ਨਵੀਂ ਦਿੱਲੀ (ਵਿਸ਼ੇਸ਼) – ਕੋਰੋਨਾ ਮਹਾਮਾਰੀ ਕਾਰਨ ਦੇਸ਼ ’ਚ ਕਰੀਬ 37 ਹਜ਼ਾਰ ਬ੍ਰਾਂਡੇਡ ਹੋਟਲ ਵਿਕਣ ਕੰਢੇ ਪਹੁੰਚ ਗਏ ਹਨ। ਹੋਟਲ ਐਸੋਸੀਏਸ਼ਨ ਆਫ ਇੰਡੀਆ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਕੁੱਲ ਡੇਢ ਲੱਖ ਬ੍ਰਾਂਡੇਡ ਹੋਟਲ ਹਨ, ਜਿਨ੍ਹਾਂ ’ਚੋਂ ਕਰੀਬ 25 ਫੀਸਦੀ ਹੋਟਲਾਂ (ਕਰੀਬ 37 ਹਜ਼ਾਰ) ਉੱਤੇ ਬੰਦ ਹੋਣ ਦਾ ਸੰਕਟ ਮੰਡਰਾ ਰਿਹਾ ਹੈ।
ਹਾਲਾਂਕਿ ਇਨ੍ਹਾਂ ਹੋਟਲਾਂ ’ਚੋਂ ਕਈ ਹੋਟਲ ਬਹੁਤ ਸਸਤੇ ਅਤੇ ਆਕਰਸ਼ਕ ਕੀਮਤਾਂ ’ਤੇ ਵਿਕਣ ਨੂੰ ਤਿਆਰ ਹਨ ਪਰ ਉਨ੍ਹਾਂ ਨੂੰ ਖਰੀਦਦਾਰ ਨਹੀਂ ਮਿਲ ਰਹੇ ਕਿਉਂਕਿ ਹੋਟਲ ਇੰਡਸਟਰੀ ਦੀਆਂ ਜਿਨ੍ਹਾਂ ਵੱਡੀਆਂ ਚੇਨਜ਼ ਵਲੋਂ ਅਜਿਹੇ ਹੋਟਲਾਂ ਨੂੰ ਖਰੀਦੇ ਜਾਣ ਦੀ ਉਮੀਦ ਹੈ, ਉਹ ਖੁਦ ਆਰਥਿਕ ਸੰਕਟ ਨਾਲ ਜੂਝ ਰਹੀਆਂ ਹਨ ਅਤੇ ਉਨ੍ਹਾਂ ਦੇ ਸਾਮਹਣੇ ਪਹਿਲਾਂ ਆਪਣੇ ਬਿਜ਼ਨੈੱਸ ਨੂੰ ਪਟੜੀ ’ਤੇ ਲਿਆਉਣ ਦੀ ਚੁਣੌਤੀ ਹੈ।
ਕੋਰੋਨਾ ਕਾਰਨ ਲੋਕਾਂ ਵਲੋਂ ਟ੍ਰੈਵਲ ਘੱਟ ਕੀਤਾ ਜਾ ਰਿਹਾ ਹੈ ਅਤੇ ਦੂਜੀ ਲਹਿਰ ਦੌਰਾਨ ਮਈ ਮਹੀਨੇ ’ਚ ਹੋਟਲਾਂ ਦਾ ਐਵਰੇਜ਼ ਡੇਲੀ ਰੇਟ 16 ਤੋਂ 18 ਫੀਸਦੀ ਘੱਟ ਹੋ ਕੇ 3100 ਤੋਂ 3300 ਰੁਪਏ ਰਹਿ ਗਿਆ ਹੈ।
ਇੰਟਰ ਗਲੋਬ ਹੋਟਲ ਵਰਗੀ ਵੱਡੇ ਹੋਟਲ ਬਣਾਉਣ ਅਤੇ ਚਲਾਉਣ ਵਾਲੀ ਚੇਨ ਵੀ ਫਿਲਹਾਲ ਛੋਟੇ ਹੋਟਲਾਂ ਦੀ ਖਰੀਦ ਲਈ ਜਲਦਬਾਜ਼ੀ ’ਚ ਨਹੀਂ ਹੈ। ਕੰਪਨੀ ਦੇ ਸੀ. ਈ. ਓ. ਜੇ. ਬੀ. ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਮਹੀਨੇ ਚਾਰ ਤੋਂ ਪੰਜ ਹੋਟਲਾਂ ਨੂੰ ਖਰੀਦਣ ਦੇ ਪ੍ਰਸਤਾਵ ਆ ਰਹੇ ਹਨ ਪਰ ਉਹ ਇਨ੍ਹਾਂ ਪ੍ਰਸਤਾਵਾਂ ਨੂੰ ਹਰੀ ਝੰਡੀ ਨਹੀਂ ਦੇ ਰਹੇ ਕਿਉਂਕਿ ਉਨ੍ਹਾਂ ਨੂੰ ਫਿਲਹਾਲ ਇਸ ਲਈ ਸਮਾਂ ਨਹੀਂ ਲੱਗ ਰਿਹਾ। ਇੰਡਸਟਰੀ ਜਾਣਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸਸਤੇ ਹੋਟਲਾਂ ਨੂੰ ਖਰੀਦਣ ’ਚ ਹਾਈ ਨੈੱਟਵਰਥ ਇਨਵੈਸਟਰ ਅਤੇ ਵੱਡੇ ਫੰਡ ਰੁਚੀ ਦਿਖਾ ਸਕਦੇ ਹਨ।
ਹੋਟਲ ਕਰਜ਼ਾ
ਲੈਮਨ ਐਂਡ ਟ੍ਰੀ ਹੋਟਲ 1898.97
ਮਹਿੰਦਰਾ ਹਾਲੀਡੇ ਐਂਡ ਰਿਸਾਰਟਸ 1892.53
ਸ਼ੈਲੇਟ ਹੋਟਲ 1799.01
ਏਸ਼ੀਅਨ ਹੋਟਲ ਵੈਸਟ 876.36
ਵੈਸਟਲਾਈਫ ਡਿਵੈੱਲਪਮੈਂਟ 758.55
ਓਰੀਐਂਟਲ ਹੋਟਲਸ 194.47
ਈ. ਆਈ. ਐੱਚ. 182.52
ਤਾਜ ਜੀ. ਵੀ. ਕੇ. ਹੋਟਲਸ 172.48
ਰਾਇਲ ਆਰਕਿਡ ਹੋਟਲਸ 106.33
ਸਾਯਾ ਜੀ ਹੋਟਲਸ 63.91
ਕਰਜ਼ੇ ਦੇ ਅੰਕੜੇ 31 ਮਾਰਚ ਤੱਕ ਕਰੋੜ ਰੁਪਏ ’ਚ
ਫਿਲਹਾਲ ਹਰ ਵਿਅਕਤੀ ਸਥਿਤੀ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਇੰਤਜ਼ਾਰ ਕਰ ਰਿਹਾ ਹੈ ਅਤੇ ਬੰਦ ਪਏ ਹੋਟਲਾਂ ਦੇ ਸੌਦੇ ਸ਼ੁਰੂ ਹੋਣ ਲਈ ਤਿੰਨ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਇਹ ਸੌਦੇ ਤਿੰਨ ਮਹੀਨੇ ਬਾਅਦ ਦੀ ਸਥਿਤੀ ’ਤੇ ਨਿਰਭਰ ਕਰਨਗੇ। ਹੋਟਲ ਸੈਕਟਰ ’ਚ ਜੇ ਚੰਗੇ ਹੋਟਲ ਬਹੁਤ ਸਸਤੇ ’ਚ ਨਾ ਮਿਲਦੇ ਹੋਏ ਤਾਂ ਇੰਡਸਟਰੀ ਨਾਲ ਜੁੜੇ ਲੋਕ ਵੀ ਛੋਟੇ ਹੋਟਲਾਂ ਦਾ ਰਲੇਵਾਂ ਕਰਨ ’ਚ ਜਲਦਬਾਜ਼ੀ ਨਹੀਂ ਦਿਖਾਉਣਗੇ।
ਕੇ. ਬੀ. ਕਾਚਰੂ ਵਾਈਸ ਪ੍ਰਧਾਨ, ਹੋਟਲ ਐਸੋਸੀਏਸ਼ਨ ਆਫ ਇੰਡੀਆ
ਸਾਡੀ ਕੰਪਨੀ ਹੋਟਲਾਂ ਦੀ ਖਰੀਦ ਦੀ ਇਛੁੱਕ ਹੈ ਅਤੇ ਸਾਡੇ ਕੋਲ ਕਈ ਹੋਟਲਾਂ ਦੀ ਖਰੀਦ ਦੇ ਪ੍ਰਸਤਾਵ ਆ ਰਹੇ ਹਨ ਪਰ ਅਸੀਂ ਫਿਲਹਾਲ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ। ਅਸੀਂ ਪਹਿਲਾਂ ਹੋਟਲਾਂ ਦੀ ਖਰੀਦ ਲਈ ਫੰਡ ਲਈ ਵੱਡੇ ਨਿਵੇਸ਼ਕਾਂ ਨਾਲ ਗੱਲ ਕਰਾਂਗੇ ਅਤੇ ਇਸ ਤੋਂ ਬਾਅਦ ਇਨ੍ਹਾਂ ਪ੍ਰਸਤਾਵਾਂ ’ਤੇ ਫੈਸਲਾ ਕਰਾਂਗੇ।
ਸੁਸ਼ੈਲ ਕਨਾਂਪਿੱਲੀ, ਸੀ. ਈ. ਓ. ਕੰਸਪੇਟ ਹਾਸਪੀਟੈਲਿਟੀ
ਜੁਲਾਈ ’ਚ ਅਜੇ ਹੋਰ ਸਤਾਏਗੀ ਮਹਿੰਗਾਈ, ਗੈਸ ਅਤੇ ਦੁੱਧ ਦੀਆਂ ਕੀਮਤਾਂ ਤੋਂ ਹੋਈ ਸ਼ੁਰੂਆਤ
NEXT STORY