ਮੁੰਬਈ (ਏਜੰਸੀਆਂ) - ਸ਼ੇਅਰ ਬਾਜ਼ਾਰ ’ਚ ਸ਼ੁੱਕਰਵਾਰ ਦਾ ਦਿਨ ਇਕ ਹੋਰ ਬਲੈਕ ਫ੍ਰਾਈਡੇ ਸਾਬਤ ਹੋਇਆ ਹੈ। ਇਸ ਦੌਰਾਨ ਰਿਕਾਰਡ ਤੇਜ਼ੀ ਦਰਜ ਕਰਨ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਅਚਾਨਕ ਖੂਬ ਵਿਕਰੀ ਹੋਈ ਅਤੇ ਹਫ਼ਤੇ ਦੇ ਆਖਰੀ ਦਿਨ ਸੈਂਸੈਕਸ 505.19 ਅੰਕ ਡਿਗ ਕੇ 65,280.45 ’ਤੇ ਬੰਦ ਹੋਇਆ। ਸੈਂਸੈਕਸ ’ਚ ਸ਼ਾਮਲ 30 ਸ਼ੇਅਰਾਂ ’ਚੋਂ ਸਿਰਫ਼ 4 ਸ਼ੇਅਰ ਹਰੇ ਨਿਸ਼ਾਨ ’ਤੇ ਬੰਦ ਹੋਣ ’ਚ ਸਫ਼ਲ ਰਹੇ।
ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ
ਦੂਜੇ ਪਾਸੇ ਬੀਤੇ ਦਿਨ ਦੇ ਕਾਰੋਬਾਰ ’ਚ ਐੱਨ. ਐੱਸ. ਈ. ਨਿਫਟੀ ਵੀ 165.50 ਅੰਕ ਡਿਗ ਕੇ 19,331.80 ’ਤੇ ਬੰਦ ਹੋਇਆ। ਇੰਟ੍ਰਡੇਅ ’ਚ ਬੀ. ਐੱਸ. ਈ. ਸੈਂਸੈਕਸ ਨੇ 65,898 ਅਤੇ ਨਿਫਟੀ ਨੇ 19,523 ਦਾ ਪੱਧਰ ਛੂਹਿਆ, ਜੋ ਕਿ ਹੁਣ ਤੱਕ ਦਾ ਸਭ ਤੋਂ ਉੱਚ ਪੱਧਰ ਹੈ। ਸ਼ੇਅਰ ਬਾਜ਼ਾਰ ਦੀ ਗਿਰਾਵਟ ’ਚ ਬੈਂਕਿੰਗ ਸ਼ੇਅਰ ਸਭ ਤੋਂ ਅੱਗੇ ਹਨ। ਐੱਨ. ਐੱਸ. ਈ. ’ਤੇ ਬੈਂਕ ਨਿਫਟੀ 1 ਫ਼ੀਸਦੀ ਟੁੱਟ ਗਿਆ ਹੈ। ਸੈਂਸੈਕਸ ਦੇ ਸਮੂਹ ’ਚ ਸ਼ਾਮਲ ਸ਼ੇਅਰਾਂ ’ਚੋਂ ਪਾਵਰਗ੍ਰਿਡ ਸਭ ਤੋਂ ਵੱਧ 2.76 ਫ਼ੀਸਦੀ ਹੇਠਾਂ ਆਇਆ।
ਇਹ ਵੀ ਪੜ੍ਹੋ : 24 ਘੰਟਿਆਂ ’ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
24 ਘੰਟਿਆਂ ’ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!
NEXT STORY