ਬਿਜ਼ਨੈੱਸ ਡੈਸਕ : ਭਾਰਤ 'ਚ ਕਾਰਡ ਭੁਗਤਾਨ 2023 'ਚ ਸਾਲਾਨਾ ਆਧਾਰ 'ਤੇ 28.6 ਫ਼ੀਸਦੀ ਵਧ ਕੇ 27.9 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਲੰਡਨ ਸਥਿਤ ਡਾਟਾ ਅਤੇ ਵਿਸ਼ਲੇਸ਼ਣ ਕੰਪਨੀ ਗਲੋਬਲ ਡਾਟਾ ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਗਲੋਬਲਡਾਟਾ ਨੇ ਕਿਹਾ ਕਿ ਭਾਰਤ ਵਿੱਚ ਕਾਰਡ ਭੁਗਤਾਨ ਦੀ ਕੀਮਤ 2022 ਦੌਰਾਨ 26.2 ਫ਼ੀਸਦੀ ਦੀ ਮਜ਼ਬੂਤ ਵਾਧਾ ਦਰਜ ਕੀਤੀ। ਆਰਥਿਕ ਵਿਕਾਸ, ਇਲੈਕਟ੍ਰਾਨਿਕ ਭੁਗਤਾਨਾਂ ਲਈ ਖਪਤਕਾਰਾਂ ਦੀ ਵਧਦੀ ਤਰਜੀਹ ਅਤੇ ਨਕਦ ਰਹਿਤ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨਾਂ ਕਾਰਨ ਕਾਰਡ ਭੁਗਤਾਨ 'ਚ ਇਜ਼ਾਫਾ ਹੋਇਆ ਹੈ।
ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ
ਗਲੋਬਲਡਾਟਾ ਦੇ ਸੀਨੀਅਰ ਬੈਂਕਿੰਗ ਅਤੇ ਭੁਗਤਾਨ ਵਿਸ਼ਲੇਸ਼ਕ ਕਾਰਤਿਕ ਛੱਲਾ ਨੇ ਕਿਹਾ, “ਭਾਰਤ ਰਵਾਇਤੀ ਤੌਰ 'ਤੇ ਨਕਦ-ਸੰਚਾਲਿਤ ਅਰਥਵਿਵਸਥਾ ਰਿਹਾ ਹੈ। ਹਾਲਾਂਕਿ, ਕਿਸੇ ਵੀ ਭੁਗਤਾਨ ਲਈ ਨਕਦੀ ਦੀ ਵਰਤੋਂ ਹੁਣ ਘਟ ਰਹੀ ਹੈ। ਵਪਾਰੀ ਸੇਵਾ ਖ਼ਰਚਿਆਂ ਨੂੰ ਘੱਟ ਕਰਨ ਅਤੇ ਪੁਆਇੰਟ ਆਫ ਸੇਲ (ਪੀਓਐੱਸ) ਟਰਮੀਨਲ ਸਥਾਪਤ ਕਰਨ ਲਈ ਵਪਾਰੀਆਂ ਨੂੰ ਸਬਸਿਡੀ ਪ੍ਰਦਾਨ ਕਰਨਾ ਵਰਗੇ ਸਰਕਾਰ ਦੇ ਕਦਮਾਂ ਨਾਲ ਦੇਸ਼ ਵਿੱਚ ਕਾਰਡ ਭੁਗਤਾਨ ਬਾਜ਼ਾਰ ਦੇ ਵਾਧੇ ਦੇ ਪਿੱਛੇ ਕੁਝ ਮੁੱਖ ਕਾਰਕ ਹਨ।
ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ
ਰਿਪੋਰਟਾਂ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਪੁਆਇੰਟ ਆਫ ਸੇਲਜ਼ (ਪੀਓਐੱਸ) ਭੁਗਤਾਨਾਂ ਲਈ ਕਾਰਡਾਂ ਦੀ ਵਰਤੋਂ ਵਿੱਚ ਚੰਗਾ ਵਾਧਾ ਹੋਇਆ ਹੈ। ਇਸ ਵਿੱਚ ਦੁਕਾਨਾਂ 'ਤੇ POS ਟਰਨੀਨਲ ਅਤੇ ਔਨਲਾਈਨ ਦੋਵੇਂ ਸ਼ਾਮਲ ਹਨ। ਇਸ ਨਾਲ ਭਾਰਤੀ ਲੋਕ ਏਟੀਐੱਮ ਤੋਂ ਨਕਦ ਕਢਵਾਉਣਾ ਹੌਲੀ-ਹੌਲੀ ਛੱਡ ਰਹੇ ਹਨ। ਚੱਲਾ ਨੇ ਕਿਹਾ, “2023 ਵਿੱਚ ATM ਤੋਂ ਨਕਦ ਨਿਕਾਸੀ ਸਿਰਫ਼ 4.6 ਫ਼ੀਸਦੀ ਵਧ ਕੇ 34.4 ਲੱਖ ਕਰੋੜ ਰੁਪਏ (416.2 ਅਰਬ ਡਾਲਰ) ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਨੇ ਬਿਨ੍ਹਾ ਸੰਪਰਕ 'ਚ ਆਏ ਭੁਗਤਾਨ ਵਿਧੀਆਂ 'ਤੇ ਜ਼ੋਰ ਦਿੱਤਾ ਹੈ, ਜਿਸ ਕਾਰਨ ਕਾਰਡ ਭੁਗਤਾਨ ਦਾ ਰੁਝਾਨ ਵਧਿਆ ਹੈ।
ਇਹ ਵੀ ਪੜ੍ਹੋ : ਜੰਡਿਆਲਾ ਗੁਰੂ 'ਚ ਵੱਡੀ ਵਾਰਦਾਤ: ਧੀ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆ ਪਿਓ, ਮਰਦੇ ਹੋਏ ਇੰਝ ਬਚਾਈ ਧੀ ਦੀ ਜਾਨ
ਇਸ ਦੌਰਾਨ ਕਾਰਡ ਭੁਗਤਾਨਾਂ ਨੂੰ ਵਧਾਉਣ ਅਤੇ ਨਕਦ 'ਤੇ ਨਿਰਭਰਤਾ ਘੱਟ ਕਰਨ ਲਈ ਸਰਕਾਰ ਨੇ ਜਨਵਰੀ 2020 ਤੋਂ ਸਰਕਾਰ ਦੇ ਰੂਪੇ ਕਾਰਡ ਨਾਲ ਲੈਣ-ਦੇਣ 'ਤੇ ਵਪਾਰੀ ਸੇਵਾ ਫ਼ੀਸਾਂ ਨੂੰ ਮੁਆਫ਼ ਕਰ ਦਿੱਤਾ ਸੀ। ਸਰਕਾਰ ਨੇ ਇਹ ਕਦਮ ਵਪਾਰੀਆਂ ਨੂੰ ਰੁਪੇ ਕਾਰਡ ਰਾਹੀਂ ਭੁਗਤਾਨ ਸਵੀਕਾਰ ਕਰਨ ਲਈ ਉਤਸ਼ਾਹਿਤ ਕਰਨ ਲਈ ਚੁੱਕਿਆ ਸੀ। ਇਸ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੈਂਕਾਂ ਨੂੰ ਜਨਵਰੀ 2022 ਤੋਂ ਓਵਰ-ਦੀ-ਕਾਊਂਟਰ ਏਟੀਐੱਮ ਕਢਵਾਉਣ ਲਈ ਪ੍ਰਤੀ ਟ੍ਰਾਂਜੈਕਸ਼ਨ 21 ਰੁਪਏ ਤੱਕ ਚਾਰਜ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਕਾਰਨ ਲੋਕ ਏਟੀਐੱਮ ਤੋਂ ਨਕਦੀ ਕਢਵਾਉਣਾ ਘੱਟ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਦੇ ਹਿੱਤ ’ਚ ਸਰਕਾਰ 2410 ਰੁਪਏ ਪ੍ਰਤੀ ਕੁਇੰਟਲ ’ਤੇ ਖਰੀਦ ਰਹੀ ਹੈ ਗੰਢੇ: ਗੋਇਲ
NEXT STORY