ਨਵੀਂ ਦਿੱਲੀ—ਸਰਕਾਰੀ ਟੈਲੀਕਾਮ ਕੰਪਨੀ ਬੀ. ਐਸ. ਐਨ.ਐਲ. ਦੇਸ਼ ਭਰ 'ਚ 25,000 ਵਾਈ-ਫਾਈ ਸਪਾਟ ਬਣਾਏਗੀ। ਇਸ ਲਈ ਸੰਚਾਰ ਮੰਤਰਾਲੇ ਦੇ ਨਾਲ ਬੀ. ਐਸ. ਐਨ. ਐਲ. ਦਾ ਕਰਾਰ ਹੋਵੇਗਾ। ਇਹ ਸਾਰੇ ਵਾਈ-ਫਾਈ ਸਟਾਪ ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ 'ਚ ਲੱਗਣਗੇ।
ਇਸ 'ਚ ਬੀ. ਐਸ. ਐਨ. ਐਲ. ਦੇ ਬ੍ਰਾਂਡਬੈਂਡ ਦੀ ਵਰਤੋਂ ਕੀਤੀ ਜਾਵੇਗੀ। ਪਰ ਕੰਪਨੀ ਇਸਦਾ ਹਾਈਵੇਅਰ ਸਰਕਾਰੀ ਕੰਪਨੀ ਆਈ. ਟੀ. ਆਈ. ਤੋਂ ਖਰੀਦੇਗੀ। ਆਈ. ਟੀ. ਆਈ. ਵਾਈ-ਫਾਈ ਸਪਾਟ ਇਕਵਪਮੈਂਟ ਦੇ ਹਿੱਸੇ ਬਣਾਉਂਦੀ ਹੈ। ਸਰਕਾਰ ਨੇ ਡਿਜ਼ੀਟਲ ਇੰਡੀਆ ਨੂੰ ਬੜਾਵਾ ਦੇਣ ਲਈ ਇਹ ਕਦਮ ਚੁੱਕਿਆ ਹੈ।
ਤੁਸੀਂ ਵੀ ਕਰਦੇ ਹੋ ਹਵਾਈ ਸਫਰ, ਤਾਂ ਜ਼ਰੂਰ ਪੜ੍ਹੋ ਇਹ ਖਬਰ!
NEXT STORY