ਨਵੀਂ ਦਿੱਲੀ- ਸਰਕਾਰ 1 ਫਰਵਰੀ ਨੂੰ ਦੇਸ਼ ਦਾ ਬਜਟ ਪੇਸ਼ ਕਰਨ ਵਾਲੀ ਹੈ। ਇਸ ਬਜਟ ਨੂੰ ਲੈ ਕੇ ਸਭ ਤੋਂ ਵੱਧ ਉਮੀਦਾਂ ਮਿਡਲ ਕਲਾਸ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਹੈ। ਬਜਟ 2021-22 ਵਿਚ ਇਨਕਮ ਟੈਕਸ ਛੋਟ ਦੀ ਲਿਮਟ ਵਧਾ ਕੇ 3 ਲੱਖ ਰੁਪਏ ਤੱਕ ਕੀਤਾ ਜਾ ਸਕਦਾ ਹੈ, ਜੋ ਇਸ ਸਮੇਂ 2.5 ਲੱਖ ਰੁਪਏ ਹੈ। ਪਿਛਲੇ 7 ਸਾਲਾਂ ਤੋਂ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜੁਲਾਈ 2014 ਵਿਚ ਆਏ ਬਜਟ ਵਿਚ ਉਸ ਸਮੇਂ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਹ ਲਿਮਟ 2 ਲੱਖ ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕੀਤੀ ਸੀ।
ਉੱਥੇ ਹੀ, ਇਕ ਉਮੀਦ 80ਸੀ ਨੂੰ ਲੈ ਕੇ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਤਹਿਤ ਇਨਕਮ ਟੈਕਸ ਵਿਚ ਮਿਲਣ ਵਾਲੀ ਛੋਟ ਵਧਾ ਕੇ 2 ਲੱਖ ਰੁਪਏ ਕਰ ਸਕਦੀ ਹੈ।
ਇਸ ਵਿਚਕਾਰ ਕੋਰੋਨਾ ਕਾਲ ਵਿਚ 80ਡੀ ਤਹਿਤ ਰਾਹਤ ਵਧਣ ਦੀ ਵੀ ਉਮੀਦ ਹੈ। 2020-21 ਦਾ ਪੂਰਾ ਸਾਲ ਹੀ ਕੋਰੋਨਾ ਦੀ ਲਪੇਟ ਵਿਚ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਦਾ ਸਿਹਤ ਸਬੰਧੀ ਸੇਵਾਵਾਂ ਦਾ ਖ਼ਰਚ ਵਧਿਆ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਭਵਿੱਖ ਦੇ ਖ਼ਤਰੇ ਨੂੰ ਦੇਖਦੇ ਹੋਏ ਮੈਡੀਕਲ ਬੀਮਾ ਕਵਰੇਜ ਨੂੰ ਵਧਾ ਲਿਆ। ਕੋਰੋਨਾ ਕਾਲ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ 80ਡੀ ਤਹਿਤ ਮਿਲਣ ਵਾਲੀ ਛੋਟ ਵਧਾ ਕੇ 50 ਹਜ਼ਾਰ ਰੁਪਏ ਕਰ ਸਕਦੀ ਹੈ।
ਇਸ ਤੋਂ ਇਲਾਵਾ ਐੱਨ. ਪੀ. ਐੱਸ. ਤਹਿਤ ਮਿਲਣ ਵਾਲੀ ਛੋਟ ਵੀ ਵਧਾ ਕੇ 1 ਲੱਖ ਰੁਪਏ ਕੀਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ। ਨੌਕਰੀਪੇਸ਼ਾ ਲੋਕਾਂ ਲਈ ਸਟੈਂਡਰਡ ਡਿਡਕਸ਼ਨ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੋਵਿਡ ਸੈੱਸ ਲਾਉਣ ਦੀ ਵੀ ਘੋਸ਼ਣਾ ਹੋ ਸਕਦੀ ਹੈ।
ਮੁੰਬਈ 'ਚ ਹੋਇਆ 22000 ਕਰੋੜ ਦਾ ਘਪਲਾ, ED ਨੇ ਓਮਕਾਰ ਗਰੁੱਪ ਦੇ ਚੇਅਰਮੈਨ ਅਤੇ MD ਨੂੰ ਕੀਤਾ ਗ੍ਰਿਫਤਾਰ
NEXT STORY