ਨਵੀਂ ਦਿੱਲੀ (ਭਾਸ਼ਾ)– ਗੰਢੇ ’ਤੇ ਲਗਾਈਆਂ ਗਈਆਂ ਐਕਸਪੋਰਟ ਪਾਬੰਦੀਆਂ ਦਰਮਿਆਨ ਕਿਸਾਨਾਂ ਦੇ ਹਿੱਤ ਲਈ ਸਰਕਾਰ ਨੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ 2410 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਗੰਢੇ ਦੀ ਖਰੀਦ ਮੁੜ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਖਰੀਦ ਨਾਲ ਸਰਕਾਰ ਨੂੰ ‘ਬਫਰ ਸਟਾਕ’ ਤਿਆਰ ਕਰਨ ’ਚ ਮਦਦ ਮਿਲੇਗੀ। ਸਰਕਾਰ ਨੇ ਕੀਮਤਾਂ ’ਚ ਵਾਧੇ ਦੇ ਖਦਸ਼ੇ ਦਰਮਿਆਨ ਘਰੇਲੂ ਉਪਲਬਧਤਾ ਵਧਾਉਣ ਲਈ 19 ਅਗਸਤ ਨੂੰ ਗੰਢੇ ’ਤੇ 40 ਫ਼ੀਸਦੀ ਐਕਸਪੋਰਟ ਡਿਊਟੀ ਲਗਾਈ ਸੀ। ਇਹ ਐਕਸਪੋਰਟ ਡਿਊਟੀ 31 ਦਸੰਬਰ 2023 ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ
ਵਪਾਰ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਗੰਢੇ ’ਤੇ ਐਕਸਪੋਰਟ ਡਿਊਟੀ ਲਗਾਉਣ ਦੇ ਨਾਲ ਹੀ ਸਰਕਾਰ ਨੇ ‘ਬਫਰ ਸਟਾਕ’ ਲਈ ਕਿਸਾਨਾਂ ਤੋਂ ਵਾਧੂ 2 ਲੱਖ ਟਨ ਗੰਢੇ ਖਰੀਦਣ ਦਾ ਫ਼ੈਸਲਾ ਕੀਤਾ। ਗੋਇਲ ਨੇ ਕਿਹਾ ਕਿ ਅਜਿਹਾ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਕੀਤਾ ਗਿਆ। ਇਸ ਨਾਲ ਕਿਸਾਨਾਂ ਨੂੰ ਬਿਹਤਰ ਕੀਮਤ ਮਿਲੇਗੀ। ਸਹਿਕਾਰੀ ਕਮੇਟੀਆਂ ਨੈਸ਼ਨਲ ਕੋਆਪ੍ਰੇਟਿਵ ਕੰਜਿਊਮਰਸ ਫੈੱਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨ. ਸੀ. ਸੀ. ਐੱਫ.) ਅਤੇ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟ ਫੈੱਡਰੇਸ਼ਨ ਆਫ ਇੰਡੀਆ ਲਿਮਟਿਡ (ਨੈਫੇਡ) ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਗੰਢੇ ਖਰੀਦ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖਰੀਦ 2410 ਰੁਪਏ ਪ੍ਰਤੀ ਕੁਇੰਟਲ ਦੀ ਨਿਰਧਾਰਤ ਦਰ ’ਤੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਲਾਭ ਗੁਆਇਆ, ਸੈਂਸੈਕਸ-ਨਿਫਟੀ ਨੁਕਸਾਨ ਦੇ ਘੇਰੇ 'ਚ
NEXT STORY