ਨਵੀਂ ਦਿੱਲੀ: ਆਰਥਿਕ ਵਿਕਾਸ ਦੇ ਸ਼ਾਨਦਾਰ ਅੰਕੜਿਆਂ ਤੋਂ ਬਾਅਦ ਭਾਰਤ ਨੂੰ ਹੁਣ ਇੱਕ ਹੋਰ ਜ਼ਬਰਦਸਤ ਖ਼ਬਰ ਮਿਲੀ ਹੈ। ਮਈ ਮਹੀਨੇ ਦੇ ਦੌਰਾਨ ਭਾਰਤ ਦੇ ਨਿਰਮਾਣ ਖੇਤਰ ਵਿੱਚ ਬੰਪਰ ਉਛਾਲ ਦੇਖਿਆ ਗਿਆ ਅਤੇ ਇਸ ਦੀਆਂ ਗਤੀਵਿਧੀਆਂ 31 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ। ਇਹ ਜਾਣਕਾਰੀ ਵੀਰਵਾਰ ਨੂੰ ਇੱਕ ਨਿੱਜੀ ਸਰਵੇਖਣ ਵਿੱਚ ਸਾਹਮਣੇ ਆਈ ਹੈ।
ਮਈ ਮਹੀਨੇ ਦੇ ਦੌਰਾਨ ਭਾਰਤੀ ਨਿਰਮਾਣ ਖੇਤਰ ਦਾ ਖਰੀਦ ਪ੍ਰਬੰਧਨ ਸੂਚਕ ਅੰਕ PMI 58.7 'ਤੇ ਪਹੁੰਚ ਗਿਆ। ਅਕਤੂਬਰ 2020 ਤੋਂ ਬਾਅਦ ਨਿਰਮਾਣ ਖੇਤਰ ਦੀ ਇਹ ਸਭ ਤੋਂ ਜ਼ਬਰਦਸਤ ਤੇਜ਼ੀ ਹੈ। ਮਈ ਮਹੀਨੇ ਦੇ ਦੌਰਾਨ ਭਾਰਤ ਵਿੱਚ ਫੈਕਟਰੀਆਂ ਦਾ ਆਉਟਪੁੱਟ ਲਗਭਗ ਢਾਈ ਸਾਲਾਂ ਵਿੱਚ ਸਭ ਤੋਂ ਵਧੀਆ ਰਿਹਾ ਹੈ। ਇੱਕ ਦਿਨ ਪਹਿਲਾਂ ਮਾਰਚ ਤਿਮਾਹੀ ਲਈ ਜੀਡੀਪੀ ਵਿਕਾਸ ਦਰ ਦੇ ਸ਼ਾਨਦਾਰ ਅੰਕੜਿਆਂ ਤੋਂ ਬਾਅਦ ਮਈ ਦੇ ਮਹੀਨੇ ਦੌਰਾਨ ਫੈਕਟਰੀਆਂ ਦੀਆਂ ਗਤੀਵਿਧੀਆਂ ਵਿੱਚ ਜ਼ਬਰਦਸਤ ਸੁਧਾਰ ਆਉਣ ਵਾਲੀਆਂ ਬਿਹਤਰ ਚੀਜ਼ਾਂ ਨੂੰ ਦਰਸਾਉਂਦਾ ਹੈ।
ਅਪ੍ਰੈਲ ਵਿੱਚ ਅਜਿਹੇ ਸਨ ਅੰਕੜੇ
ਮਈ ਮਹੀਨੇ ਦੌਰਾਨ ਲਗਾਤਾਰ 23ਵੇਂ ਮਹੀਨੇ ਪੀਐਮਆਈ ਸੂਚਕਾਂਕ 50 ਤੋਂ ਉਪਰ ਰਿਹਾ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੌਰਾਨ ਭਾਰਤ ਵਿੱਚ ਨਿਰਮਾਣ ਖੇਤਰ ਦੀਆਂ ਗਤੀਵਿਧੀਆਂ 4 ਮਹੀਨਿਆਂ ਦੇ ਉੱਚ ਪੱਧਰ 'ਤੇ ਸਨ। ਨਿਰਮਾਣ ਖੇਤਰ ਨੂੰ ਅਪ੍ਰੈਲ ਦੇ ਮਹੀਨੇ ਦੌਰਾਨ ਉਤਪਾਦਨ ਅਤੇ ਨਵੇਂ ਆਰਡਰਾਂ ਵਿੱਚ ਮਜ਼ਬੂਤ ਵਾਧੇ ਨਾਲ ਸਮਰਥਨ ਮਿਲਿਆ। ਐਸ ਐਂਡ ਪੀ ਗਲੋਬਲ ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਰਸ ਇੰਡੈਕਸ ਅਪ੍ਰੈਲ ਮਹੀਨੇ ਦੌਰਾਨ 57.2 'ਤੇ ਰਿਹਾ, ਜੋ ਮਾਰਚ ਦੇ 56.4 ਦੀ ਤੁਲਣਾ ਵਿੱਚ ਜ਼ਿਆਦਾ ਸੀ।
ਕੀ ਦੱਸ ਰਿਹਾ ਹੈ PMI
ਜੇਕਰ PMI ਅੰਕੜਾ 50 ਤੋਂ ਉੱਪਰ ਰਹੇ ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸੰਬੰਧਿਤ ਮਿਆਦ ਦੇ ਦੌਰਾਨ ਗਤੀਵਿਧੀਆਂ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ। ਦੂਜੇ ਪਾਸੇ 50 ਤੋਂ ਘੱਟ ਦਾ PMI ਅੰਕੜਾ ਸਮੀਖਿਆ ਅਧੀਨ ਮਿਆਦ ਵਿੱਚ ਗਤੀਵਿਧੀ ਵਿੱਚ ਗਿਰਾਵਟ ਨੂੰ ਦਰਸਾਉਂਦਾ ਹੈ। ਜੇਕਰ PMI 50 ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਸੰਬੰਧਤ ਮਿਆਦ ਦੇ ਦੌਰਾਨ ਗਤੀਵਿਧੀ ਲਗਭਗ ਸਥਿਰ ਰਹੀ ਹੈ।
ਮਈ ਮਹੀਨੇ ਦੇ ਦੌਰਾਨ ਭਾਰਤੀ ਦੇ ਨਿਰਮਾਣ ਖੇਤਰ ਨੇ ਅਜਿਹੇ ਸਮੇੰ ਵਿੱਚ ਸ਼ਾਨਦਾਰ ਪ੍ਰਦਰਸ਼ਨ ਵਿਖਾਇਆ ਹੈ, ਜਦੋ ਪੂਰੀ ਦੁਨੀਆਂ ਵਿੱਚ ਇਹ ਖੇਤਰ ਸੰਘਰਸ਼ ਕਰ ਰਿਹਾ ਹੈ। ਗੁਆਂਢੀ ਮੁਲਕ ਦੀ ਗੱਲ ਕੀਤੀ ਜਾਵੇ ਤਾਂ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਪ੍ਰਮੁੱਖ ਕੇਂਦਰਾਂ ਵਿੱਚ ਨਿਰਮਾਣ ਖੇਤਰ ਨੂੰ ਜ਼ਿਆਦਾ ਸਮੇਂ ਤੋਂ ਪ੍ਰਤੀਕੁਲ ਪਰਿਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਦੂਜੇ ਪਾਸੇ ਭਾਰਤੀ ਨਿਰਮਾਣ ਖੇਤਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਆਰਥਿਕ ਵਾਧੇ ਦੀ ਰਫ਼ਤਾਰ ਤੇਜ਼ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ।
ਅੱਜ ਤੋਂ ਬਦਲ ਜਾਣਗੇ ਇਹ ਅਹਿਮ ਨਿਯਮ, ਜਾਣਕਾਰੀ ਨਾ ਹੋਣ ਕਾਰਨ ਹੋ ਸਕਦਾ ਹੈ ਭਾਰੀ ਨੁਕਸਾਨ
NEXT STORY