ਨਵੀਂ ਦਿੱਲੀ — ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 2021-22 ਦਾ ਆਮ ਬਜਟ ਪੇਸ਼ ਕੀਤਾ। ਇਸ ਵਾਰ ਕੋਰੋਨਾ ਆਫ਼ਤ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਕੋਈ ਖ਼ਾਸ ਰਾਹਤ ਨਹੀਂ ਮਿਲ ਰਹੀ, ਪਰ ਕੁਝ ਜ਼ਰੂਰੀ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਅਜਿਹੀ ਸਥਿਤੀ ਵਿਚ ਸ਼ਰਾਬ ਦੇ ਸ਼ੌਕੀਨਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ ਹੈ, ਹੁਣ ਉਨ੍ਹਾਂ ਨੂੰ ਸ਼ਰਾਬ ਪੀਣ ਲਈ ਵਧੇਰੇ ਪੈਸੇ ਦੇਣੇ ਪੈਣਗੇ।
ਆਮ ਬਜਟ 2021-2022 ਵਿਚ ਪੈਟਰੋਲ ਅਤੇ ਡੀਜ਼ਲ ਤੋਂ ਇਲਾਵਾ, ਹੋਰ ਚੀਜ਼ਾਂ ਦੇ ਨਾਲ ਸ਼ਰਾਬ 'ਤੇ ਵੀ ਸੈੱਸ ਲਗਾ ਦਿੱਤਾ ਹੈ। ਹਾਲਾਂਕਿ, ਖਪਤਕਾਰਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਕੀਮਤ ਨੂੰ ਜ਼ਿਆਦਾ ਪ੍ਰਭਾਵਤ ਨਹੀਂ ਕਰੇਗਾ। ਇਸ ਦੇ ਨਾਲ ਹੀ ਸਰਕਾਰ ਨੇ ਸੋਨਾ ਅਤੇ ਚਾਂਦੀ ’ਤੇ 2.5 ਫ਼ੀਸਦੀ, ਸੇਬ ’ਤੇ 35 ਫ਼ੀਸਦੀ ਵਿਸ਼ੇਸ਼ ਖ਼ਾਦਾਂ ’ਤੇ 5 ਫ਼ੀਸਦੀ, ਕੋਲਾ, ਲਿਗਨਾਈਟ, ਪੇਟ ਕੋਕ ’ਤੇ 1.5 ਫ਼ੀਸਦੀ ਖੇਤੀਬਾੜੀ ਇੰਫਰਾ ਸੈਸ ਲਗਾਇਆ ਹੈ। ਇਸ ਦੇ ਨਾਲ ਹੀ 2.5 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ ਡੀਜ਼ਲ 'ਤੇ 4 ਰੁਪਏ ਦਾ ਸੈੱਸ ਲਗਾਉਣ ਦੀ ਤਜਵੀਜ਼ ਹੈ। ਹਾਲਾਂਕਿ ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਕੋਈ ਅਸਰ ਨਹੀਂ ਪਏਗਾ। ਜ਼ਿਕਰਯੋਗ ਹੈ ਕਿ ਇਸ ਦੇ ਨਾਲ ਸਰਕਾਰ ਨੇ ਕੱਚੇ ਪਾਮ ਤੇਲ, ਕੱਚੇ ਸੋਇਆਬੀਨ ਅਤੇ ਸੂਰਜਮੁੱਖੀ ਤੇਲ, ਮਟਰ, ਕਾਬੁਲੀ ਚਨੇ, ਕਪਾਹ ਆਦਿ ਤੇ ਵੀ ਟੈਕਸ ਲਗਾ ਦਿੱਤਾ ਹੈ।
ਇਹ ਵੀ ਪਡ਼੍ਹੋ - ਬਜਟ 2021: ਮੋਬਾਈਲ ਹੋਣਗੇ ਮਹਿੰਗੇ, ਕਸਟਮ ਡਿਊਟੀ ਵਿਚ 2.5% ਦਾ ਵਾਧਾ
ਇਹ ਵੀ ਪਡ਼੍ਹੋ - ਬਜਟ 2021: ਕਾਮਿਆਂ ਲਈ 'Minimum wage code' ਲਾਗੂ ਕਰਨ ਦਾ ਐਲਾਨ, ਜਾਣੋ ਫ਼ਾਇਦੇ
ਕੀ ਹੋਇਆ ਮਹਿੰਗਾ
- ਮੋਬਾਈਲ ਫੋਨ ਅਤੇ ਮੋਬਾਈਲ ਫੋਨ ਦਾ ਸਾਜ਼ੋ-ਸਮਾਨ
- ਕਾਰ ਪਾਰਟਸ
- ਇਲੈਕਟ੍ਰਾਨਿਕ ਉਪਕਰਣ
- ਆਯਾਤ ਕੀਤੇ ਕਪੜੇ
- ਸੋਲਰ ਇਨਵਰਟਰ, ਸੋਲਰ ਉਪਕਰਣ
- ਸੂਤੀ ਕੱਪੜੇ
- ਚਮੜੇ ਦੀਆਂ ਜੁੱਤੀਆਂ
- ਸੋਲਰ ਇਨਵਰਟਰ
- ਛੋਲਿਆਂ ਦੀ ਦਾਲ
- ਪੈਟਰੋਲ ਅਤੇ ਡੀਜ਼ਲ
- ਸ਼ਰਾਬ
ਕੀ ਹੋਇਆ ਸਸਤਾ
- ਸਟੀਲ ਦਾ ਸਮਾਨ
- ਸੋਨਾ ਅਤੇ ਚਾਂਦੀ
- ਕਾਪਰ ਸਮੱਗਰੀ
- ਚਮੜੇ ਦੀਆਂ ਚੀਜਾਂ
- ਬੀਮਾ
- ਬਿਜਲੀ
- ਖੇਤ ਦੇ ਉਪਕਰਣ
- ਲੋਹੇ ਦੇ ਉਤਪਾਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਜਟ ਪਿੱਛੋਂ ਸੋਨੇ 'ਚ ਭਾਰੀ ਗਿਰਾਵਟ, ਹੁਣ ਇੰਨੇ 'ਚ ਪੈ ਰਿਹੈ 10 ਗ੍ਰਾਮ
NEXT STORY