ਨਵੀਂ ਦਿੱਲੀ (ਅਨਸ)–ਡਿਜੀਟਲ ਕ੍ਰਿਪਟੋ ਕਰੰਸੀ 'ਚ ਬੇਜੋੜ ਗਿਰਾਵਟ ਦਰਮਿਆਨ ਬਿਟਕੁਆਈਨ ਟ੍ਰੇਡਿੰਗ ਪਲੇਟਫਾਰਮ ਬਿਟਪਾਂਡਾ ਨੇ 250 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਅਰਬਪਤੀ ਉੱਦਮੀ ਪੀਟਰ ਥਾਈਲ ਸਮਰਥਿਤ ਬਿਟਪਾਂਡਾ ਨੇ ਐਲਾਨ ਕੀਤਾ ਕਿ ਉਹ ਆਪਣੇ ਕਰੀਬ 1000 ਕਰਮਚਾਰੀਆਂ ਦੀ ਗਿਣਤੀ ਨੂੰ ਘਟਾ ਕੇ 730 ਕਰੇਗੀ। ਬੀਤੇ ਸਾਲ ਅਗਸਤ 'ਚ ਫੰਡ ਜੁਟਾਉਣ ਦੌਰਾਨ ਕੰਪਨੀ ਦਾ ਮੁਲਾਂਕਣ 4.1 ਅਰਬ ਡਾਲਰ ਰਿਹਾ ਸੀ। ਆਸਟ੍ਰੀਆ ਆਧਾਰਿਤ ਕੰਪਨੀ ਨੇ ਸ਼ੁੱਕਰਵਾਰ ਦੇਰ ਰਾਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਨੂੰ ਆਪਣੀ ਟੀਮ ਦੇ ਮੈਂਬਰਾਂ ਦੀ ਗਿਣਤੀ ਘਟਾਉਣੀ ਪਵੇਗੀ ਅਤੇ ਕਰਮਚਾਰੀਆਂ ਦੀ ਗਿਣਤੀ ਘਟਾ ਕੇ ਕਰੀਬ 730 ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਏਅਰ ਇੰਡੀਆ ਦੇ ਪਾਇਲਟਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਮੁੜ ਨੌਕਰੀ ਦੀ ਪੇਸ਼ਕਸ਼
ਬਿਟਪਾਂਡਾ ਨੇ ਕਿਹਾ ਕਿ ਵਿੱਤੀ ਤੌਰ 'ਤੇ ਤੰਦਰੁਸਤ ਬਣੇ ਰਹਿਣ ਲਈ ਅਤੇ ਫੰਡ ਦੇ ਸੰਕਟ ਦੇ ਦੌਰ ਤੋਂ ਉੱਭਰਨ ਲਈ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਮੁਸ਼ਕਲ ਭਰਿਆ ਫੈਸਲਾ ਲਿਆ ਗਿਆ ਹੈ। ਬੀਤੇ ਕੁਝ ਮਹੀਨਿਆਂ ਦੌਰਾਨ ਬਾਜ਼ਾਰ ਧਾਰਨਾ 'ਚ ਕਾਫੀ ਬਦਲਾਅ ਆਇਆ ਹੈ। ਭੂ-ਸਿਆਸੀ ਤਨਾਅ, ਵਧਦੀ ਮਹਿੰਗਾਈ ਅਤੇ ਆਰਥਿਕ ਮੰਦੀ ਦੇ ਖਦਸ਼ੇ ਨੇ ਧਾਰਨਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਹਾਲੇ ਕਿਸੇ ਨੂੰ ਨਹੀਂ ਪਤਾ ਕਿ ਬਾਜ਼ਾਰ ਧਾਰਨਾ ਕਦੋਂ ਬਦਲੇਗੀ। ਬਿਟਪਾਂਡਾ ਨੇ ਕਿਹਾ ਕਿ ਉਹ ਕੰਮ ਤੋਂ ਹਟਾਏ ਗਏ ਸਾਰੇ ਕਰਮਚਾਰੀਆਂ ਨੂੰ ਸੇਵਾ ਸਮਾਪਤੀ ਪੈਕੇਜ ਦੇਵੇਗਾ ਜੋ ਕਾਨੂੰਨੀ ਲੋੜ ਤੋਂ ਵੱਧ ਹੋਵੇਗਾ। ਬਿਟਪਾਂਡਾ ਤੋਂ ਪਹਿਲਾਂ ਕ੍ਰਿਪਟੋ ਡਾਟ ਕਾਮ, ਬਿਟਸੋ ਅਤੇ ਕੁਆਈਨਬੇਸ ਨੇ ਵੀ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ।
ਇਹ ਵੀ ਪੜ੍ਹੋ : ਜਰਮਨੀ 'ਚ ਕੋਰੋਨਾ ਦੀ ਤੁਰੰਤ ਜਾਂਚ ਲਈ ਜ਼ਿਆਦਾਤਰ ਨਾਗਰਿਕਾਂ ਨੂੰ ਹੁਣ ਦੇਣਾ ਪਵੇਗਾ ਚਾਰਜ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਆਰਥਿਕ ਨਰਮੀ ਨਾਲ ਉੱਡੀ ਪਿੱਤਲ ਨਗਰੀ ਦੇ ਸ਼ਿਲਪ ਦੀ ਰੰਗਤ
NEXT STORY