ਨਵੀਂ ਦਿੱਲੀ (ਭਾਸ਼ਾ) – ਪ੍ਰਮੁੱਖ ਸ਼ੇਅਰ ਬਾਜ਼ਾਰ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਕੁੱਝ ਸੂਚੀਬੱਧਤਾ ਨਿਯਮਾਂ ਦੀ ਪਾਲਣਾ ਨਾ ਕਰਨ ਨੂੰ ਲੈ ਕੇ ਅਡਾਨੀ ਗ੍ਰੀਨ ਐਨਰਜੀ ’ਤੇ ਕੁੱਲ 11.22 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੋਵੇਂ ਸ਼ੇਅਰ ਬਾਜ਼ਾਰਾਂ ਨੇ ਅਡਾਨੀ ਸਮੂਹ ਦੀ ਕੰਪਨੀ ’ਤੇ ਬਰਾਬਰ-ਬਰਾਬਰ 5.61-5.61 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ : SBI ਤੋਂ ਕਰਜ਼ਾ ਲੈਣ ਵਾਲਿਆਂ ਦੀ ਵਧੀ ਚਿੰਤਾ, ਗਾਹਕਾਂ ਦੀਆਂ ਜੇਬਾਂ 'ਤੇ ਪਏਗਾ ਬੋਝ
ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਕੰਪਨੀ ਇਹ ਵੀ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਉਸ ਨੇ ਪਹਿਲਾਂ ਹੀ ਦੋ ਹੋਰ ਸੁਤੰਤਰ ਡਾਇਰੈਕਟਰਾਂ ਦੀ ਨਿਯੁਕਤੀ ਕਰ ਦਿੱਤੀ ਹੈ। ਇਹ 7 ਸਤੰਬਰ ਤੋਂ ਲਾਗੂ ਹੈ। ਉਸ ਤੋਂ ਬਾਅਦ ਕਮੇਟੀਆਂ ਦੇ ਬੁਨਿਆਦੀ ਢਾਂਚੇ ਵਿਚ ਬਦਲਾਅ ਕੀਤਾ ਗਿਆ। ਇਸ ਦੇ ਨਾਲ ਕੰਪਨੀ ਸੇਬੀ ਸੂਚੀਬੱਧਤਾ ਨਿਯਮ ਦੇ ਤਹਿਤ ਵਿਵਸਥਾ 17(1) ਅਤੇ 19(1) ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੀ ਹੈ। ਸੇਬੀ ਸੂਚੀਬੱਧਤਾ ਨਿਯਮ ਦੀ ਵਿਵਸਥਾ 17(1) ਵਿਚ ਬੋਰਡ ਆਫ ਡਾਇਰੈਕਟਰ ਦੀ ਨਿਯੁਕਤੀ ’ਚ ਅਸਫਲਤਾ ਵੀ ਸ਼ਾਮਲ ਹੈ। ਵਿਵਸਥਾ 19(1) ‘ਨਾਮੀਨੇਸ਼ਨ’ ਅਤੇ ਮਿਹਨਤਾਨਾ ਕਮੇਟੀ ਦੇ ਗਠਨ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਚੀਨ ਦੀਆਂ ਕੰਪਨੀਆਂ ਨੂੰ ਝਟਕਾ, ਸਰਕਾਰ ਨੇ ਇਸ ਕਾਰਨ ਘਟਾਈ BIS ਪ੍ਰਮਾਣੀਕਰਣ ਦੀ ਰਫ਼ਤਾਰ
ਇਹ ਵੀ ਪੜ੍ਹੋ : ਟਰੇਨ ’ਚ ਖ਼ਰਾਬ AC ਅਤੇ ਪੱਖਿਆਂ ਲਈ ਰੇਲਵੇ ਨੂੰ ਠੋਕਿਆ 15,000 ਰੁਪਏ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ ਤੋਂ ਬਾਅਦ ਹੁਣ ਈਰਾਨ ਵੀ ਭਾਰਤ ਨੂੰ ਵੇਚਣਾ ਚਾਹੁੰਦਾ ਪਾਬੰਦੀਸ਼ੁਦਾ ਕੱਚਾ ਤੇਲ
NEXT STORY