ਨਵੀਂ ਦਿੱਲੀ - ਦੇਸ਼ ਦੇ ਵਿੱਤ ਮੰਤਰੀ ਨੇ ਆਪਣਾ ਬਜਟ ਭਾਸ਼ਣ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਲੋਕਾਂ ਲਈ ਕਈ ਮਹੱਤਵਪੂਰਨ ਐਲਾਨ ਕੀਤੇ ਹਨ ਜਾਣੋ ਇਨ੍ਹਾਂ ਦੀਆਂ ਮੁੱਖ ਗੱਲਾਂ
- ਅਗਲੇ 5 ਸਾਲਾਂ 'ਚ 60 ਲੱਖ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ
- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਵਿੱਚ 400 ਨਵੀਆਂ ਵੰਦੇ ਭਾਰਤ ਟਰੇਨਾਂ ਤਿਆਰ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਅਗਲੇ ਤਿੰਨ ਸਾਲਾਂ ਵਿੱਚ 100 ਪੀ.ਐੱਮ ਗਤੀ ਸ਼ਕਤੀ ਕਾਰਗੋ ਟਰਮੀਨਲ ਬਣਾਏ ਜਾਣਗੇ। ਇੰਨਾ ਹੀ ਨਹੀਂ 8 ਨਵੇਂ ਰੋਪਵੇਅ ਵੀ ਬਣਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਅਤੇ ਨੌਜਵਾਨਾਂ ਨੂੰ ਬਜਟ ਦਾ ਲਾਭ ਮਿਲੇਗਾ। ਸਵੈ-ਨਿਰਭਰ ਭਾਰਤ ਦੇ ਅਧੀਨ 16 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
- ਕਾਰੋਬਾਰ ਕਰਨ ਵਿੱਚ ਅਸਾਨੀ ਲਈ 1486 ਬੇਕਾਰ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ।
- 2022 ਵਿੱਚ 1.5 ਲੱਖ ਡਾਕਘਰਾਂ ਵਿੱਚ ਕੋਰ ਬੈਂਕਿੰਗ ਪ੍ਰਣਾਲੀ 100% ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਾਈਬ੍ਰੈਂਟ ਵਿਲੇਜ਼ ਸ਼ਡਿਊਲਡ ਕਮਰਸ਼ੀਅਲ ਬੈਂਕ ਸ਼ੁਰੂ ਕੀਤੇ ਜਾਣਗੇ। 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਸ਼ੁਰੂ ਕਰੇਗਾ। ਸਰਕਾਰ ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਲਈ ਵਚਨਬੱਧ ਹੈ।
- ਨਾਗਰਿਕਾਂ ਦੀ ਸੁਰੱਖਿਆ ਵਧਾਉਣ ਲਈ ਈ ਪਾਸਪੋਰਟ ਜਾਰੀ ਕੀਤੇ ਜਾਣਗੇ
- ਨੈਸ਼ਨਲ ਡਿਜੀਟਲ ਹੈਲਥ ਈਕੋਸਿਸਟਮ ਲਈ ਇੱਕ ਓਪਨ ਪਲੇਟਫਾਰਮ ਲਾਂਚ ਕੀਤਾ ਜਾਵੇਗਾ। ਇਸ ਦੇ ਜ਼ਰੀਏ ਸਿਹਤ ਪ੍ਰਦਾਤਾਵਾਂ ਲਈ ਡਿਜੀਟਲ ਰਜਿਸਟਰੀਆਂ, ਵਿਲੱਖਣ ਸਿਹਤ ਪਛਾਣ ਅਤੇ ਸਿਹਤ ਸਹੂਲਤਾਂ ਤੱਕ ਵਿਆਪਕ ਪਹੁੰਚ ਪ੍ਰਾਪਤ ਕੀਤੀ ਜਾਵੇਗੀ।
- ਰਿਜ਼ਰਵ ਬੈਂਕ ਜਾਰੀ ਕਰੇਗਾ ਡਿਜੀਟਲ ਕਰੰਸੀ
- ਇਲੈਕਟ੍ਰਿਕਲ ਵਹੀਕਲ ਮਾਰਕਿਟ ਨੂੰ ਕੀਤਾ ਜਾਵੇਗਾ ਬੂਸਟ
- EV ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਅੰਤਰ-ਕਾਰਜਸ਼ੀਲਤਾ ਮਾਪਦੰਡਾਂ ਦੇ ਨਾਲ ਬੈਟਰੀ ਸਵੈਪਿੰਗ ਨੀਤੀ ਲਿਆਂਦੀ ਜਾਵੇਗੀ।
- ਡਿਜੀਟਲ ਬੈਂਕਿੰਗ ਅਤੇ ਡਿਜੀਟਲ ਭੁਗਤਾਨ ਦਾ ਰੁਝਾਨ ਵਧਿਆ ਹੈ। ਕੇਂਦਰ ਸਰਕਾਰ ਇਸ ਨੂੰ ਵਧਾਵਾ ਦੇਵੇਗੀ ਅਤੇ 75ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਅਸੀਂ ਦੇਸ਼ ਦੇ 75 ਜ਼ਿਲਿਆਂ 'ਚ 75 ਡਿਜੀਟਲ ਬੈਂਕਿੰਗ ਯੂਨਿਟ ਸ਼ੁਰੂ ਕਰਾਂਗੇ। ਇਹ ਸਾਰੇ ਯੂਜ਼ਰ ਫ੍ਰੈਂਡਲੀ ਹੋਣਗੇ ਅਤੇ ਆਮ ਲੋਕਾਂ ਨੂੰ ਇਸ ਦਾ ਸਿੱਧਾ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ : LIVE Budget 2022 : ਵਿੱਤ ਮੰਤਰੀ ਸੀਤਾਰਮਨ ਦੇ ਭਾਸ਼ਣ ਦੀਆਂ ਜਾਣੋ ਮੁੱਖ ਗੱਲਾਂ
ਬਜਟ 2022: ਖੇਤੀ ’ਚ ‘ਡਰੋਨ’ ਕਰੇਗਾ ਮਦਦ, ਕਿਸਾਨਾਂ ਲਈ ਹੋਏ ਇਹ ਵੱਡੇ ਐਲਾਨ
NEXT STORY