ਨਵੀਂ ਦਿੱਲੀ (ਅਨਸ)-ਕੇਂਦਰੀ ਮੰਤਰੀ ਮੰਡਲ ਨੇ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ. ਟੀ. ਐੱਨ. ਐੱਲ.) ਅਤੇ ਭਾਰਤੀ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਦੇ ਰਲੇਵੇਂ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਅਨੁਸਾਰ ਐੱਮ. ਟੀ. ਐੱਨ. ਐੱਲ. ਭਾਰਤ ਸੰਚਾਰ ਨਿਗਮ ਲਿਮਟਿਡ ਦੀ ਸਹਿਯੋਗੀ ਕੰਪਨੀ ਹੋਵੇਗੀ ਅਤੇ ਇਸ ਦੇ ਲਈ ਸਰਕਾਰ ਦੀ ਸ਼ੇਅਰਹੋਲਡਿੰਗ ਟਰਾਂਸਫਰ ਕੀਤੀ ਜਾਵੇਗੀ। ਐੱਮ. ਟੀ. ਐੱਨ. ਐੱਲ. ’ਚ ਸਰਕਾਰ ਦੀ ਹਿੱਸੇਦਾਰੀ 56.25 ਫ਼ੀਸਦੀ ਹੈ। ਲੰਮੇ ਸਮੇਂ ਬਾਅਦ ਐੱਮ. ਟੀ. ਐੱਨ. ਐੱਲ. ਦੇ ਸ਼ੇਅਰਾਂ ’ਚ ਤੇਜ਼ੀ ਦਿਸੀ। ਇਹ 4.55 ਫ਼ੀਸਦੀ ਦੇ ਵਾਧੇ ਨਾਲ 8.05 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ।
ਐੱਮ. ਟੀ. ਐੱਨ. ਐੱਲ. ਨੇ ਕਿਹਾ ਕਿ ਉਸ ਨੂੰ ਸਰਕਾਰ ਵੱਲੋਂ ਕੰਪਨੀ ਦੀ ਮੁੜਸੁਰਜੀਤੀ ਯੋਜਨਾ ਨਾਲ ਸਬੰਧਤ ਪੱਤਰ ਪ੍ਰਾਪਤ ਹੋਇਆ ਹੈ। ਅਕਤੂਬਰ ’ਚ ਕੈਬਨਿਟ ਨੇ ਘਾਟੇ ’ਚ ਚੱਲ ਰਹੀਆਂ ਟੈਲੀਕਾਮ ਕੰਪਨੀਆਂ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਹ ਮੁੜਸੁਰਜੀਤੀ ਪੈਕੇਜ ਦੇ ਤਹਿਤ ਕੀਤਾ ਗਿਆ, ਜਿਸ ’ਚ ਸਾਵਰੇਨ ਬਾਂਡਸ ਜ਼ਰੀਏ ਪੈਸੇ ਜੁਟਾਉਣਾ, ਅਸਾਸਿਆਂ ਦਾ ਮੁਦਰੀਕਰਨ ਅਤੇ ਕਰਮਚਾਰੀਆਂ ਲਈ ਸਵੈ-ਇੱਛੁਕ ਸੇਵਾ-ਮੁਕਤੀ ਯੋਜਨਾ (ਵੀ. ਆਰ.ਐੱਸ.) ਸ਼ਾਮਲ ਹੈ। ਪੱਤਰ ’ਚ ਕਿਹਾ ਗਿਆ ਕਿ ਜਦੋਂ ਤੱਕ ਰਲੇਵੇਂ ਦੀ ਪ੍ਰਕਿਰਿਆ ਪੂਰੀ ਨਹੀਂ ਹੋਵੇਗੀ, ਉਦੋਂ ਤੱਕ ਦੋਵੇਂ ਕੰਪਨੀਆਂ ਨੈੱਟਵਰਕ ਆਪ੍ਰੇਸ਼ਨਸ ਅਤੇ ਵਿਕਰੀ ’ਚ ਤਾਲਮੇਲ ਵਧਾਉਣਗੀਆਂ।
ਮੋਬਾਇਲ ਫੋਨ ਦੀ ਘੰਟੀ ਲਈ 30 ਸੈਕੰਡ ਦਾ ਸਮਾਂ ਤੈਅ
NEXT STORY