ਨਵੀਂ ਦਿੱਲੀ (ਭਾਸ਼ਾ) - ਹਵਾਬਾਜ਼ੀ ਰੈਗੂਲੇਟਰੀ ਡੀ. ਜੀ. ਸੀ. ਏ. ਨੇ ਹਵਾਈ ਅੱਡੇ ’ਤੇ ਕੰਮ ਕਰਨ ਵਾਲੇ ਏਅਰ ਟ੍ਰੈਫਿਕ ਕੰਟਰੋਲਰਾਂ, ਏਅਰਕ੍ਰਾਫਟ ਮੇਨਟੀਨੈਂਸ ਇੰਜੀਨੀਅਰਾਂ ਅਤੇ ਸੰਵੇਦਨਸ਼ੀਲ ਕੰਮਾਂ ’ਚ ਸ਼ਾਮਲ ਸਟਾਫ ਦੇ ਇਕ-ਚੌਥਾਈ ਲੋਕਾਂ ਦਾ ਰੋਜ਼ਾਨਾ ਸਾਹ ਵਿਸ਼ਲੇਸ਼ਣ (ਬ੍ਰੈਥ ਐਨਾਲਾਈਜ਼ਰ) ਟੈਸਟਿੰਗ ਨੂੰ ਲਾਜ਼ਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਗੂਗਲ ਦੀ ਪੇਮੈਂਟ ਐਪ GPay ਹੋਵੇਗੀ ਬੰਦ, ਜੂਨ ਮਹੀਨੇ ਤੋਂ ਸਿਰਫ਼ ਇਨ੍ਹਾਂ ਦੇਸ਼ਾਂ 'ਚ ਹੀ ਮਿਲਣਗੀਆਂ ਸੇਵਾਵਾਂ
ਡੀ. ਜੀ. ਸੀ. ਏ. ਨੇ ਕਿਹਾ ਕਿ ਸਾਹ ਵਿਸ਼ਲੇਸ਼ਣ ਟੈਸਟ ਨਾਲ ਸਬੰਧਤ ਸੋਧਿਤ ਨਾਗਰਿਕ ਹਵਾਬਾਜ਼ੀ ਪ੍ਰਬੰਧ (ਸੀ. ਏ. ਆਰ.) 3 ਮਹੀਨਿਆਂ ਬਾਅਦ ਲਾਗੂ ਹੋ ਜਾਣਗੇ। ਫਿਲਹਾਲ ਏਅਰਪੋਰਟ ’ਤੇ ਤਾਇਨਾਤ 10 ਫੀਸਦੀ ਕਰਮਚਾਰੀਆਂ ਦਾ ਹੀ ਸਾਹ ਟੈਸਟ ਕਰਵਾਉਣਾ ਲਾਜ਼ਮੀ ਹੈ ਪਰ ਸੋਧਿਤ ਮਾਪਦੰਡਾਂ ’ਚ ਇਸ ਨੂੰ ਵਧਾ ਕੇ 25 ਫੀਸਦੀ ਕਰ ਦਿੱਤਾ ਗਿਆ ਹੈ। ਇਹ ਨਿਯਮ ਏਅਰ ਟਰੈਫਿਕ ਕੰਟਰੋਲਰ, ਗਰਾਊਂਡ ਸਟਾਫ, ਏਅਰਕ੍ਰਾਫਟ ਮੇਨਟੀਨੈਂਸ ਇੰਜੀਨੀਅਰਾਂ ਅਤੇ ਗਰਾਊਂਡ ਹੈਂਡਲਿੰਗ ਸਰਵਿਸ ਕਰਮਚਾਰੀਆਂ ’ਤੇ ਲਾਗੂ ਹੋਵੇਗਾ। ਇਸ ਨਾਲ ਸ਼ਰਾਬ ਦੇ ਸੇਵਨ ਦਾ ਪਤਾ ਲਾਉਣ ’ਚ ਸਖਤੀ ਵਰਤੀ ਜਾਵੇਗੀ।
ਇਹ ਵੀ ਪੜ੍ਹੋ : ਅਨੰਤ ਅੰਬਾਨੀ ਨੂੰ ਇਸ ਬੀਮਾਰੀ ਨੇ ਬਣਾਇਆ ਓਵਰ ਵੇਟ, ਨੀਤਾ ਅੰਬਾਨੀ ਨੇ ਸਿਹਤ ਨੂੰ ਲੈ ਕੇ ਦਿੱਤੀ ਜਾਣਕਾਰੀ
ਡੀ. ਜੀ. ਸੀ. ਏ. ਨੇ ਕਿਹਾ ਕਿ ਇਸ ਸੋਧ ਨਾਲ ਸੁਰੱਖਿਆ ਦਾ ਪੱਧਰ ਵਧੇਗਾ। ਇਸ ਤੋਂ ਇਲਾਵਾ ਹਵਾਈ ਅੱਡਿਆਂ ’ਤੇ ਆਵਾਜਾਈ ਵਧਣ ਅਤੇ ਜ਼ਮੀਨੀ ਗਤੀਵਿਧੀਆਂ ’ਚ ਵਾਧੇ ਨੂੰ ਦੇਖਦੇ ਹੋਏ ਇਹ ਇਕ ਪ੍ਰਭਾਵਸ਼ਾਲੀ ਕਦਮ ਹੈ।
ਇਹ ਵੀ ਪੜ੍ਹੋ : ਕੋਲੈਸਟ੍ਰੋਲ ਤੇ ਸ਼ੂਗਰ ਸਮੇਤ 100 ਦਵਾਈਆਂ ਹੋਣਗੀਆਂ ਸਸਤੀਆਂ, ਨਵੀਂ ਪੈਕਿੰਗ 'ਤੇ ਹੋਣਗੀਆਂ ਸੋਧੀਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਕਲੇਟ ਦਾ ਕਾਰੋਬਾਰ ਕਰਨ ਵਾਲਿਆਂ ਦੀ ਵਧੀ ਮੁਸੀਬਤ; ਜਾਣੋ ਕਿਉਂ ਲਗਾਤਰ ਵਧ ਰਹੀਆਂ ਹਨ ਕੀਮਤਾਂ
NEXT STORY