ਨਵੀਂ ਦਿੱਲੀ– ਚੀਨ ਨਾਲ ਜਾਰੀ ਸਰਹੱਦੀ ਵਿਵਾਦ ਦਾ ਚੀਨੀ ਕੰਪਨੀਆਂ ਦੀ ਵਿਕਰੀ ’ਤੇ ਅਸਰ ਨਹੀਂ ਹੋਇਆ ਹੈ। ਇਕ ਰਿਪੋਰਟ ਮੁਤਾਬਕ 2019 ’ਚ ਭਾਰਤੀ ਬਾਜ਼ਾਰ ’ਚ ਜਿਥੇ 72 ਫ਼ੀਸਦੀ ਚੀਨੀ ਕੰਪਨੀਆਂ ਦੇ ਸਮਾਰਟਫੋਨ ਵਿਕੇ ਸਨ, ਉਥੇ ਹੀ 2020 ’ਚ ਇਹ ਅੰਕੜਾ ਵਧ ਕੇ 77 ਫ਼ੀਸਦੀ ਹੋ ਗਿਆ। ਚੀਨੀ ਸਮਾਰਟਫੋਨ ਦੀ ਵਿਕਰੀ 2014 ਤੋਂ ਬਾਅਦ ਤੋਂ 2020 ’ਚ ਸਭ ਤੋਂ ਜ਼ਿਆਦਾ ਹੋਈ ਹੈ।
ਰਿਪੋਰਟ ਮੁਤਾਬਕ 2020 ਦੀ ਚੌਥੀ ਤਿਮਾਹੀ ’ਚ ਚੀਨੀ ਕੰਪਨੀ ਸ਼ਿਓਮੀ ਨੇ ਭਾਰਤ ’ਚ 12 ਮਿਲੀਅਨ ਫੋਨ ਦੀ ਵਿਕਰੀ ਅਤੇ 27 ਫ਼ੀਸਦੀ ਹਿੱਸੇਦਾਰੀ ਨਾਲ ਪਹਿਲੇ ਸਥਾਨ ’ਤੇ ਰਹੀ। ਉਥੇ ਹੀ ਸੈਮਸੰਗ ਨੇ 9.2 ਮਿਲੀਅਨ ਸਮਾਰਟਫੋਨ ਦਾ ਸ਼ਿਪਮੈਂਟ ਕੀਤਾ ਅਤੇ 21 ਫੀਸਦੀ ਹਿੱਸੇਦਾਰੀ ਨਾਲ ਦੂਜੇ ਸਥਾਨ ’ਤੇ ਰਹੀ। ਤੀਜੇ, ਚੌਥੇ ਅਤੇ 5ਵੇਂ ਸਥਾਨ ’ਤੇ ਲੜੀਵਾਰ ਵੀਵੋ, ਓਪੋ ਅਤੇ ਰਿਅਲਮੀ ਰਹੀਆਂ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੀਨ ਨਾਲ ਸਰਹੱਦੀ ਵਿਵਾਦ ਵਧਣ ਤੋਂ ਬਾਅਦ ਭਾਰਤ ਨੇ ਹੁਣ ਤੱਕ ਸੈਂਕੜੇ ਮੋਬਾਈਲ ਐਪਸ ਨੂੰ ਬੈਨ ਕੀਤਾ ਹੈ। ਹਾਲਾਂਕਿ ਇਸ ਦਾ ਅਸਰ ਮੋਬਾਈਲ ਖਪਤਕਾਰਾਂ ’ਤੇ ਦਿਖਾਈ ਨਹੀਂ ਦੇ ਰਿਹਾ ਹੈ। ਮੋਬਾਈਲ ਦੀ ਵਿਕਰੀ ’ਚ ਚੀਨੀ ਕੰਪਨੀਆਂ ਦੀ ਬਾਦਸ਼ਾਹਤ ਬਰਕਰਾਰ ਹੈ।
ਬਾਜ਼ਾਰ 'ਚ ਬੜ੍ਹਤ, ਸੈਂਸੈਕਸ 51,500 ਤੋਂ ਪਾਰ, ਨਿਫਟੀ 15,150 ਤੋਂ ਉੱਪਰ
NEXT STORY