ਨਵੀਂ ਦਿੱਲੀ — ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਪਛਾੜ ਕੇ ਦੋ ਸਾਲਾਂ ਬਾਅਦ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਗੇਟਸ ਦੀ ਜਾਇਦਾਦ 'ਚ ਵਾਧਾ ਸੰਭਾਵੀ ਤੌਰ 'ਤੇ 25 ਅਕਤੂਬਰ ਨੂੰ ਪੈਂਟਾਗਨ ਵੱਲੋਂ ਕੀਤੇ ਗਏ ਸਰਪ੍ਰਾਈਜ਼ ਫੈਸਲੇ ਦੇ ਐਲਾਨ ਦੇ ਮੱਦੇਨਜ਼ਰ ਹੋਇਆ ਹੈ। ਪੈਂਟਾਗਨ ਨੇ ਮਾਈਕ੍ਰੋਸਾਫਟ ਨੂੰ ਕਲਾਉਡ ਕੰਪਿਊਟਿੰਗ ਨੂੰ ਲੈ ਕੇ 10 ਅਰਬ ਡਾਲਰ ਦਾ ਕੰਟਰੈਕਟ ਦਿੱਤਾ ਹੈ। ਇਹ ਕੰਟਰੈਕਟ ਲੈਣ 'ਚ ਐਮਾਜ਼ਾਨ, ਮਾਈਕ੍ਰੋਸਾਫਟ ਤੋਂ ਪਿਛੜ ਗਿਆ ਸੀ।
110 ਅਰਬ ਡਾਲਰ ਪਹੁੰਚੀ ਗੇਟਸ ਦੀ ਜਾਇਦਾਦ
ਬਲੂਮਬਰਗ ਬਿਲੀਨੀਅਰ ਇੰਡੈਕਸ ਅਨੁਸਾਰ, ਪੈਂਟਾਗਨ ਵਲੋਂ ਕੀਤੇ ਗਏ ਐਲਾਨ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਮਾਈਕ੍ਰੋਸਾਫਟ ਦੇ ਸ਼ੇਅਰ 'ਚ ਚਾਰ ਫੀਸਦੀ ਦੇ ਵਾਧੇ ਦੇ ਨਾਲ ਗੇਟਸ ਦੀ ਕੁੱਲ ਜਾਇਦਾਦ 110 ਅਰਬ ਡਾਲਰ ਤੱਕ ਪਹੁੰਚ ਗਈ ਹੈ।
ਐਮਾਜ਼ੋਨ ਦੇ ਸ਼ੇਅਰਾਂ 'ਚ ਗਿਰਾਵਟ ਬਣੀ ਕਾਰਨ
ਇਸ ਦੇ ਨਾਲ ਹੀ ਪੈਂਟਾਗਨ ਦਾ ਕੰਟਰੈਕਟ ਐਮਾਜ਼ੋਨ ਨੂੰ ਮਿਲਣ ਦੀ ਬਜਾਏ ਮਾਈਕ੍ਰੋਸਾਫਟ ਨੂੰ ਮਿਲਣ ਦੇ ਬਾਅਦ ਐਮਾਜ਼ੋਨ ਦੇ ਸ਼ੇਅਰ 'ਚ 2% ਤੱਕ ਦੀ ਗਿਰਾਵਟ ਦੇ ਨਾਲ ਜੇਫ ਬੇਜਾਸ ਦੀ ਜਾਇਦਾਦ 108.7 ਅਰਬ ਡਾਲਰ ਤੱਕ ਪਹੁੰਚ ਚੁੱਕੀ ਹੈ।
ਪਿਛਲੇ ਮਹੀਨੇ ਵੀ ਪਿਛੜੇ ਸਨ ਬੇਜਾਸ
ਪਿਛਲੇ ਮਹੀਨੇ ਦਿਨ ਭਰ ਦੇ ਕਾਰੋਬਾਰ ਦੌਰਾਨ ਕੁਝ ਸਮੇਂ ਲਈ ਗੇਟਸ ਨੇ ਬੇਜਾਸ ਨੂੰ ਜਾਇਦਾਦ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਸੀ, ਪਰ ਬਾਅਦ 'ਚ ਐਮਾਜ਼ੋਨ ਦੇ ਸ਼ੇਅਰ 'ਚ ਸੁਧਾਰ ਹੋਣ ਨਾਲ ਇਕ ਵਾਰ ਫਿਰ ਜੈੱਫ ਬੇਜਾਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਜ਼ਿਕਰਯੋਗ ਹੈ ਕਿ ਇਸ ਸਾਲ ਮਾਈਕ੍ਰੋਸਾਫਟ ਦਾ ਸ਼ੇਅਰ 48% ਚੜ੍ਹ ਚੁੱਕਾ ਹੈ।
ਦੁਨੀਆ ਦੇ 5 ਸਭ ਤੋਂ ਅਮੀਰ
- ਬਿਲ ਗੇਟਸ, ਮਾਈਕ੍ਰੋਸਾਫਟ, ਕੁੱਲ ਨੈੱਟਵਰਥ 110 ਅਰਬ, ਕਰੀਬ 7.89 ਲੱਖ ਕਰੋੜ
- ਜੈੱਫ ਬੇਜੋਸ, ਐਮਾਜ਼ੋਨ, ਕੁੱਲ ਨੈੱਟਵਰਥ 109 ਅਰਬ, ਕਰੀਬ 7.82 ਲੱਖ ਕਰੋੜ
- ਬਰਨਾਰਡ ਅਰਨਾਲਟ, LVMH, ਕੁੱਲ ਨੈੱਟਵਰਥ 103 ਅਰਬ, ਕਰੀਬ 7.39 ਲੱਖ ਕਰੋੜ
- ਵਾਰੇਨ ਬਫੇ, ਬਾਰਕਸ਼ਾਇਰ ਹੈਥਵੇ, ਕੁੱਲ ਨੈੱਟਵਰਥ 86.6 ਅਰਬ, ਕਰੀਬ 6.21 ਲੱਖ ਕਰੋੜ
-ਮਾਰਕ ਜੁਕਰਬਰਗ, ਫੇਸਬੁੱਕ, ਕੁੱਲ ਨੈੱਟਵਰਥ 74.5 ਅਰਬ, ਕਰੀਬ 5.34 ਲੱਖ ਕਰੋੜ
ਬੇਜੋਸ ਤਲਾਕ ਨਾ ਲੈਂਦੇ ਤਾਂ ਹੁੰਦੇ ਹੁਣ ਵੀ ਸਿਖਰ 'ਤੇ
ਜੇਫ ਬੇਜੋਸ ਨੇ ਸਾਬਕਾ ਪਤਨੀ ਕੋਲੋਂ ਤਲਾਕ ਲੈਣ ਦਾ ਐਲਾਨ ਜਨਵਰੀ 'ਚ ਕੀਤਾ ਸੀ, ਅਪ੍ਰੈਲ ਵਿਚ ਤੈਅ ਹੋਏ ਸੈਟਲਮੈਂਟ ਦੇ ਤਹਿਤ ਜੇਫ ਬੇਜੋਸ ਨੇ ਆਪਣੇ ਸ਼ੇਅਰਾਂ ਵਿਚੋਂ 25% ਮੈਕੇਂਜੀ ਨੂੰ ਦੇ ਦਿੱਤੇ। ਮੈਜੇਂਜੀ ਦੇ ਸ਼ੇਅਰਾਂ ਦੀ ਮੌਜੂਦਾ ਕੀਮਤ 35 ਅਰਬ ਡਾਲਰ ਹੈ। ਇਹ ਸ਼ੇਅਰ ਬੇਜੋਸ ਕੋਲ ਹੁੰਦੇ ਤਾਂ ਉਨ੍ਹਾਂ ਦੀ ਨੈੱਟਵਰਥ 144 ਅਰਬ ਡਾਲਰ ਦੀ ਹੋਣੀ ਸੀ ਅਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਦੇ।
ਗੇਟਸ 35 ਅਰਬ ਡਾਲਰ ਦਾਨ ਕਰ ਚੁੱਕੇ ਹਨ
ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਚੈਰਿਟੀ ਦੇ ਕੰਮਾਂ ਲਈ ਬਿੱਲ ਅਤੇ ਮਲਿੰਡਾ ਗੇਟਸ ਫਾਊਡੇਸ਼ਨ ਨੂੰ ਹੁਣ ਤੱਕ ਮੋਟੀ ਰਾਸ਼ੀ ਦਾ ਦਾਨ ਕਰ ਚੁੱਕੇ ਹਨ। ਦਾਨ ਦੀ ਰਾਸ਼ੀ ਨੂੰ ਜੋੜਿਆ ਜਾਵੇ ਤਾਂ ਉਨ੍ਹਾਂ ਦੀ ਨੈੱਟਵਰਥ 145 ਅਰਬ ਡਾਲਰ ਬਣਦੀ ਹੈ।
ਮੁਕੇਸ਼ ਅੰਬਾਨੀ ਨੂੰ ਮਿਲਿਆ 14ਵਾਂ ਸਥਾਨ
ਬਲੂਮਬਰਗ ਦੇ ਸਭ ਤੋਂ ਅਮੀਰਾਂ ਦੀ ਸੂਚੀ 'ਚ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 14ਵੇਂ ਸਥਾਨ 'ਤੇ ਹਨ। ਮੌਜੂਦਾ ਸਮੇਂ 'ਚ ਮੁਕੇਸ਼ ਅੰਬਾਨੀ ਕੋਲ ਕੁੱਲ 56.7 ਬਿਲੀਅਨ ਡਾਲਰ ਦੀ ਜਾਇਦਾਦ ਹੈ। ਮੌਜੂਦਾ ਸਾਲਾਂ 'ਚ ਮੁਕੇਸ਼ ਦੇ ਨੈੱਟਵਰਥ 'ਚ ਤੇਜ਼ੀ ਦਰਜ ਕੀਤੀ ਗਈ ਹੈ। ਜੀਓ 4ਜੀ ਦਾ ਸਫਲ ਕਾਰੋਬਾਰ ਅਤੇ ਸ਼ੇਅਰ ਬਜ਼ਾਰ 'ਚ ਰਿਲਾਂਇੰਸ ਇੰਡਸਟਰੀਜ਼ ਦੀ ਮਾਰਕਿਟ ਵੈਲਿਯੂ 'ਚ ਵਾਧਾ ਦਰਜ ਕੀਤਾ ਗਿਆ ਹੈ। ਸ਼ੇਅਰ ਬਜ਼ਾਰ 'ਚ ਕੰਪਨੀ ਦੀ ਮਾਰਕਿਟ ਵੈਲਿਯੂ 9 ਲੱਖ ਕਰੋੜ ਦੇ ਪਾਰ ਪਹੁੰਚ ਗਈ ਹੈ।
ਸੋਨਾ-ਚਾਂਦੀ ਦਾ ਚੜ੍ਹਿਆ ਭਾਅ, ਜਾਣੋ ਅੱਜ ਦੇ ਰੇਟ
NEXT STORY