ਨਵੀਂ ਦਿੱਲੀ (ਵਿਸ਼ੇਸ਼) – ਤੇਲ ਕੰਪਨੀਆਂ ਵਲੋਂ 1 ਜੁਲਾਈ ਤੋਂ ਘਰੇਲੂ ਰਸੋਈ ਗੈਸ ਦੀ ਕੀਮਤ ’ਚ 25 ਰੁਪਏ ਦਾ ਵਾਧਾ ਕੀਤੇ ਜਾਣ ਦੇ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਮਿਲਕ ਕੋ-ਆਪ੍ਰੇਟਿਵ ਅਮੂਲ ਅਤੇ ਪੰਜਾਬ ਦੀ ਸਰਕਾਰੀ ਮਿਲਕ ਕੋ-ਆਪ੍ਰੇਟਿਵ ਵੇਰਕਾ ਨੇ ਦੁੱਧ ਦੀਆਂ ਕੀਮਤਾਂ ’ਚ ਦੋ ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰ ਦਿੱਤਾ ਹੈ। ਮਤਲਬ ਸਪੱਸ਼ਟ ਹੈ ਕਿ ਜੁਲਾਈ ਦੇ ਪਹਿਲੇ ਦੋ ਦਿਨ ’ਚ ਹੀ ਆਮ ਲੋਕਾਂ ਨੂੰ ਮਹਿੰਗਾਈ ਦੇ ਦੋ ਵੱਡੇ ਝਟਕੇ ਲੱਗ ਗਏ ਹਨ।
ਅਮੂਲ ਅਤੇ ਵੇਰਕਾ ਵਲੋਂ ਦੁੱਧ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਹੁਣ ਆਮ ਦੁੱਧ ਦੀ ਸਪਲਾਈ ਕਰਨ ਵਾਲੇ ਵੀ ਦੁੱਧ ਦੀਆਂ ਕੀਮਤਾਂ ਵਧਾਉਣਗੇ ਅਤੇ ਇਸ ਦੇ ਨਾਲ ਹੀ ਦੁੱਧ ਤੋਂ ਬਣਾਏ ਜਾਣ ਵਾਲੇ ਹੋਰ ਉਤਪਾਦਾਂ, ਮੱਖਣ, ਦਹੀ, ਪਨੀਰ ਅਤੇ ਦੇਸੀ ਘਿਓ ਦੀਆਂ ਕੀਮਤਾਂ ਵੀ ਵਧਣਗੀਆਂ।
ਪੈਟਰੋਲ ਅਤੇ ਡੀਜ਼ਲ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਤੋਂ ਆਮ ਲੋਕਾਂ ਪਹਿਲਾਂ ਹੀ ਪ੍ਰੇਸ਼ਾਨ ਸਨ ਅਤੇ ਹੁਣ ਪੈਟਰੋਲ-ਡੀਜ਼ਲ ਦੀ ਮਹਿੰਗਾਈ ਦਾ ਸਿੱਧਾ ਅਸਰ ਰਸੋਈ ’ਤੇ ਪੈਣ ਲੱਗਾ ਹੈ, ਜਿਸ ਨਾਲ ਆਮ ਲੋਕਾਂ ਦਾ ਬਜਟ ਵਿਗੜਨਾ ਤੈਅ ਹੈ।
ਦਰਾਮਦ ਡਿਊਟੀ ਘਟਣ ਨਾਲ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਤੇ ਅਸਰ ਨਹੀਂ
ਪਿਛਲੇ ਇਕ ਸਾਲ ’ਚ ਸਭ ਤੋਂ ਜ਼ਿਆਦਾ ਮਹਿੰਗਾਈ ਖਾਣ ਵਾਲੇ ਤੇਲਾਂ ’ਚ ਦੇਖਣ ਨੂੰ ਮਿਲੀ ਹੈ ਅਤੇ ਸਰ੍ਹੋਂ ਦੇ ਤੇਲ ਤੋਂ ਲੈ ਕੇ ਸੂਰਜਮੁਖੀ, ਮੂੰਗਫਲੀ ਅਤੇ ਵਨਸਪਤੀ ਦਾ ਤੇਲ ਕਾਫੀ ਮਹਿੰਗਾ ਹੋ ਗਿਆ ਹੈ। ਸਭ ਤੋਂ ਜ਼ਿਆਦਾ ਤੇਜ਼ੀ ਸੂਰਜਮੁਖੀ ਦੇ ਤੇਲ ’ਚ ਆਈ ਹੈ ਅਤੇ ਇਸ ਦੀ ਰਿਟੇਲ ਕੀਮਤ 128 ਰੁਪਏ ਪ੍ਰਤੀ ਪੈਕੇਟ ਤੋਂ ਵਧ ਕੇ 193 ਰੁਪਏ ਹੋ ਗਈ ਹੈ।
ਹਾਲਾਂਕਿ ਕੇਂਦਰ ਸਰਕਾਰ ਨੇ ਖਾਣ ਵਾਲੇ ਤੇਲਾਂ ਦੀ ਮਹਿੰਗਾਈ ਨੂੰ ਘੱਟ ਕਰਨ ਲਈ ਪਿਛਲੇ ਦਿਨੀਂ ਇਸ ਦੀ ਦਰਾਮਦ ’ਤੇ ਲਗਾਈ ਜਾਣ ਵਾਲੀ ਡਿਊਟੀ ਨੂੰ ਘੱਟ ਕੀਤਾ ਹੈ।
ਸਰਕਾਰ ਨੇ ਪਾਮ ਆਇਲ ’ਤੇ ਲੱਗਣ ਵਾਲੀ ਦਰਾਮਦ ਡਿਊਟੀ ਨੂੰ 15 ਫੀਸਦੀ ਤੋਂ ਘੱਟ ਕਰ ਕੇ 10 ਫੀਸਦੀ ਕਰ ਦਿੱਤਾ ਸੀ ਤਾਂ ਕਿ ਪਾਮ ਆਇਲ ਦੀ ਦਰਾਮਦ ਸਸਤੀ ਹੋਣ ਕਾਰਨ ਘਰੇਲੂ ਬਾਜ਼ਾਰ ’ਚ ਖਾਣ ਵਾਲੇ ਤੇਲ ਸਸਤੇ ਹੋ ਸਕਣ ਪਰ ਸਰਕਾਰ ਦੇ ਇਸ ਕਦਮ ਤੋਂ ਬਾਅਦ ਅਗਲੇ ਹੀ ਦਿਨ ਕੌਮਾਂਤਰੀ ਬਾਜ਼ਾ ’ਚ ਪਾਮ ਆਇਲ ਦੀਆਂ ਕੀਮਤਾਂ ’ਚ ਤੇਜੀ਼ ਆ ਗਈ ਅਤੇ ਮਲੇਸ਼ੀਆ ’ਚ ਪਾਮ ਆਇਲ ਦੀਆਂ ਕੀਮਤਾਂ ਕਰੀਬ ਡੇਢ ਫੀਸਦੀ ਤੇਜ਼ ਹੋ ਗਈਆਂ। ਲਿਹਾਜਾ ਹੁਣ ਸਰਕਾਰ ਵਲੋਂ ਇੰਪੋਰਟ ਡਿਊਟੀ ਰਾਹੀਂ ਦਿੱਤੀ ਗਈ ਰਾਹਤ ਦਾ ਅਸਰ ਲਗਭਗ ਖਤਮ ਹੋ ਗਿਆ ਹੈ ਅਤੇ ਰਿਟੇਲ ਖਪਤਕਾਰਾਂ ਨੂੰ ਹੁਣ ਇਸ ਦਾ ਫਾਇਦਾ ਨਹੀਂ ਮਿਲ ਸਕੇਗਾ।
ਇਕ ਸਾਲ ’ਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ
ਵਸਤੂ - 2 ਜੁਲਾਈ 2020 - 2 ਜੁਲਾਈ 2021
ਚੌਲ 35 31
ਆਟਾ 24 24
ਅਰਹਰ ਦਾਲ 96 110
ਮਾਂਹ ਦੀ ਦਾਲ 106 114
ਮੂੰਗ ਦਾਲ 108 100
ਖੰਡ 38 37
ਦੁੱਧ 46 46
ਸਰ੍ਹੋਂ ਤੇਲ 138 165
ਮੂੰਗਫਲੀ ਤੇਲ 179 188
ਸੂਰਜਮੁਖੀ ਤੇਲ 105 137
ਚਾਹ 243 232
ਗੁੜ 57 49
ਲੂਣ 20 20
ਨਵੇਂ ਰਿਕਾਰਡ ਪੱਧਰ 'ਤੇ ਤੇਲ ਦੀਆਂ ਕੀਮਤਾਂ, ਅੱਜ ਫਿਰ ਵਧੇ ਪੈਟਰੋਲ-ਡੀਜ਼ਲ ਦੇ ਭਾਅ
NEXT STORY