ਨਵੀਂ ਦਿੱਲੀ—1 ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਸਾਲ ਪੇਸ਼ ਹੋਣ ਵਾਲਾ ਬਜਟ ਹਰ ਖੇਤਰ ਲਈ ਕੁਝ ਨਾ ਕੁਝ ਖਾਸ ਲੈ ਕੇ ਆਵੇਗਾ। ਪਰ ਵਿੱਤ ਮੰਤਰੀ ਅਰੁਣ ਜੇਤਲੀ ਜੇਕਰ ਇਹ 5 ਐਲਾਨ ਕਰ ਦੇਣ ਜਾ ਮਿਡਲ ਕਲਾਸ ਲੋਕ ਖੁਸ਼ ਹੋ ਜਾਣਗੇ। ਹਾਲਾਂਕਿ ਇਸਦੇ ਲਈ ਉਨ੍ਹਾਂ ਨੂੰ 28500 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ 'ਤੇ ਲਗਾਉਣੇ ਹੋਣਗੇ। ਅਜਿਹਾ ਇਸ ਲਈ ਹੈ ਕਿਉਂਕਿ ਇਨਕਮ ਟੈਕਸ 'ਚ ਛੂਟ ਤੋਂ ਲੈ ਕੇ ਬੈਂਕ ਡਿਪਾਜਿਟ ਤੱਕ ਜੇਕਰ ਜੇਤਲੀ ਡਿਮਾਂਡ ਨੂੰ ਪੂਰ ਕਰਦੇ ਹਨ, ਤਾਂ ਸਰਕਾਰ ਨੂੰ ਭਾਰੀ ਭਰਕਮ ਰੇਵੇਨਿਊ ਘਾਟਾ ਹੋਵੇਗਾ।
ਇਸਦੇ ਤਹਿਤ ਸਭ ਤੋਂ ਜ਼ਿਆਦਾ ਟੈਕਸ ਛੂਟ ਲਿਮਿਟ ਵਧਾਉਣ ਦੀ ਵਜ੍ਹਾਂ ਨਾਲ ਅਸਰ ਹੋਵੇਗਾ। ਇਸਦੇ ਜਰੀਏ ਕਰੀਬ 9500 ਕਰੋੜ ਰੁਪਏ ਦਾ ਰੇਵੇਨਿਊ ਇਮਪੈਕਟ ਹੋਵੇਗਾ। ਹਾਲਾਂਕਿ ਜੇਕਰ ਜੇਤਲੀ ਸਚ 'ਚ ਅਜਿਹਾ ਕਰ ਦਿੰਦੇ ਹਨ ਇਸ ਬਜਟ 'ਚ ਮਿਡਿਲ ਕਲਾਸ ਨੂੰ ਬਹੁਤ ਕੁਝ ਮਿਲ ਜਾਵੇਗਾ।
-ਇਨਕਮ ਟੈਕਸ ਛੂਟ ਲਿਮਿਟ 2.5 ਲੱਖ ਤੋਂ ਵਧਾ ਕੇ 3 ਲੱਖ ਰੁਪਏ ਯਾਨੀ 3 ਲੱਖ ਤੱਕ ਦੀ ਇਨਕਮ 'ਤੇ ਕੋਈ ਟੈਕਸ ਨਾ ਲੱਗੇ। ਅਜਿਹਾ ਕਰਨ ਨਾਲ ਮਿਡਲ ਕਲਾਸ ਦੀ ਜੇਬ 'ਚ ਕੁਝ ਹੋਰ ਰੁਪਏ ਆ ਜਾਣਗੇ, ਹਾਲਾਂਕਿ ਸਰਕਾਰ 'ਤੇ ਬੋਝ ਵਧ ਜਾਵੇਗਾ। ਇਸ ਬਾਰ ਬਜਟ 'ਚ ਸਭ ਤੋਂ ਜ਼ਿਆਦਾ ਉਮੀਦ ਇਸੇ ਐਲਾਨ ਦੀ ਹੈ।
-80ਸੀ ਦੇ ਤਹਿਤ ਇਨਕਮ ਟੈਕਸ ਸੇਵਿੰਗ ਲਿਮਿਟ 1.5 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕੀਤੀ ਜਾਵੇ। ਪੀ.ਪੀ.ਐੱਫ, ਐੱਲ.ਆਈ.ਸੀ, ਹਾਊਸਿੰਗ ਲੋਨ ਦੇ ਪ੍ਰਿੰਸੀਪਲ ਅਮਾਊਂਟ ਸਮੇਤ ਕਈ ਨਿਵੇਸ਼ ਆਉਂਦੇ ਹਨ। ਇਸਦੀ ਲਿਮਿਟ ਵਧ ਜਾਣ ਨਾਲ ਆਮ ਆਦਮੀ ਟੈਕਸ ਦੇਣਦਾਰੀ ਘੱਟ ਹੋ ਜਾਵੇਗੀ।
-ਹਾਊਸਿੰਗ ਲੋਨ ਦੇ ਇੰਟਰੇਸਟ ਪੇਮੈਂਟ 'ਤੇ ਛੂਟ ਨੂੰ 2 ਲੱਖ ਤੋਂ ਵਧਾ ਕੇ 2.5 ਲੱਖ ਕਰ ਦਿੱਤਾ ਜਾਵੇ।
-ਬੈਂਕ ਸੇਵਿੰਗ ਅਕਾਉਂਟ 'ਤੇ 10 ਹਜ਼ਾਰ ਰੁਪਏ ਤੋਂ ਜ਼ਿਆਦਾ ਵਿਆਜ ਮਿਲਣ 'ਤੇ ਟੈਕਸ ਲਗਦਾ ਹੈ। ਇਸ ਲਿਮਿਟ ਨੂੰ ਵਧਾਇਆ ਜਾਵੇ।
-ਟੈਕਸ ਸੇਵਿੰਗ ਟਰਮ ਡਿਪਾਜਿਟ ਦਾ ਲਾਕ ਇਨ ਪੀਰੀਅਡ 5 ਸਾਲ ਤੋਂ ਘਟਾ ਕੇ 3 ਸਾਲ ਕਰ ਦਿੱਤਾ ਜਾਵੇ ਤਾਂ ਇਸ ਬਜਟ 'ਚ ਮਿਡਲ ਕਲਾਸ ਲੋਕਾਂ ਦੀ ਚਾਂਦੀ ਹੋ ਜਾਵੇਗੀ।
ਬੈਂਕਾਂ 'ਚ ਤਿੰਨ ਦਿਨ ਰਹੇਗੀ ਛੁੱਟੀ, ਅੱਜ ਹੀ ਕਰ ਲਓ ਜ਼ਰੂਰੀ ਕੰਮ
NEXT STORY