ਮੁੰਬਈ - ਘਰੇਲੂ ਸ਼ੇਅਰ ਬਾਜ਼ਾਰ ਨੇ ਅੱਜ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਸਭ ਤੋਂ ਉੱਚੇ ਪੱਧਰ ਦਾ ਰਿਕਾਰਡ ਬਣਾਇਆ। ਬੀਐਸਈ ਸੈਂਸੈਕਸ ਨੇ ਇਤਿਹਾਸ ਵਿੱਚ ਪਹਿਲੀ ਵਾਰ 84 ਹਜ਼ਾਰ ਦਾ ਅੰਕੜਾ ਪਾਰ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤ ਦਾ ਡਾਇਮੰਡ ਸੈਕਟਰ ਸੰਕਟ ’ਚ, ਕਾਰਖਾਨੇ ਹੋ ਰਹੇ ਬੰਦ, ਦਰਾਮਦ ਅਤੇ ਬਰਾਮਦ ’ਚ ਭਾਰੀ ਗਿਰਾਵਟ
ਗਲੋਬਲ ਬਾਜ਼ਾਰਾਂ ਦੇ ਮਜ਼ਬੂਤ ਸੰਕੇਤਾਂ ਤੋਂ ਬਾਅਦ, ਸੈਂਸੈਕਸ ਨੇ ਅੱਜ ਯਾਨੀ 20 ਸਤੰਬਰ ਨੂੰ 1359.51 ਅੰਕ ਭਾਵ 1.63 ਫ਼ੀਸਦੀ ਦੇ ਵਾਧੇ ਨਾਲ 84,544.31 ਦਾ ਨਵਾਂ ਸਰਵ-ਕਾਲੀ ਉੱਚ ਪੱਧਰ ਬਣਾਇਆ ਅਤੇ ਨਿਫਟੀ ਨੇ 402.95 ਅੰਕ ਭਾਵ 1.59 ਫ਼ੀਸਦੀ ਦਾ ਵਾਧਾ ਦਰਜ ਕਰਦੇ ਹੋਏ 25,818.75 ਦਾ ਨਵਾਂ ਸਰਵ-ਕਾਲੀ ਉੱਚ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 27 ਵਧੇ ਅਤੇ 2 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 44 ਵਧੇ ਅਤੇ 6 'ਚ ਗਿਰਾਵਟ ਦਰਜ ਕੀਤੀ ਗਈ।
ਰੀਅਲਟੀ ਸੈਕਟਰ ਵਿੱਚ ਸਭ ਤੋਂ ਵੱਧ 3.05% ਦਾ ਵਾਧਾ ਹੋਇਆ ਹੈ, NSE ਦੇ ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਰੀਅਲਟੀ ਸੈਕਟਰ ਵਿੱਚ ਸਭ ਤੋਂ ਵੱਧ 3.05% ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆਟੋ ਸੈਕਟਰ ਵਿੱਚ 1.88%, ਮੈਟਲ ਵਿੱਚ 1.65%, ਵਿੱਤੀ ਸੇਵਾਵਾਂ ਵਿੱਚ 1.58% ਅਤੇ FMCG ਵਿੱਚ 1.38% ਦਾ ਵਾਧਾ ਹੋਇਆ ਹੈ। ਸਿਰਫ PSU ਬੈਂਕ 0.09% ਘਟਿਆ ਹੈ।
ਇਹ ਵੀ ਪੜ੍ਹੋ : ਇਨ੍ਹਾਂ ਸ਼ੁੱਭ ਮਹੂਰਤ 'ਚ ਹੋਣਗੇ 35 ਲੱਖ ਤੋਂ ਵਧ ਵਿਆਹ, ਵਧੇਗੀ ਸੋਨੇ ਦੀ ਖ਼ਰੀਦ, ਖਰਚ ਹੋਣਗੇ 4.25 ਕਰੋੜ
ਟਾਪ ਗੇਨਰਜ਼
ਮਹਿੰਦਰਾ ਐਂਡ ਮਹਿੰਦਰਾ, ਜੇਐੱਸਡਬਲਯੂ ਸਟੀਲ, ਆਈਸੀਆਈਸੀਆਈ ਬੈਂਕ, ਲਾਰਸਨ ਐਂਡ ਟਰਬੋ, ਭਾਰਤੀ ਏਅਰਟੈੱਲ, ਨੈਸਲੇ ਇੰਡੀਆ
ਟਾਪ ਲੂਜ਼ਰਜ਼
ਸਟੇਟ ਬੈਂਕ ਆਫ਼ ਇੰਡੀਆ, INDUSINDBK,TCS, BAJFINANCE
ਇਹ ਵੀ ਪੜ੍ਹੋ : ਰਸੋਈ ਦਾ ਰਾਜਾ Tupperware ਹੋਇਆ ਦੀਵਾਲੀਆ
ਗਲੋਬਲ ਬਾਜ਼ਾਰਾਂ ਦਾ ਹਾਲ
ਅੱਜ ਏਸ਼ੀਆਈ ਬਾਜ਼ਾਰ 'ਚ ਤੇਜ਼ੀ ਹੈ। ਜਾਪਾਨ ਦਾ ਨਿੱਕੇਈ 2.10% ਅਤੇ ਹਾਂਗਕਾਂਗ ਦਾ ਹੈਂਗ ਸੇਂਗ ਸੂਚਕਾਂਕ 1.72% ਉੱਪਰ ਹੈ। ਚੀਨ ਦੇ ਸ਼ੰਘਾਈ ਕੰਪੋਜ਼ਿਟ ਇੰਡੈਕਸ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।
19 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 1.26 ਫੀਸਦੀ ਦੇ ਵਾਧੇ ਨਾਲ 42,025 ਦੇ ਪੱਧਰ 'ਤੇ ਬੰਦ ਹੋਇਆ ਸੀ। ਜਦੋਂ ਕਿ Nasdaq 2.51% ਵਧ ਕੇ 18,013 'ਤੇ ਬੰਦ ਹੋਇਆ।
ਕੱਲ੍ਹ ਸਟਾਕ ਮਾਰਕੀਟ ਨੇ ਸਭ ਤੋਂ ਉੱਚਾ ਪੱਧਰ ਬਣਾਇਆ
ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਤੋਂ ਬਾਅਦ, ਸਟਾਕ ਮਾਰਕੀਟ ਨੇ ਕੱਲ੍ਹ ਯਾਨੀ 19 ਸਤੰਬਰ ਨੂੰ ਲਗਾਤਾਰ ਦੂਜੇ ਦਿਨ ਸਭ ਤੋਂ ਉੱਚਾ ਪੱਧਰ ਬਣਾਇਆ। ਕਾਰੋਬਾਰ ਦੌਰਾਨ ਸੈਂਸੈਕਸ 83,773 ਦੇ ਪੱਧਰ ਨੂੰ ਛੂਹ ਗਿਆ ਅਤੇ ਨਿਫਟੀ 25,611 ਦੇ ਪੱਧਰ ਨੂੰ ਛੂਹ ਗਿਆ।
ਹਾਲਾਂਕਿ ਇਸ ਤੋਂ ਬਾਅਦ ਬਾਜ਼ਾਰ 'ਚ ਗਿਰਾਵਟ ਆਈ ਅਤੇ ਸੈਂਸੈਕਸ 236 ਅੰਕਾਂ ਦੇ ਵਾਧੇ ਨਾਲ 83,184 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਨੇ ਵੀ 38 ਅੰਕ ਦਾ ਵਾਧਾ ਦਰਜ ਕੀਤਾ। ਊਰਜਾ, ਬੈਂਕਿੰਗ ਅਤੇ ਆਟੋ ਸ਼ੇਅਰਾਂ ਵਿਚ ਤੇਜ਼ੀ ਰਹੀ।
ਇਹ ਵੀ ਪੜ੍ਹੋ : ਖੁਸ਼ਖਬਰੀ! ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਡਿੱਗੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
iPhone 16 ਦਾ ਕ੍ਰੇਜ਼, ਬੰਦੇ ਨੇ ਇਕੱਠੇ ਖ਼ਰੀਦੇ 5 ਫੋਨ, ਹੁਣ ਸਤਾ ਰਿਹਾ ਇਹ ਡਰ
NEXT STORY