ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਸੰਸਦ ਵਿਚ ਸਾਲ 2021-22 ਦਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਇੱਕ ਵਾਰ ਫਿਰ ਰੱਖਿਆ ਬਜਟ ਵਿਚ ਵਾਧੇ ਦਾ ਐਲਾਨ ਕੀਤਾ। ਇਹ ਲਗਾਤਾਰ 7 ਵਾਂ ਸਾਲ ਹੈ ਜਦੋਂ ਮੋਦੀ ਸਰਕਾਰ ਨੇ ਰੱਖਿਆ ਬਜਟ ਵਿਚ ਵਾਧਾ ਕੀਤਾ ਹੈ। ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਸਾਲ 2021-22 ਵਿਚ ਰੱਖਿਆ ਬਜਟ ਲਈ 4 ਲੱਖ 78 ਹਜ਼ਾਰ 196 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਉਨ੍ਹਾਂ ਕਿਹਾ, 'ਬਜਟ ਵਿਚ ਰੱਖਿਆ ਮੰਤਰਾਲੇ ਨੂੰ 4,78,195.62 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਜੇ ਇਸ ਵਿਚੋਂ ਪੈਨਸ਼ਨ ਦੀ ਰਕਮ ਹਟਾਈ ਜਾਵੇ ਤਾਂ ਇਹ ਲਗਭਗ 3.62 ਲੱਖ ਕਰੋੜ ਰੁਪਏ ਹੈ, ਜੋ ਪਿਛਲੇ ਸਾਲ ਨਾਲੋਂ 7.4 ਪ੍ਰਤੀਸ਼ਤ ਵੱਧ ਹੈ।
ਇਹ ਵੀ ਪਡ਼੍ਹੋ : ਬਜਟ 2021 : ਵਿਦੇਸ਼ੀ ਸ਼ਰਾਬ ਦੇ ਸ਼ੌਕੀਨਾਂ ਲਈ ਝਟਕਾ, ਲੱਗੀ 100 ਫੀਸਦੀ ਕਸਟਮ ਡਿਊਟੀ
ਪਿਛਲੇ ਸਾਲ ਨਾਲੋਂ ਰੱਖਿਆ ਬਜਟ ਵਿਚ ਕਿੰਨਾ ਹੋਇਆ ਵਾਧਾ
ਪਿਛਲੇ ਸਾਲ, ਮੋਦੀ ਸਰਕਾਰ ਨੇ ਰੱਖਿਆ ਬਜਟ ਲਈ 4.71 ਲੱਖ ਕਰੋੜ ਰੁਪਏ ਅਲਾਟ ਕੀਤੇ ਸਨ, ਜੋ ਇਸ ਸਾਲ ਵਧ ਕੇ 4.78 ਲੱਖ ਕਰੋੜ ਹੋ ਗਏ ਹਨ। ਪੈਨਸ਼ਨ ਦੇ ਵੱਖ ਹੋਣ ਤੋਂ ਬਾਅਦ ਇਹ ਰਕਮ ਪਿਛਲੇ ਸਾਲ 3.37 ਲੱਖ ਕਰੋੜ ਰੁਪਏ ਸੀ ਜੋ ਇਸ ਸਾਲ ਵਧ ਕੇ 3.62 ਲੱਖ ਕਰੋੜ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਭਾਰਤ ਦਾ ਰੱਖਿਆ ਬਜਟ ਚੀਨ ਦੇ ਮੁਕਾਬਲੇ ਬਹੁਤ ਘੱਟ ਹੈ। ਹਾਲਾਂਕਿ ਰੱਖਿਆ ਮਾਹਰ ਮੰਗ ਕਰ ਰਹੇ ਹਨ ਕਿ ਰੱਖਿਆ ਬਜਟ ਨੂੰ ਹਰ ਵਾਰ ਜੀਡੀਪੀ ਦੇ ਤਿੰਨ ਪ੍ਰਤੀਸ਼ਤ ਤੱਕ ਵਧਾ ਦਿੱਤਾ ਜਾਵੇ। ਦੱਸ ਦੇਈਏ ਕਿ ਅਮਰੀਕਾ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ ਜੋ ਰੱਖਿਆ ਵਿਚ ਸਭ ਤੋਂ ਜ਼ਿਆਦਾ ਖਰਚ ਕਰਦੇ ਹਨ। ਫਿਰ ਚੀਨ ਦਾ ਨੰਬਰ ਆਉਂਦਾ ਹੈ।
ਇਹ ਵੀ ਪਡ਼੍ਹੋ : ਕੇਂਦਰੀ ਬਜਟ 2021 : ਵਿੱਤ ਮੰਤਰੀ ਨੇ ਖੋਲ੍ਹਿਆ ਖਜ਼ਾਨਾ , ਸਿੱਖਿਆ ਖੇਤਰ ਅਤੇ ਰੇਲਵੇ ਦੇ ਸੰਬੰਧ 'ਚ ਕੀਤੇ ਕਈ ਵੱਡੇ ਐਲਾਨ
ਸਸਤਾ
- ਸੋਨਾ ਅਤੇ ਚਾਂਦੀ
- ਲੋਹਾ
- ਸਟੀਲ ਨਾਇਲੋਨ ਦੇ ਕੱਪੜੇ
- ਤਾਂਬੇ ਦੀਆਂ ਚੀਜ਼ਾਂ
- ਬੀਮਾ
- ਸਟੀਲ ਦੇ ਭਾਂਡੇ
- ਰੇਸ਼ਮ(ਸਿਲਕ) ਅਤੇ ਕਪਾਹ
- ਪਲੇਟਿਨਮ
- ਪੇਲੈਡਿਅਮ
- ਦਰਾਮਦ ਹੋਣ ਵਾਲੇ ਡਾਕਟਰੀ ਉਪਕਰਣ
ਮਹਿੰਗਾ
- ਫਰਿੱਜ
- ਏਅਰ ਕੰਡੀਸ਼ਨਰ
- ਐਲ.ਈ.ਡੀ. ਲੈੱਪ
- ਕੱਚੀ ਸਿਲਕ ਅਤੇ ਕਪਾਹ
- ਸੋਲਰ ਇਨਵਰਟਰ
- ਮੋਬਾਈਲ ਫੋਨ
- ਆਟੋਮੋਬਾਈਲ ਪਾਰਟਸ
- ਮੋਬਾਈਲ ਫੋਨ ਚਾਰਜਰ ਦੇ ਪਾਰਟਸ
- ਚਮੜੇ ਦੇ ਉਤਪਾਦ
- ਨਾਇਲੋਨ ਫਾਈਬਰ ਅਤੇ ਧਾਗੇ
- ਪਲਾਸਟਿਕ ਬਣਾਉਣ ਵਾਲਾ ਸਮਾਨ
- ਪਾਲਿਸ਼ਡ ਅਤੇ ਕੱਟੇ ਹੋਏ ਸਿੰਥੈਟਿਕ ਪੱਥਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਜਟ ਦੇ ਐਲਾਨ ਤੋਂ ਬਾਅਦ ਝੂਮਿਆ ਸ਼ੇਅਰ ਬਾਜ਼ਾਰ, ਸੈਂਸੈਕਸ ਵਿਚ 2,315 ਅੰਕਾਂ ਦਾ ਵਾਧਾ
NEXT STORY