ਨਵੀਂ ਦਿੱਲੀ-ਕੋਰੋਨਾ ਕਾਲ ’ਚ ਨਕਦੀ ਸੰਕਟ ਨਾਲ ਜੂਝ ਰਹੀ ਬੋਇੰਗ ਨੇ ਆਪਣੇ ਕਰਮਚਾਰੀਆਂ ਦੀ ਗਿਣਤੀ ’ਚ ਭਾਰੀ ਕਟੌਤੀ ਦਾ ਫੈਸਲਾ ਕੀਤਾ ਹੈ। ਬੋਇੰਗ ਨੇ ਕਿਹਾ ਕਿ ਆਮਦਨ ’ਚ ਲਗਾਤਾਰ ਕਮੀ ਦੇ ਚੱਲਦੇ ਉਹ ਨੌਕਰੀ ’ਚ ਕਟੌਤੀ ਕਰੇਗੀ। ਕੋਰੋਨਾ ਕਾਰਣ ਬੋਇੰਗ ਕੋਲ ਨਵੇਂ ਏਅਰਲਾਈਨ ਦੀ ਮੰਗ ਘੱਟ ਹੋ ਗਈ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਸਾਲ ਦੇ ਅੰਤ ਤੱਕ ਉਸ ਨੇ ਕਰਮਚਾਰੀਆਂ ਦੀ ਗਿਣਤੀ 1,30,000 ’ਤੇ ਸਮੀਤਿ ਕਰਨ ਦਾ ਫੈਸਲਾ ਕੀਤਾ ਹੈ। ਇਸ ਸਾਲ ਦੀ ਸ਼ੁਰੂਆਤ ’ਚ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ 1,60,000 ’ਤੇ ਸੀ। ਕੰਪਨੀ ਨੇ ਤਿੰਨ ਮਹੀਨੇ ਪਹਿਲਾਂ 19,000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਸੀ।
ਬੋਇੰਗ ਨੂੰ ਤੀਸਰੀ ਤਿਮਾਹੀ ’ਚ 449 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਕੰਪਨੀ ਨੂੰ ਪਿਛਲੇ ਸਾਲ ਦੀ ਇਸ ਮਿਆਦ ’ਚ 1.17 ਬਿਲੀਅਨ ਡਾਲਰ ਦਾ ਲਾਭ ਹੋਇਆ ਸੀ। ਕੋਵਿਡ-19 ਮਹਾਮਾਰੀ ਕਾਰਣ ਹਵਾਈ ਯਾਤਰਾ ’ਤੇ ਡੂੰਘਾ ਅਸਰ ਪਿਆ ਹੈ। ਇਸ ਮਹਾਮਾਰੀ ਕਾਰਣ ਕਈ ਵੱਡੀਆਂ ਏਅਰਲਾਈਜ਼ ਦਿਵਾਲੀਆ ਹੋਣ ਦੀ ਕਾਗਾਰ ’ਤੇ ਹਨ ਅਤੇ ਸਾਰੀ ਸਰਕਾਰੀ ਸਹਾਇਤਾ, ਲਾਗਤ ’ਚ ਕਟੌਤੀ ਲਈ ਮਜ਼ਬੂਰ ਹਨ।
ਕੰਪਨੀ ਨੇ ਕੋਰੋਨਾ ਵਾਇਰਸ ਮਹਾਮਾਰੀ ਅਤੇ 737 ਮੈਕਸ ਜਹਾਜ਼ਾਂ ਦੀ ਗ੍ਰਾਊਂਡਿੰਗ ਤੋਂ ਵਿਕਰੀ ’ਤੇ ਅਸਰ ਪੈਣ ਕਾਰਣ ਲਗਾਤਾਰ ਚੌਥੀ ਤਿਮਾਹੀ ’ਚ ਨੁਕਸਾਨ ਝੇਲਣਾ ਪਿਆ ਹੈ। ਹਾਲਾਂਕਿ, ਕੰਪਨੀ ਨੂੰ ਉਮੀਦ ਹੈ ਕਿ ਅਮਰੀਕਾ ਨੂੰ ਇਸ ਜਹਾਜ਼ ਦੀ ਡਿਲਿਵਰੀ ਇਸ ਸਾਲ ਦੇ ਅੰਤ ਤੱਕ ਫਿਰ ਤੋਂ ਸ਼ੁਰੂ ਹੋ ਜਾਵੇਗੀ। ਅਮਰੀਕਾ ਦੇ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਦੇ ਅਗਲੇ ਮਹੀਨੇ ਤੱਕ 737 ਮੈਕਸ ਦੇ ਗ੍ਰਾਊਂਡਿੰਗ ਨਾਲ ਜੁੜਿਆ ਆਦੇਸ਼ ਨੂੰ ਵਾਪਸ ਲੈ ਲੈਣ ਦੀ ਉਮੀਦ ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਇਹ ਜਹਾਜ਼ 2021 ਤੋਂ ਸਰਵਿਸ ’ਚ ਆ ਜਾਵੇਗਾ।
ਦੀਵਾਲੀ ਤੋਂ ਪਹਿਲਾਂ ਸੋਨਾ-ਚਾਂਦੀ ਹੋਏ ਮਹਿੰਗੇ, ਜਾਣੋ 10 ਗ੍ਰਾਮ ਸੋਨੇ ਦੀ ਕੀਮਤ
NEXT STORY