ਚੰਡੀਗ਼ੜ੍ਹ— ਐੱਲ. ਆਈ. ਸੀ. ਦੀ ਉੱਤਰੀ ਜ਼ੋਨ ਨੇ ਪ੍ਰੀਮੀਅਮ ਪ੍ਰਾਪਤੀ ਦੇ ਟੀਚੇ ਨੂੰ ਤੈਅ ਸਮੇਂ ਤੋਂ 17 ਦਿਨ ਪਹਿਲਾਂ ਹੀ ਹਾਸਲ ਕਰ ਕੇ ਇਤਿਹਾਸ ਰਚ ਦਿੱਤਾ ਹੈ। ਇਸ ਜ਼ੋਨ ਨੇ ਸਾਲ 2017-18 ਲਈ 14 ਮਾਰਚ 2018 ਨੂੰ ਪਹਿਲੇ ਪ੍ਰੀਮੀਅਮ ਦੇ ਸਾਲਾਨਾ ਨਵੇਂ ਕਾਰੋਬਾਰੀ ਟੀਚੇ ਨੂੰ ਮੁਕੰਮਲ ਕਰ ਲਿਆ ਹੈ। ਇਸ ਨੇ ਪਹਿਲੇ ਪ੍ਰੀਮੀਅਮ 'ਤੇ ਬਜਟ ਦਾ ਅੰਕੜਾ 4745 ਕਰੋੜ ਰੁਪਏ ਦਾ ਵਾਧਾ ਲਿਆ ਹੈ ਅਤੇ ਇਸ ਜ਼ੋਨ ਨੇ ਸਾਲ 2017-18 ਦੀ ਸਮਾਪਤੀ ਤੋਂ 17 ਦਿਨ ਪਹਿਲਾਂ ਹੀ 14 ਮਾਰਚ 2018 ਤਕ ਟੀਚਾ ਪ੍ਰਾਪਤ ਕਰ ਲਿਆ ਹੈ।
ਹੁਣ ਐੱਲ. ਆਈ. ਸੀ. ਭਾਰਤ ਮਿਤੀ 16 ਮਾਰਚ 2018 ਤੋਂ ਇਕ ਨਵੀਂ ਯੋਜਨਾ ਆਰੰਭ ਕਰਨ ਜਾ ਰਹੀ ਹੈ, ਜਿਸ ਦਾ ਨਾਂ ਹੈ 'ਬੀਮਾ ਸ੍ਰੀ' (ਟੇਬਲ ਨੰ.848)। ਇਹ 8 ਸਾਲ ਤੋਂ 55 ਵਰ੍ਹਿਆਂ ਦੇ ਉਮਰ ਗਰੁੱਪ ਦੇ ਲਈ ਨਾਨ-ਲਿਕੰਡ ਪ੍ਰਾਫਿਟ ਲਿਮਟਿਡ ਪ੍ਰੀਮੀਅਮ ਪੇਮੈਂਟ ਮਨੀ ਬੈਂਕ ਪਲਾਨ ਹੈ। ਇਸ ਪਲਾਨ ਵਿਚ ਘੱਟੋ-ਘੱਟ 10 ਲੱਖ ਰੁਪਏ ਰਾਸ਼ੀ ਹੈ ਤੇ ਵਧੇਰੇ ਰਕਮ 'ਤੇ ਕੋਈ ਪਾਬੰਦੀ ਨਹੀਂ ਹੈ। ਇਸ ਨਾਲ ਗਾਹਕਾਂ ਦੀਆਂ ਮਾਲੀ ਲੋੜਾਂ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ, ਵਿਆਹ ਤੇ ਕਾਰੋਬਾਰ ਆਦਿ ਸ਼ੁਰੂ ਕਰਨ ਵਿਚ ਸਹਾਇਤਾ ਮਿਲੇਗੀ।
ਪੰਜਾਬ ਦੀਆਂ 500 ਹੋਰ ਕੰਪਨੀਆਂ ਨੇ ਖਰੀਦੇ ਜੀ. ਐੱਸ. ਟੀ. ਦੇ ਜਾਅਲੀ ਬਿੱਲ
NEXT STORY