ਨਵੀਂ ਦਿੱਲੀ- ਵਿੱਤ ਮੰਤਰੀ ਨੇ ਬਜਟ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਸੀਤਾਰਮਨ ਨੇ ਬਜਟ ਭਾਸ਼ਣ ਦੇ ਸ਼ੁਰੂ ਵਿਚ ਕਿਹਾ ਕਿ ਜਦੋਂ ਅਸੀਂ 2020-21 ਦਾ ਬਜਟ ਪੇਸ਼ ਕੀਤਾ ਸੀ ਉਸ ਸਮੇਂ ਉਮੀਦ ਨਹੀਂ ਸੀ ਕਿ ਮਹਾਮਾਰੀ ਵਰਗੀ ਮੁਸ਼ਕਲ ਖੜ੍ਹੀ ਹੋ ਜਾਵੇਗੀ ਅਤੇ ਅਰਥਵਿਵਸਥਾ ਨੂੰ ਨੁਕਸਾਨ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਦੌਰ ਵਿਚ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗਰੀਬਾਂ ਲਈ ਖਜ਼ਾਨਾ ਖੁੱਲ੍ਹਾ ਰੱਖਿਆ। ਵਿੱਤ ਮੰਤਰੀ ਨੇ ਕਿਹਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਆਤਮਨਿਰਭਰ ਯੋਜਨਾ ਮਿਨੀ ਬਜਟ ਵਰਗੇ ਹੀ ਹਨ, ਜਿਨ੍ਹਾਂ ਜ਼ਰੀਏ ਰਾਹਤ ਪਹੁੰਚਾਈ ਗਈ। ਆਤਮਨਿਰਭਰ ਪੈਕੇਜ ਨੇ ਸੁਧਾਰ ਨੂੰ ਅੱਗੇ ਤੋਰਿਆ। ਵਨ ਨੇਸ਼ਨ-ਵਨ ਕਾਰਡ, ਪ੍ਰੋਡਕਸ਼ਨ ਲਿੰਕਡ ਇੰਸੈਂਟਿਵ, ਫੇਸਲੈੱਸ ਇਨਕਮ ਟੈਕਸ ਅਸੈਸਮੈਂਟ ਵਰਗੇ ਸੁਧਾਰਾਂ ਨੂੰ ਅੱਗੇ ਵਧਾਏ ਗਏ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਆਤਮਨਿਰਭਰ ਪੈਕੇਜ ਦਿੱਤਾ ਉਹ ਜੀ. ਡੀ. ਪੀ. ਦਾ 13 ਫ਼ੀਸਦੀ ਹੈ। ਕੋਰੋਨਾ ਸੰਕਟ ਵਿਚ ਆਰ. ਬੀ. ਆਈ. ਨੇ 27 ਲੱਖ ਕਰੋੜ ਦਾ ਪੈਕਜ ਦਿੱਤਾ ਹੈ।
ਬਜਟ 2021: ਡਿਜੀਟਲ ਬਜਟ 'ਚ ਕਿਸਾਨਾਂ ਲਈ ਹੋ ਸਕਦੇ ਨੇ ਵੱਡੇ ਐਲਾਨ
NEXT STORY