ਬਿਜ਼ਨੈੱਸ ਡੈਸਕ- ਕੌਮਾਂਤਰੀ ਨਿਵੇਸ਼ ਕੰਪਨੀ ਬਰੁੱਕਫੀਲਡ ਨੇ ਖਾਸ ਤਰ੍ਹਾਂ ਦੀ ਕੱਚ ਦੀ ਪੈਕੇਜਿੰਗ ਬਣਾਉਣ ਵਾਲੀ ਕੰਪਨੀ ਪੀ. ਜੀ. ਪੀ. ਗਲਾਸ ਨੂੰ ਬਲੈਕਸਟੋਨ ਤੋਂ 1.7 ਅਰਬ ਅਮਰੀਕੀ ਡਾਲਰ ’ਚ ਐਕਵਾਇਰ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਸਬੰਧਤ ਕੰਪਨੀਆਂ ਨੇ ਇਕ ਸਾਂਝੇ ਬਿਆਨ ’ਚ ਇਹ ਜਾਣਕਾਰੀ ਦਿੱਤੀ।
ਇਸ ਸੌਦੇ ਦੇ 2027 ਦੀ ਪਹਿਲੀ ਤਿਮਾਹੀ ’ਚ ਪੂਰੇ ਹੋਣ ਦੀ ਉਮੀਦ ਹੈ। ਹਾਲਾਂਕਿ ਇਸ ਦੇ ਲਈ ਰੈਗੂਲੇਟਰੀ ਅਤੇ ਸਰਕਾਰੀ ਮਨਜ਼ੂਰੀਆਂ ਸਮੇਤ ਹੋਰ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਪੀ. ਜੀ. ਪੀ. ਗਲਾਸ ਕਾਸਮੈਟਿਕਸ, ਇਤਰ, ਖੁਰਾਕ ਤੇ ਪੀਣ ਵਾਲੇ ਪਦਾਰਥਾਂ ਅਤੇ ਦਵਾਈ ਉਦਯੋਗਾਂ ਲਈ ਵਿਸ਼ੇਸ਼ ਡਿਜ਼ਾਈਨ ਵਾਲੀਆਂ ਕੱਚ ਦੀਆਂ ਬੋਤਲਾਂ ਅਤੇ ਕੰਟੇਨਰ ਬਣਾਉਂਦੀ ਹੈ।
ਤਿਉਹਾਰੀ ਸੀਜ਼ਨ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ਰਿਕਾਰਡ 55.25 ਲੱਖ ਇਕਾਈ ’ਤੇ : ਫਾਡਾ
NEXT STORY