹੈ।"
ਸਿਹਤ ਦੇ ਖ਼ੇਤਰ ਵਿਚ ਮੌਕੇ
ਉਨ੍ਹਾਂ ਨੇ ਇਸ ਟਵੀਟ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ, “ਧਰਤੀ ਦੀ ਲਗਭਗ 20 ਪ੍ਰਤੀਸ਼ਤ ਆਬਾਦੀ ਭਾਰਤ ਵਿੱਚ ਰਹਿੰਦੀ ਹੈ। ਸਿਹਤ ਦੇ ਖੇਤਰ ਵਿੱਚ ਭਾਰਤ ਦੀ ਤਰੱਕੀ ਸ਼ਲਾਘਾਯੋਗ ਹੈ। ਦੇਸ਼ ਵਿੱਚ ਬਾਲ ਮੌਤ ਦਰ ਵਿੱਚ ਕਮੀ ਆਈ ਹੈ। ਉਹ ਨਵੇਂ ਟੀਕੇ ਲੈ ਕੇ ਆਏ ਹਨ ਅਤੇ ਸਿਹਤ ਸੇਵਾਵਾਂ ਦਾ ਘੇਰਾ ਵਧਿਆ ਹੈ। ਹਾਲਾਂਕਿ, ਬਹੁਤ ਕੁਝ ਕਰਨਾ ਬਾਕੀ ਹੈ। ਭਾਰਤ ਦਾ ਮਾਡਲ ਪੂਰੀ ਦੁਨੀਆ ਦੀ ਮਦਦ ਕਰੇਗਾ। ਮੈਨੂੰ ਇੱਥੇ ਦੀ ਊਰਜਾ ਬਹੁਤ ਪਸੰਦ ਹੈ ਅਤੇ ਇੱਥੇ ਆ ਕੇ ਪ੍ਰਗਤੀ ਦੇਖ ਕੇ ਬਹੁਤ ਚੰਗਾ ਲੱਗਿਆ।"
ਇਹ ਵੀ ਪੜ੍ਹੋ : 60 ਸਾਲਾਂ ਬਾਅਦ ਬਦਲਿਆ Nokia ਨੇ ਆਪਣਾ ਲੋਗੋ, ਜਾਣੋ ਬਦਲਾਅ ਦਾ ਕਾਰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
1 ਮਾਰਚ ਤੋਂ ਬਦਲਣਗੇ ਇਹ ਅਹਿਮ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
NEXT STORY