ਨਵੀਂ ਦਿੱਲੀ : ਐਜੂਕੇਸ਼ਨ ਟੈਕਨਾਲੋਜੀ ਪਲੇਟਫਾਰਮ ਬਾਈਜੂ 'ਤੇ ਉਸ ਦੇ ਰਿਣਦਾਤਿਆਂ ਨੇ ਜ਼ਬਤੀ ਤੋਂ ਬਚਣ ਲਈ ਅਣਜਾਣ ਹੇਜ ਫੰਡ ਵਿੱਚ 53.3 ਕਰੋੜ ਡਾਲਰ ਲੁਕਾ ਕੇ ਰੱਖਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਕੰਪਨੀ ਨੇ ਇਸ ਦੋਸ਼ ਨੂੰ ਸਿਰੇ ਤੋਂ ਇਨਕਾਰ ਕਰ ਦਿੱਤਾ ਹੈ। ਬਾਈਜੂ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਕਰਜ਼ਦਾਤਾਵਾਂ ਦੇ ਨਾਲ ਉਸਦੇ ਕਰਜ਼ ਸਮਝੌਤੇ ਵਿੱਚ ਫੰਡਾਂ ਦੀ ਆਵਾਜਾਈ 'ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਗਈ ਸੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਬਲੂਮਬਰਗ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਬਾਈਜੂ ਦੀ ਅਮਰੀਕੀ ਸਹਾਇਕ ਕੰਪਨੀ ਅਲਫਾ ਇੰਕ ਨੇ ਅਮਰੀਕੀ ਅਦਾਲਤ 'ਚ ਚੱਲ ਰਹੀ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਸਾਲ 2022 'ਚ ਕੈਮਸ਼ਾਫਟ ਕੈਪੀਟਲ ਫੰਡ 'ਚ 50 ਕਰੋੜ ਡਾਲਰ ਤੋਂ ਜ਼ਿਆਦਾ ਦਾ ਟਰਾਂਸਫਰ ਕੀਤਾ ਸੀ। ਕੰਪਨੀ ਦੇ ਲੈਣਦਾਰਾਂ ਦਾ ਕਹਿਣਾ ਹੈ ਕਿ ਇਹ ਨਕਦੀ 1.2 ਅਰਬ ਡਾਲਰ ਦੇ ਕਰਜ਼ੇ ਲਈ ਗਿਰਵੀ ਰੱਖੀ ਗਈ ਸੀ ਅਤੇ ਬਕਾਇਆ ਕਰਜ਼ੇ ਦਾ ਭੁਗਤਾਨ ਨਾ ਹੋਣ 'ਤੇ ਉਸ ਨੇ ਇਸ ਰਾਸ਼ੀ ਨੂੰ ਆਪਣੇ ਕੰਟਰੋਲ 'ਚ ਕਰਨ ਦੀ ਮੰਗ ਕੀਤੀ ਸੀ। ਬਾਈਜੂ ਨੇ ਨਵੰਬਰ, 2021 ਵਿੱਚ ਕੁਝ ਅਮਰੀਕੀ ਰਿਣਦਾਤਿਆਂ ਤੋਂ 1.2 ਅਰਬ ਡਾਲਰ ਦਾ ਕਰਜ਼ਾ ਲਿਆ ਸੀ। ਹਾਲਾਂਕਿ, ਇਸ ਸਾਲ ਜੂਨ ਵਿੱਚ ਬਾਈਜੂ ਇਸ ਕਰਜ਼ੇ 'ਤੇ 40 ਕਰੋੜ ਡਾਲਰ ਦੇ ਵਿਆਜ ਦੀ ਅਦਾਇਗੀ ਤੋਂ ਖੁੰਝ ਗਿਆ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
ਹਾਲਾਂਕਿ, ਬਾਈਜੂ ਨੇ ਇਸ ਲੈਣ-ਦੇਣ ਨੂੰ ਕਰਜ਼ਦਾਤਾਵਾਂ ਨਾਲ ਕਰਜ਼ਾ ਸਮਝੌਤੇ ਦੀਆਂ ਸ਼ਰਤਾਂ ਦੇ ਅੰਦਰ ਪੂਰੀ ਤਰ੍ਹਾਂ ਕਰਾਰ ਕਰਦੇ ਹੋਏ ਕਿਹਾ ਕਿ ਇਸ ਰਕਮ ਦੇ ਟ੍ਰਾਂਸਫਰ ਜਾਂ ਨਿਵੇਸ਼ 'ਤੇ ਕੋਈ ਪਾਬੰਦੀ ਨਹੀਂ ਹੈ। ਭਾਰਤੀ ਸਿੱਖਿਆ-ਤਕਨਾਲੋਜੀ ਕੰਪਨੀ ਦੇ ਬੁਲਾਰੇ ਨੇ ਕਿਹਾ, “ਕਿਸੇ ਹੋਰ ਵੱਡੇ ਕਾਰਪੋਰੇਟ ਸੰਗਠਨ ਦੀ ਤਰ੍ਹਾਂ, BYJU ਦੀ ਇਕਾਈ ਅਲਫ਼ਾ ਨੇ ਵੀ ਨਿਵੇਸ਼ ਫੰਡਾਂ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਸਾਡੇ ਲੋਨ ਸਮਝੌਤੇ ਵਿੱਚ ਨਿਰਧਾਰਤ ਕਰਜ਼ੇ ਦੀ ਰਕਮ ਦੇ ਟ੍ਰਾਂਸਫਰ ਜਾਂ ਨਿਵੇਸ਼ 'ਤੇ ਕੋਈ ਪਾਬੰਦੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਬਾਈਜੂ ਨੂੰ ਸੁਰੱਖਿਆ ਵਜੋਂ ਕੋਈ ਰਕਮ ਰੱਖਣ ਦੀ ਜ਼ਰੂਰਤ ਨਹੀਂ ਹੈ।ਅਮਰੀਕਾ ਦੀ ਮਿਆਮੀ-ਡੇਡ ਕਾਉਂਟੀ ਕੋਰਟ ਵਿੱਚ ਕਰਜ਼ਦਾਤਾਵਾਂ ਨੇ ਦਲੀਲ ਦਿੱਤੀ ਹੈ ਕਿ ਬਾਈਜੂ ਨੇ ਰਿਣਦਾਤਿਆਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਇਸ ਨਿਵੇਸ਼ ਫੰਡ ਵਿੱਚ 533 ਮਿਲੀਅਨ ਡਾਲਰ ਦੀ ਰਕਮ ਜਮ੍ਹਾਂ ਕਰਵਾਈ ਹੈ।
ਇਹ ਵੀ ਪੜ੍ਹੋ : ਕਾਰਾਂ 'ਚ 6 ਏਅਰਬੈਗ ਨੂੰ ਲੈ ਕੇ ਨਿਤਿਨ ਗਡਕਰੀ ਦਾ ਵੱਡਾ ਬਿਆਨ, ਕਿਹਾ-ਇਹ ਨਿਯਮ ਸਭ ਲਈ ਲਾਜ਼ਮੀ ਨਹੀਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਦੇ ਸੈਲਾਨੀਆਂ ਲਈ ਵੱਡੀ ਰਾਹਤ, ਦਿੱਲੀ-ਚੰਡੀਗੜ੍ਹ ਸਮੇਤ ਇਨ੍ਹਾਂ ਰੂਟਾਂ 'ਤੇ ਉਪਲਬਧ ਹੋਵੇਗੀ ਲਗਜ਼ਰੀ ਬੱਸ ਸੇਵਾ
NEXT STORY