ਨਵੀਂ ਦਿੱਲੀ - ਸਮਾਰਟਫੋਨ ਦੀ ਦੁਨੀਆ ਦੀ ਸਭ ਤੋਂ ਪੁਰਾਣੀ ਕੰਪਨੀਆਂ 'ਚੋਂ ਇਕ ਨੋਕੀਆ ਨੇ ਪਿਛਲੇ 60 ਸਾਲਾਂ 'ਚ ਪਹਿਲੀ ਵਾਰ ਆਪਣਾ ਲੋਗੋ ਬਦਲਿਆ ਹੈ। ਬਾਜ਼ਾਰ 'ਚ ਇਸ ਨੂੰ ਮੋਬਾਈਲ ਕੰਪਨੀ ਦੀ ਵਾਪਸੀ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਨਵੇਂ ਲੋਗੋ ਬਾਰੇ ਦੱਸਦਿਆਂ, ਕੰਪਨੀ ਦੇ ਸੀਈਓ ਪੇਕਾ ਲੰਡਮਾਰਕ ਨੇ ਬਾਰਸੀਲੋਨਾ ਵਿੱਚ ਮੋਬਾਈਲ ਵਰਲਡ ਕਾਂਗਰਸ (MWC) ਤੋਂ ਇੱਕ ਦਿਨ ਪਹਿਲਾਂ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਹ ਸਮਾਰਟਫੋਨ ਨਾਲ ਕੰਪਨੀ ਦੀ ਸਾਂਝ ਨੂੰ ਦਰਸਾਉਂਦਾ ਸੀ ਪਰ ਅੱਜ ਕੰਪਨੀ ਦਾ ਕਾਰੋਬਾਰ ਬਦਲ ਗਿਆ ਹੈ ਅਤੇ ਤਕਨਾਲੋਜੀ ਖੇਤਰ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ : 12,000 ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਤੋਂ ਬਾਅਦ ਹੁਣ Google ਨੇ Robot ਨੂੰ ਵੀ ਕੱਢਿਆ
ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਨੋਕੀਆ ਦੀ ਪਛਾਣ ਇੱਕ ਸਫਲ ਮੋਬਾਈਲ ਬ੍ਰਾਂਡ ਦੇ ਰੂਪ ਵਿੱਚ ਹੈ ਪਰ ਨੋਕੀਆ ਅਜਿਹਾ ਨਹੀਂ ਹੈ। ਉਸਨੇ ਅੱਗੇ ਕਿਹਾ ਕਿ ਇੱਕ ਨਵਾਂ ਬ੍ਰਾਂਡ ਨੈੱਟਵਰਕ ਅਤੇ ਉਦਯੋਗਿਕ ਡਿਜੀਟਾਈਜੇਸ਼ਨ 'ਤੇ ਆਪਣਾ ਧਿਆਨ ਕੇਂਦ੍ਰਤ ਕਰ ਰਿਹਾ ਹੈ, ਜੋ ਕਿ ਪੁਰਾਣੇ ਮੋਬਾਈਲ ਫੋਨਾਂ ਤੋਂ ਬਿਲਕੁਲ ਵੱਖਰਾ ਹੈ।
ਤੁਹਾਨੂੰ ਦੱਸ ਦੇਈਏ ਕਿ ਨੋਕੀਆ ਦੇ ਨਵੇਂ ਲੋਗੋ ਵਿੱਚ ਪੰਜ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਹਨ, ਜੋ ਇਕੱਠੇ ਮਿਲ ਕੇ NOKIA ਸ਼ਬਦ ਬਣਾ ਰਹੇ ਹਨ। ਪਹਿਲਾਂ ਇਸ ਲੋਗੋ 'ਚ ਸਿਰਫ ਇਕ ਰੰਗ ਦੀ ਵਰਤੋਂ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ : ਅਡਾਨੀ ਸਮੂਹ ਹੀ ਨਹੀਂ ਇਨ੍ਹਾਂ ਸਰਕਾਰੀ ਬੈਂਕਾਂ ਨੂੰ ਵੀ ਲੱਗਾ ਹਿੰਡਨਬਰਗ ਰਿਪੋਰਟ ਦਾ ਝਟਕਾ, 18 ਫ਼ੀਸਦੀ ਡਿੱਗੇ ਸ਼ੇਅਰ
HMD ਗਲੋਬਲ ਕੋਲ ਹੈ ਮੋਬਾਈਲ ਕਾਰੋਬਾਰ
ਤੁਹਾਨੂੰ ਦੱਸ ਦੇਈਏ ਕਿ ਨੋਕੀਆ ਬ੍ਰਾਂਡ ਦਾ ਮੋਬਾਈਲ HMD ਗਲੋਬਲ ਦੁਆਰਾ ਵੇਚਿਆ ਜਾ ਰਿਹਾ ਹੈ। 2014 ਵਿੱਚ ਨੋਕੀਆ ਦੇ ਮੋਬਾਈਲ ਕਾਰੋਬਾਰ ਖਰੀਦਣ ਵਾਲੇ ਮਾਈਕ੍ਰੋਸਾਫਟ ਵਲੋਂ ਨਾਮ ਦੀ ਵਰਤੋਂ ਬੰਦ ਕਰਨ ਤੋਂ ਬਾਅਦ HMD ਨੂੰ ਲਾਇਸੈਂਸ ਮਿਲਿਆ।
ਨੋਕੀਆ ਨੇ ਹਾਲ ਹੀ 'ਚ ਲਾਂਚ ਕੀਤਾ ਹੈ ਫੋਨ
ਨੋਕੀਆ ਨੇ ਹਾਲ ਹੀ 'ਚ Nokia G22 ਸਮਾਰਟਫੋਨ ਲਾਂਚ ਕੀਤਾ ਹੈ। ਇਸ ਮੋਬਾਈਲ ਫੋਨ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਬੈਕ ਕਵਰ 100% ਰੀਸਾਈਕਲ ਪਲਾਸਟਿਕ ਦਾ ਬਣਿਆ ਹੈ। ਨੋਕੀਆ ਜੀ22 ਦੀ ਬੈਟਰੀ, ਡਿਸਪਲੇ, ਚਾਰਜਿੰਗ ਪੋਰਟ, ਸਭ ਕੁਝ ਗਾਹਕ ਘਰ ਬੈਠੇ ਹੀ ਠੀਕ ਕਰ ਸਕਦੇ ਹਨ। ਇਸ ਲਈ ਕੰਪਨੀ ਤੁਹਾਨੂੰ ਮੋਬਾਇਲ ਫੋਨ ਦੇ ਨਾਲ iFixit ਕਿਟ ਮੁਫ਼ਤ ਦੇ ਰਹੀ ਹੈ। ਇਸ ਕਿੱਟ ਦੇ ਜ਼ਰੀਏ ਤੁਸੀਂ ਸਮਾਰਟਫੋਨ ਦਾ ਕੋਈ ਵੀ ਪੁਰਜਾ ਅਸਾਨੀ ਨਾਲ ਬਦਲ ਸਕਦੇ ਹੋ।
ਇਹ ਵੀ ਪੜ੍ਹੋ : ਮਾਰਚ ਮਹੀਨੇ ਇੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀਆਂ ਦੀ ਸੂਚੀ ਦੇਖ ਕੇ ਬਣਾਓ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿਸ਼ਵ ਦਾ ਸਭ ਤੋਂ ਮਹਿੰਗਾ ਸਟਾਕ ਬਰਕਸ਼ਾਇਰ ਹੈਥਵੇ ਘਾਟੇ ਵਿੱਚ, ਵਾਰੇਨ ਬਫੇਟ ਨੇ ਸਰਕਾਰ ਨੂੰ ਦਿੱਤੀ ਸਲਾਹ
NEXT STORY