ਨੈਸ਼ਨਲ ਡੈਸਕ- ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਰਹਿਣ ਦੇ ਬਾਵਜੂਦ ਘਰੇਲੂ ਪੱਧਰ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ। ਦੇਸ਼ ਦੀ ਪ੍ਰਮੁੱਖ ਤੇਲ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈੱਬਸਾਈਟ 'ਤੇ ਜਾਰੀ ਕੀਤੀਆਂ ਗਈਆਂ ਦਰਾਂ ਅਨੁਸਾਰ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।
ਅੱਜ ਦਿੱਲੀ 'ਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਰਹੀ, ਜਦਕਿ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ਵਿਕਿਆ। ਦਿੱਲੀ ਤੋਂ ਇਲਾਵਾ ਮੁੰਬਈ 'ਚ ਪੈਟਰੋਲ 104.21 ਤੇ ਡੀਜ਼ਲ 92.15 ਰੁਪਏ ਪ੍ਰਤੀ ਲੀਟਰ ਰਿਹਾ। ਇਸੇ ਤਰ੍ਹਾਂ ਚੇਨਈ 'ਚ ਪੈਟਰੋਲ 100.75 ਰੁਪਏ ਪ੍ਰਤੀ ਲੀਟਰ ਵਿਕਿਆ, ਜਦਕਿ ਡੀਜ਼ਲ ਦਾ ਰੇਟ 92.34 ਰੁਪਏ ਪ੍ਰਤੀ ਲੀਟਰ ਰਿਹਾ। ਕੋਲਕਾਤਾ 'ਚ ਪੈਟਰੋਲ 103.94 ਰੁਪਏ ਤੇ ਡੀਜ਼ਲ 90.76 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕਿਆ।
ਇਹ ਵੀ ਪੜ੍ਹੋ- 'ਮੈਂ ਪਾਕਿਸਤਾਨ ਦੀ ਧੀ, ਪਰ ਭਾਰਤ ਦੀ ਤਾਂ ਨੂੰਹ ਹਾਂ...', ਦੇਸ਼ ਛੱਡਣ ਦੇ ਹੁਕਮ ਮਗਰੋਂ ਬੋਲੀ ਸਚਿਨ ਦੀ 'ਸੀਮਾ'
ਜ਼ਿਕਰਯੋਗ ਹੈ ਕਿ ਗਲੋਬਲ ਪੱਧਰ 'ਤੇ ਅਮਰੀਕੀ ਕ੍ਰੂਡ 0.61 ਫ਼ੀਸਦੀ ਵਧ ਕੇ 63.17 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਲੰਡਨ ਬ੍ਰੈਂਟ ਕ੍ਰੂ਼ਡ 0.06 ਫ਼ੀਸਦੀ ਦੇ ਵਾਧੇ ਨਾਲ 66.91 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਿਆ। ਪਰ ਇਸ ਵਾਧੇ ਦਾ ਘਰੇਲੂ ਪੱਧਰ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਕੋਈ ਜ਼ਿਆਦਾ ਫ਼ਰਕ ਨਹੀਂ ਦਿਖਿਆ।
ਇਹ ਵੀ ਪੜ੍ਹੋ- ਪਾਕਿਸਤਾਨ ਨੇ ਭਾਰਤ ਲਈ ਬੰਦ ਕੀਤਾ ਆਪਣਾ ਏਅਰਸਪੇਸ ! ਹੁਣ ਜਾਰੀ ਹੋ ਗਏ ਨਵੇਂ ਨਿਰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਏਅਰਲਾਈਨ ਕੰਪਨੀਆਂ ਲਈ ਚੰਗੀ ਖ਼ਬਰ, ਮਾਰਚ 'ਚ 1.45 ਕਰੋੜ ਯਾਤਰੀਆਂ ਨੇ ਭਰੀ ਉਡਾਣ
NEXT STORY