ਮੁੰਬਈ(ਭਾਸ਼ਾ) — ਲੰਡਨ ਦੇ ਹੀਥਰੋ ਏਅਰਪੋਰਟ ਤੋਂ ਹੈਦਰਾਬਾਦ ਲਈ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ 12 ਸਤੰਬਰ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਇਸ ਸਮੇਂ ਭਾਰਤ ਅਤੇ ਬ੍ਰਿਟੇਨ ਦਰਮਿਆਨ ਦੁਵੱਲੇ ਵਿਸ਼ੇਸ਼ ਉਡਾਨ ਸਮਝੌਤੇ (ਏਅਰ ਬੱਬਲ ਸਮਝੌਤੇ) ਤਹਿਤ ਸਿਰਫ ਹੈਦਰਾਬਾਦ ਤੋਂ ਲੰਡਨ ਲਈ ਉਡਾਣਾਂ ਚਲਾ ਰਹੀ ਹੈ। ਕੰਪਨੀ ਨੇ ਕਿਹਾ ਕਿ ਸ਼ਨੀਵਾਰ ਤੋਂ ਇਹ ਲੰਡਨ ਤੋਂ ਹੈਦਰਾਬਾਦ ਦਰਮਿਆਨ ਹਫਤੇ ਵਿਚ ਚਾਰ ਉਡਾਣਾਂ ਚਲਾਏਗੀ।
ਇਸ ਤੋਂ ਇਲਾਵਾ ਕੰਪਨੀ ਇਸ ਸਮੇਂ ਦਿੱਲੀ, ਮੁੰਬਈ ਅਤੇ ਲੰਡਨ ਦਰਮਿਆਨ ਉਡਾਣਾਂ ਚਲਾ ਰਹੀ ਹੈ। ਚੇਨਈ ਅਤੇ ਬੰਗਲੁਰੂ ਤੋਂ ਲੰਡਨ ਹੀਥਰੋ ਲਈ ਵੀ ਉਡਾਣਾਂ ਉਪਲੱਬਧ ਹਨ। ਕੁੱਲ ਮਿਲਾ ਕੇ ਭਾਰਤ ਤੋਂ ਬ੍ਰਿਟੇਨ ਲਈ ਹੈਦਰਾਬਾਦ ਲਈ ਇੱਕ ਉਡਾਣ ਸਮੇਤ ਹਫ਼ਤੇ ਵਿਚ 23 ਉਡਾਣਾਂ ਉਪਲੱਬਧ ਹਨ। ਕੋਵਿਡ -19 ਸੰਕਟ ਕਾਰਨ ਦੇਸ਼ ਵਿਚ ਮਾਰਚ ਵਿਚ ਤਾਲਾਬੰਦੀ ਲਾਗੂ ਹੋਣ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਸੀ। ਘਰੇਲੂ ਉਡਾਣਾਂ ਨੂੰ ਸੀਮਤ ਸਮਰੱਥਾ ਅਤੇ ਸਖ਼ਤ ਮਿਆਰਾਂ ਨਾਲ 25 ਮਈ ਤੋਂ ਸੰਚਾਲਨ ਦੀ ਆਗਿਆ ਸੀ। ਜਦੋਂਕਿ ਵੰਦੇ ਭਾਰਤ ਮਿਸ਼ਨ ਸਮੇਤ ਅਮਰੀਕਾ, ਫਰਾਂਸ, ਕੁਵੈਤ, ਕਤਰ, ਯੂ.ਕੇ., ਕਨੇਡਾ ਅਤੇ ਜਰਮਨੀ ਨਾਲ ਦੁਵੱਲੇ ਹਵਾਈ ਬੱਬਲ ਸਮਝੌਤੇ ਤਹਿਤ ਅੰਤਰਰਾਸ਼ਟਰੀ ਉਡਾਣਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ।
ਭਾਰਤ ਨੂੰ ਨਵੇਂ ਰਾਹ 'ਤੇ ਲੈ ਕੇ ਜਾ ਸਕਦਾ ਹੈ ਖਿਡੌਣਿਆਂ ਦਾ ਉਤਪਾਦਨ (ਵੀਡੀਓ)
NEXT STORY