ਨਵੀਂ ਦਿੱਲੀ, (ਭਾਸ਼ਾ)- ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ‘ਏ. ਆਈ. ਇੰਪੈਕਟ ਸਮਿਟ’ ’ਚ ਸ਼ਾਮਲ ਨਹੀਂ ਹੋਣਗੇ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਰਾਜਧਾਨੀ ’ਚ 16 ਤੋਂ 20 ਫਰਵਰੀ ਤੱਕ ਆਯੋਜਿਤ ਹੋਣ ਵਾਲੇ ‘ਇੰਡੀਆ ਇੰਪੈਕਟ ਸਮਿਟ’ ਦੀ ਅਧਿਕਾਰਤ ਵੈੱਬਸਾਈਟ ’ਚ ਪਹਿਲਾਂ ਬੋਲਣ ਵਾਲਿਆਂ ਦੀ ਸੂਚੀ ’ਚ ਗੇਟਸ ਦਾ ਨਾਂ ਸ਼ਾਮਲ ਸੀ। ਇਸ ਸੂਚੀ ’ਚ ਟੈਕਨਾਲੋਜੀ ਤੇ ਉਦਯੋਗ ਜਗਤ ਦੇ ਮਹਾਰਥੀ, ਨੀਤੀ ਨਿਰਮਾਤਾ, ਸੰਸਥਾਪਕ ਅਤੇ ਟੈਕਨਾਲੋਜੀ ਮਾਹਿਰਾਂ ਦੇ ਨਾਂ ਸ਼ਾਮਲ ਹਨ।
ਸੰਮੇਲਨ ਦੀ ਵੈੱਬਸਾਈਟ ’ਤੇ ਮੰਗਲਵਾਰ ਨੂੰ ਹਾਲਾਂਕਿ ਉਨ੍ਹਾਂ ਦਾ ਨਾਂ ਨਜ਼ਰ ਨਹੀਂ ਆਇਆ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਗੇਟਸ ਏ. ਆਈ. ਸੰਮੇਲਨ ’ਚ ਭਾਗ ਨਹੀਂ ਲੈਣਗੇ। ਸੂਤਰਾਂ ਨੇ ਦੱਸਿਆ ਕਿ ਇਹ ਫੈਸਲਾ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਜੁੜੇ ਨਵੇਂ ਦਸਤਾਵੇਜ਼ਾਂ ’ਚ ਗੇਟਸ ਦਾ ਨਾਂ ਸਾਹਮਣੇ ਆਉਣ ਨਾਲ ਜੁੜਿਆ ਹੈ। ਹਾਲਾਂਕਿ, ਐਪਸਟੀਨ ਦੇ ਕਿਸੇ ਵੀ ਪੀੜਤ ਨੇ ਗੇਟਸ ’ਤੇ ਕੋਈ ਗਲਤ ਕੰਮ ਕਰਨ ਦਾ ਦੋਸ਼ ਨਹੀਂ ਲਾਇਆ ਹੈ।
ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
NEXT STORY