ਨਵੀਂ ਦਿੱਲੀ (ਅਨਸ) - ਇਸ ਸਾਲ ਨਵੰਬਰ ਅਤੇ ਦਸੰਬਰ ਦੇ ਮਹੀਨੇ ਵਿਚ ਕੁੱਝ ਸੂਬਿਆਂ ’ਚ ਹੋਣ ਵਾਲੀਆਂ ਚੋਣਾਂ ਨੂੰ ਵੇਖਦੇ ਹੋਏ ਆਇਲ ਮਾਰਕੀਟਿੰਗ ਕੰਪਨੀਆਂ (ਓ. ਐੱਮ. ਸੀ.) ਅਗਸਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 4-5 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰ ਸਕਦੀਆਂ ਹਨ। ਇਸ ਦੌਰਾਨ ਈਂਧਣ ਸਸਤਾ ਹੋ ਸਕਦਾ ਹੈ। ਜੇ. ਐੱਮ. ਫਾਈਨਾਂਸ਼ੀਅਲ ਇੰਸਟੀਟਿਊਸ਼ਨਲ ਸਕਿਓਰਿਟੀਜ਼ ਨੇ ਇਕ ਰਿਸਰਚ ’ਚ ਕਿਹਾ ਕਿ ਤੇਲ ਕੰਪਨੀਆਂ ਦੀ ਵੈਲਿਊਏਸ਼ਨ ਬਿਹਤਰ ਹੈ ਪਰ ਫਿਊਲ ਮਾਰਕੀਟਿੰਗ ਬਿਜ਼ਨੈੱਸ ’ਚ ਕਮਾਈ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਓਪੇਕ ਪਲਸ ਦੀ ਮਜ਼ਬੂਤ ਪ੍ਰਾਈਜ਼ਿੰਗ ਪਾਵਰ ਅਗਲੇ 9-12 ਮਹੀਨੀਆਂ ਦੌਰਾਨ ਕੱਚੇ ਤੇਲ ਦੀ ਕੀਮਤ ਨੂੰ ਵਧਾ ਸਕਦੀ ਹੈ।
ਇਹ ਵੀ ਪੜ੍ਹੋ : ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ
ਤੇਲ ਕੰਪਨੀਆਂ ਨੂੰ ਉਮੀਦ ਹੈ ਕਿ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਬਣੀ ਰਹੇਗੀ, ਹਾਲਾਂਕਿ ਇਹ ਸਰਕਾਰ ਵੱਲੋਂ ਵਿੱਤੀ ਸਾਲ 2023 ਦੀ ਅੰਡਰ-ਰਿਕਵਰੀ ਦੀ ਪੂਰੀ ਤਰ੍ਹਾਂ ਨਾਲ ਪੂਰਤੀ ਉੱਤੇ ਨਿਰਭਰ ਕਰੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਓ. ਐੱਮ. ਸੀ. ਦਾ ਵੈਲਿਊਏਸ਼ਨ ਚੰਗਾ ਹੈ ਪਰ ਚੋਣਾਂ ਦੌਰਾਨ ਕੱਚੇ ਤੇਲ ਦੀ ਕੀਮਤ ’ਚ ਤੇਜ਼ ਉਛਾਲ ਨਾਲ ਕਮਾਈ ਨੂੰ ਖ਼ਤਰਾ ਹੋ ਸਕਦਾ ਹੈ । ਜੇਕਰ ਬਰੇਂਟ ਕਰੂਡ ਦੀ ਕੀਮਤ 85 ਡਾਲਰ ਤੋਂ ਜ਼ਿਆਦਾ ਹੋ ਜਾਂਦੀ ਹੈ ਅਤੇ ਫਿਊਲ ਦੀ ਕੀਮਤ ’ਚ ਕੋਈ ਕਟੌਤੀ ਹੁੰਦੀ ਹੈ, ਤਾਂ ਤੇਲ ਕੰਪਨੀਆਂ ਦੀ ਕਮਾਈ ਉੱਤੇ ਖ਼ਤਰਾ ਪੈਦਾ ਹੋ ਸਕਦਾ ਹੈ, ਕਿਉਂਕਿ ਚੋਣਾਂ ਦੌਰਾਨ ਫਿਊਲ ਪ੍ਰਾਈਜ਼ਿੰਗ ’ਚ ਕਟੌਤੀ ਦੀ ਸੰਭਾਵਨਾ ਕਾਫ਼ੀ ਘੱਟ ਹੈ।
ਇਹ ਵੀ ਪੜ੍ਹੋ : ਉਡਾਣ ਭਰਨ ਲਈ ਬੈਂਕਾ ਦੇ ਦਰਵਾਜ਼ੇ ਪਹੁੰਚੀ Go First ਏਅਰਲਾਈਨ, ਮੰਗਿਆ 600 ਕਰੋੜ ਦਾ ਕਰਜ਼ਾ
ਰਿਪੋਰਟ ’ਚ ਕਿਹਾ ਗਿਆ ਹੈ ਕਿ ਕੱਚੇ ਤੇਲ ਦੀ ਕੀਮਤ ’ਚ ਵਾਧੇ ਦਾ ਜੋਖ਼ਮ ਮੌਜੂਦ ਹੈ। ਓਪੇਕ ਪਲਸ ਆਪਣੀ ਮਜ਼ਬੂਤ ਪ੍ਰਾਈਜ਼ਿੰਗ ਪਾਵਰ ਨੂੰ ਵੇਖਦੇ ਹੋਏ ਬਰੇਂਟ ਕਰੂਡ ਦੀ ਕੀਮਤ ਨੂੰ 75-80 ਅਮਰੀਕੀ ਡਾਲਰ ਪ੍ਰਤੀ ਬੈਰਲ ਉੱਤੇ ਸਮਰਥਨ ਦੇਣਾ ਜਾਰੀ ਰੱਖੇਗਾ, ਜੋ ਸਾਊਦੀ ਅਰਬ ਲਈ ਵਿੱਤੀ ਬ੍ਰੇਕ-ਈਵਨ ਕਰੂਡ ਕੀਮਤ ਹੈ। ਨਵੰਬਰ-ਦਸੰਬਰ ’ਚ ਮੁੱਖ ਸੂਬਿਆਂ ’ਚ ਚੋਣਾਂ ਨੂੰ ਵੇਖਦੇ ਹੋਏ ਤੇਲ ਕੰਪਨੀਆਂ ਨੂੰ ਅਗਸਤ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ 4-5 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰਨ ਲਈ ਕਿਹਾ ਜਾ ਸਕਦਾ ਹੈ, ਕਿਉਂਕਿ ਓ. ਐੱਮ. ਸੀ. ਦੀ ਬੈਲੇਂਸ ਸ਼ੀਟ ਕਾਫ਼ੀ ਹੱਦ ਤੱਕ ਦਰੁਸਤ ਹੋ ਚੁੱਕੀ ਹੈ ਅਤੇ ਵਿੱਤੀ ਸਾਲ 24 ’ਚ ਮਜ਼ਬੂਤ ਮੁਨਾਫਾ ਦਰਜ ਕਰਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਫਲੈਟ ਦੇਣ ’ਚ ਕੀਤੀ 5 ਸਾਲਾਂ ਦੀ ਦੇਰੀ, ਇਸ ਪ੍ਰਮੋਟਰ ’ਤੇ ਲੱਗਾ 16 ਲੱਖ ਰੁਪਏ ਦਾ ਜੁਰਮਾਨਾ
ਹਾਲਾਂਕਿ, ਰਿਪੋਰਟ ’ਚ ਸੰਭਾਵਿਕ ਕਟੌਤੀ ਦੀ ਸਮਾਂ-ਹੱਦ ਅਤੇ ਮਾਤਰਾ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਇਹ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਕੱਚੇ ਤੇਲ ਦੀ ਕੀਮਤ ਕੀ ਹੈ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀ ਹਾਲਤ ਹੈ?
ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ
NEXT STORY