ਬਿਜ਼ਨੈੱਸ ਡੈਸਕ - ਐਡਟੈੱਕ ਦਿੱਗਜ਼ ਕੰਪਨੀ ਬਾਈਜੂ ਵਲੋਂ ਸਮੇਂ 'ਤੇ ਆਪਣੀ ਆਮਦਨ ਦੀ ਰਿਪੋਰਟ ਪੇਸ਼ ਨਹੀਂ ਕੀਤੀ ਗਈ, ਜਿਸ ਕਾਰਨ ਉਸ ਨੂੰ ਆਪਣਾ ਆਡੀਟਰ ਗੁਆ ਦਿੱਤਾ ਹੈ। ਕੰਪਨੀ ਨੇ ਇਸ ਤੋਂ ਬਾਅਦ ਆਪਣੇ ਨਿਵੇਸ਼ਕਾਂ ਦਾ ਭਰੋਸਾ ਬਰਕਰਾਰ ਰੱਖਣ ਲਈ ਉਹਨਾਂ ਨੂੰ ਕਿਹਾ ਹੈ ਕਿ ਉਹ ਸਾਲ 2022 ਵਿੱਚ ਹੋਈ ਕਮਾਈ ਦੀ ਸਾਰੀ ਜਾਣਕਾਰੀ ਸਤੰਬਰ ਦੇ ਮਹੀਨੇ ਤੱਕ ਦੇ ਦੇਵੇਗੀ ਅਤੇ ਦਸੰਬਰ ਦੇ ਮਹੀਨੇ ਤੱਕ ਸਾਲ 2023 ਦੇ ਨਤੀਜਿਆਂ ਦਾ ਐਲਾਨ ਕਰ ਦੇਵੇਗੀ। ਇਹ ਜਾਣਕਾਰੀ ਸੂਤਰਾਂ ਨੂੰ ਇਕ ਰਿਪੋਰਟ ਤੋਂ ਮਿਲੀ ਹੈ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਇਸ ਮਾਮਲੇ ਦੇ ਸਬੰਧ ਵਿੱਚ ਡੇਲੋਇਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਮਾਰਚ 2022 ਨੂੰ ਖ਼ਤਮ ਹੋਣ ਵਾਲੇ ਸਾਲ ਲਈ ਆਪਣੇ "ਲੰਬੇ ਸਮੇਂ ਤੋਂ ਦੇਰੀ" ਵਾਲੇ ਵਿੱਤੀ ਬਿਆਨਾਂ ਨੂੰ ਲੈ ਕੇ ਭਾਰਤ ਦੇ ਸਭ ਤੋਂ ਸਫਲ ਸਟਾਰਟਅਪਾਂ ਵਿੱਚ ਇਕ ਬਾਈਜੂ ਨਾਲ ਆਪਣੇ ਸਬੰਧ ਤੋੜ ਰਿਹਾ ਹੈ। ਇਸ ਸਬੰਧ ਵਿੱਚ ਬੋਰਡ ਦੇ ਕੁਝ ਮੈਂਬਰਾਂ ਨੇ ਬਿਨਾਂ ਕੋਈ ਕਾਰਨ ਦੱਸੇ ਅਚਾਨਕ ਹੀ ਅਸਤੀਫਾ ਦੇ ਦਿੱਤਾ ਹੈ। ਇਹਨਾਂ ਵਿੱਚ ਪੀਕ 15 ਪਾਰਟਨਰਜ਼ ਦੀ ਨੁਸਾਇੰਦਗੀ ਕਰਨ ਵਾਲੇ ਨਿਵੇਸ਼ਕ ਪ੍ਰੋਸਸ ਅਤੇ ਚੈਨ ਜ਼ੁਕਰਬਰਗ ਇਨੀਸ਼ੀਏਟਿਵ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ
ਦੱਸ ਦੇਈਏ ਕਿ ਕੁਝ ਮੈਂਬਰਾਂ ਵਲੋਂ ਦਿੱਤੇ ਗਏ ਅਸਤੀਫੇ ਬਾਈਜੂ ਲਈ ਸਭ ਤੋਂ ਵੱਡੇ ਸੰਕਟਾਂ ਵਿੱਚੋਂ ਇੱਕ ਹਨ। ਬਾਈਜੂ ਨੇ ਇਸ ਮਾਮਲੇ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬਾਈਜੂ ਨੇ ਇਸ ਗੱਲ 'ਤੇ ਵੀ ਕੋਈ ਟਿੱਪਣੀ ਅਤੇ ਜਵਾਬ ਨਹੀਂ ਦਿੱਤਾ ਕਿ ਇਸ ਦੇ ਨਤੀਜਿਆਂ 'ਚ ਦੇਰੀ ਕਿਸ ਕਾਰਨ ਕਰਕੇ ਹੋਈ ਹੈ।
ਇਹ ਵੀ ਪੜ੍ਹੋ : ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ
ਅਣਮਿੱਥੀਆਂ ਬਰਸਾਤਾਂ ਨੇ ਝੰਬੇ ਕਿਸਾਨ, ਝੋਨੇ ਦੀ ਸਿੱਧੀ ਬਿਜਾਈ ਹੇਠ ਲਗਾਤਾਰ ਘੱਟ ਹੋ ਰਿਹਾ ਰਕਬਾ
NEXT STORY