ਨਵੀਂ ਦਿੱਲੀ (ਏਜੰਸੀ)- ਡਿਜੀਟਲ ਸੇਵਾਵਾਂ ਦੇਣ ਵਾਲੀ ਬੀ. ਐੱਲ. ਐੱਸ. ਈ-ਸਰਵਿਸਿਜ਼ ਨੇ ਮਾਲੀ ਸਾਲ 2025-26 ’ਚ ਦੇਸ਼ ਭਰ ’ਚ 10,493 ਮਾਈਕ੍ਰੋ ਏ. ਟੀ. ਐੱਮ. ਲਾਏ ਜਾਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਨਾਲ ਦੂਰ-ਦੁਰਾਡੇ ਦੇ ਪਿੰਡਾਂ ਅਤੇ ਕਸਬਿਆਂ ’ਚ ਲੋਕਾਂ ਨੂੰ ਬੈਂਕ ਬ੍ਰਾਂਚ ’ਚ ਗਏ ਬਿਨਾਂ ਬੈਂਕਿੰਗ ਸੇਵਾਵਾਂ ਪ੍ਰਾਪਤ ਕਰਨ ’ਚ ਮਦਦ ਮਿਲ ਰਹੀ ਹੈ।
ਮਾਈਕ੍ਰੋ ਏ. ਟੀ. ਐੱਮ. ਦੇ ਰਾਹੀਂ 69.75 ਲੱਖ ਲੈਣ-ਦੇਣ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦਾ ਕੁੱਲ ਮੁੱਲ 5,217 ਕਰੋੜ ਰੁਪਏ ਤੋਂ ਵੱਧ ਰਿਹਾ ਹੈ। ਬਿਜ਼ਨੈੱਸ ਕਾਰਸਪੋਂਡੈਂਟਸ (ਬੀ. ਸੀ.) ਭਾਵ ਬੈਂਕ ਪ੍ਰਤੀਨਿਧੀ ਦੇ ਜ਼ਰੀਏ ਚਲਾਏ ਜਾਣ ਵਾਲੇ ਇਹ ਮਾਈਕ੍ਰੋ ਏ. ਟੀ. ਐੱਮ. ਆਖਰੀ ਸਿਰੇ ਤੱਕ ਬੈਂਕਿੰਗ ਸੇਵਾਵਾਂ ਪਹੁੰਚਾਉਣ ਦਾ ਇਕ ਪ੍ਰਮੁੱਖ ਮਾਧਿਅਮ ਬਣ ਗਏ ਹਨ। ਇਨ੍ਹਾਂ ਜ਼ਰੀਏ ਨਕਦ ਨਿਕਾਸੀ, ਨਕਦ ਜਮ੍ਹਾ, ਬਕਾਇਆ ਜਾਂਚ, ਮਿਨੀ ਸਟੇਟਮੈਂਟ, ਪੈਸੇ ਦਾ ਤਬਾਦਲਾ (ਟਰਾਂਸਫਰ) ਅਤੇ ਪਿੰਨ ਜੈਨਰੇਸ਼ਨ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਵਿਸ਼ੇਸ਼ ਤੌਰ ’ਤੇ ਉਨ੍ਹਾਂ ਖੇਤਰਾਂ ’ਚ ਜਿੱਥੇ ਬੈਂਕਿੰਗ ਸਹੂਲਤਾਂ ਸੀਮਤ ਹਨ।
'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ, ਹੁਣ ਕਮਿਸ਼ਨ ਨੇ ਠੋਕਿਆ ਮੋਟਾ ਜੁਰਮਾਨਾ
NEXT STORY