ਮੁੰਬਈ- ਮੁੱਖ ਸ਼ੇਅਰ ਬਾਜ਼ਾਰ ਬੀ.ਐੱਸ.ਈ. ਦਾ ਸ਼ੁੱਧ ਲਾਭ ਸਤੰਬਰ ਤਿਮਾਹੀ 'ਚ ਸਾਲਾਨਾ ਆਧਾਰ 'ਤੇ 48 ਫੀਸਦੀ ਘੱਟ ਕੇ 33.8 ਕਰੋੜ ਰੁਪਏ ਰਹਿ ਗਿਆ। ਇਸ ਗਿਰਾਵਟ ਦੀ ਵਜ੍ਹਾ ਨਾਲ ਕੰਪਨੀ ਦਾ ਸੰਚਾਲਨ ਮਾਰਜਨ ਦਾ ਘਟਨਾ ਹੈ। ਇਕ ਸਾਲ ਪਹਿਲਾਂ 2021-22 ਦੀ ਦੂਜੀ ਤਿਮਾਹੀ 'ਚ ਬੀ.ਐੱਸ.ਈ. ਦਾ ਸ਼ੁੱਧ ਲਾਭ 65.1 ਕਰੋੜ ਰੁਪਏ ਸੀ।
ਸ਼ੇਅਰ ਬਾਜ਼ਾਰ ਨੇ ਬਿਆਨ 'ਚ ਕਿਹਾ ਕਿ ਜਿਥੇ ਉਸ ਦਾ ਸੰਚਾਲਨ ਮਾਰਜਨ ਇਕ ਸਾਲ ਪਹਿਲਾਂ ਦੇ ਉੱਚ ਪੱਧਰ 28 ਫੀਸਦੀ ਤੋਂ ਘੱਟ ਕੇ ਸੱਤ ਫੀਸਦੀ ਰਹਿ ਗਿਆ। ਉਧਰ ਇਸ ਦੀ ਸੰਚਾਲਨ ਆਮਦਨ ਪਹਿਲਾਂ ਦੇ 53.2 ਕਰੋੜ ਰੁਪਏ ਤੋਂ 75 ਫੀਸਦੀ ਘੱਟ ਕੇ 13.4 ਕਰੋੜ ਰੁਪਏ ਰਹਿ ਗਈ। ਐਕਸਚੇਂਜ ਦਾ ਖਰਚ ਪਿਛਲੀ ਤਿਮਾਹੀ 'ਚ 36 ਫੀਸਦੀ ਵਧ ਕੇ 184.3 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 135.6 ਕਰੋੜ ਰੁਪਏ ਰਿਹਾ ਸੀ।
ਬਿਜਲੀ ਪਲਾਂਟਾਂ ਦੇ ਕੋਲ 31 ਅਕਤੂਬਰ ਤੱਕ ਕੋਲੇ ਦਾ ਭੰਡਾਰ ਵਧ ਕੇ 2.56 ਕਰੋੜ ਟਨ
NEXT STORY