ਨਵੀਂ ਦਿੱਲੀ–ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕੈਬਨਿਟ ਨੇ ਬੀ. ਐੱਸ. ਐੱਨ. ਐੱਲ. ਨੂੰ ਮੁੜ ਸੁਰਜੀਤ ਕਰਨ ਲਈ 1.64 ਲੱਖ ਕਰੋੜ ਰੁਪਏ ਦੇ ਰਿਵਾਈਵਲ ਪੈਕੇਜ ਨੂੰ ਮਨਜ਼ੂਰੀ ਦਿੱਤੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਕੈਬਨਿਟ ਨੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਅਤੇ ਭਾਰਤ ਬ੍ਰਾਂਡਬੈਂਡ ਨੈੱਟਵਰਕ ਲਿਮਟਿਡ (ਬੀ. ਬੀ. ਐੱਨ. ਐੱਲ.) ਦੇ ਰਲੇਵੇਂ ਨੂੰ ਮਨਜ਼ੂਰੀ ਦਿੱਤੀ।
ਇਹ ਵੀ ਪੜ੍ਹੋ-ਬੈਂਕਾਂ ’ਚ ਲਾਵਾਰਿਸ ਪਏ 48,262 ਕਰੋੜ ਰੁਪਏ, RBI ਚਲਾਏਗਾ ਦਾਅਵੇਦਾਰਾਂ ਨੂੰ ਲੱਭਣ ਲਈ ਮੁਹਿੰਮ
ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਸਰਕਾਰ 4ਜੀ ਸੇਵਾਵਾਂ ਦੇ ਵਿਸਤਾਰ ’ਚ ਮਦਦ ਲਈ ਬੀ. ਐੱਸ. ਐੱਨ. ਐੱਲ. ਨੂੰ ਸਪੈਕਟ੍ਰਮ ਅਲਾਟ ਕਰੇਗੀ। ਜਨਤਕ ਖੇਤਰ ਦੀ ਇਸ ਦੂਰਸੰਚਾਰ ਕੰਪਨੀ ਨੂੰ 33,000 ਕਰੋੜ ਰੁਪਏ ਦੇ ਕਾਨੂੰਨੀ ਬਕਾਏ ਨੂੰ ਇਕਵਿਟੀ ’ਚ ਬਦਲਿਆ ਜਾਵੇਗਾ। ਨਾਲ ਹੀ ਕੰਪਨੀ 33,000 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੇ ਭੁਗਤਾਨ ਲਈ ਬਾਂਡ ਜਾਰੀ ਕਰੇਗੀ। ਕੰਪਨੀ ਨੈੱਟਵਰਥ ਦੇ ਅਪਗ੍ਰੇਡੇਸ਼ਨ ਲਈ ਸੀ. ਏ. ਪੀ. ਈ. ਐਕਸ. ਨੂੰ ਅੱਜ ਮਨਜ਼ੂਰੀ ਦੇ ਦਿੱਤੀ ਗਈ ਹੈ।
ਬੀ. ਬੀ. ਐੱਨ. ਐੱਲ. ਦਾ ਆਪਟੀਕਲ ਫਾਈਬਰ ਬੀ. ਐੱਸ. ਐੱਨ. ਐੱਲ. ਦਾ ਹੋਵੇਗਾ
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪੈਕੇਜ ਨਾਲ ਟੈਲੀਕਾਮ ਕੰਪਨੀ ਨੂੰ 4ਜੀ ’ਚ ਅਪਗ੍ਰੇਡ ਕਰਨ ’ਚ ਮਦਦ ਮਿਲੇਗੀ। ਉੱਥੇ ਹੀ ਬੀ. ਐੱਸ. ਐੱਨ. ਐੱਲ. ਅਤੇ ਬੀ. ਬੀ. ਐੱਨ. ਐੱਲ. ਦੇ ਰਲੇਵੇਂ ਨਾਲ ਵੀ ਸਾਂਝੀ ਕੰਪਨੀ ਮਜ਼ਬੂਤ ਹੋਵੇਗੀ। ਇਸ ਮਰਜਰ ਨਾਲ ਹੁਣ ਦੇਸ਼ ਭਰ ’ਚ ਵਿਛੇ ਬੀ. ਬੀ. ਐੱਨ. ਐੱਲ. ਦੇ 5.67 ਲੱਖ ਕਿਲੋਮੀਟਰ ਦੇ ਆਪਟੀਕਲ ਫਾਈਬਰ ਦਾ ਪੂਰਾ ਕੰਟਰੋਲ ਬੀ. ਐੱਸ. ਐੱਨ. ਐੱਲ. ਦੇ ਹੱਥਾਂ ’ਚ ਆ ਜਾਵੇਗਾ।
ਇਹ ਵੀ ਪੜ੍ਹੋ-BCL ਟੈੱਕ ਦੀ ਰੌਸ਼ਨੀ ਨਾਡਰ ਭਾਰਤ ਦੀ ਸਭ ਤੋਂ ਅਮੀਰ ਔਰਤ
ਰਲੇਵੇਂ ਨਾਲ ਹੋਵੇਗਾ ਵੱਡਾ ਫਾਇਦਾ
ਬੀ. ਐੱਸ. ਐੱਨ. ਐੱਲ. ਕੋਲ 6.80 ਲੱਖ ਕਿਲੋਮੀਟਰ ਤੋਂ ਵੱਧ ਆਪਟੀਕਲ ਫਾਈਬਰ ਨੈੱਟਵਰਕ ਹੈ। ਉੱਥੇ ਹੀ ਬੀ. ਬੀ. ਐੱਨ. ਐੱਲ. ਨੇ ਦੇਸ਼ ਦੀਆਂ 1.85 ਲੱਖ ਗ੍ਰਾਮ ਪੰਚਾਇਤਾਂ ’ਚ 5.67 ਲੱਖ ਕਿਲੋਮੀਟਰ ਆਪਟੀਕਲ ਫਾਈਬਰ ਵਿਛਾ ਰੱਖਿਆ ਹੈ। ਬੀ. ਐੱਸ. ਐੱਨ. ਐੱਲ. ਨੂੰ ਬੀ. ਬੀ. ਐੱਨ. ਐੱਲ. ਵਲੋਂ ਵਿਛਾਏ ਗਏ ਫਾਈਬਰ ਦਾ ਕੰਟਰੋਲ ਯੂਨੀਵਰਸਲ ਸਰਵਿਸ ਆਬਲੀਗੇਸ਼ਨ ਫੰਡ (ਯੂ. ਐੱਸ. ਓ. ਐੱਫ.) ਰਾਹੀਂ ਮਿਲੇਗਾ। ਫੰਡ ਜੁਟਾਉਣ ਲਈ ਸਰਕਾਰ ਅਗਲੇ 3 ਸਾਲਾਂ ’ਚ ਬੀ. ਐੱਸ. ਐੱਨ. ਐੱਲ. ਲਈ 23,000 ਕਰੋੜ ਰੁਪਏ ਦਾ ਬਾਂਡ ਜਾਰੀ ਕਰੇਗੀ। ਉੱਥੇ ਹੀ ਸਰਕਾਰ ਐੱਮ. ਟੀ. ਐੱਨ. ਐੱਲ. ਲਈ 2 ਸਾਲਾਂ ’ਚ 17,500 ਕਰੋੜ ਰੁਪਏ ਦਾ ਬਾਂਡ ਜਾਰੀ ਕਰੇਗੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਦੇ ਦਿਓ।
ਬੈਂਕਾਂ ’ਚ ਲਾਵਾਰਿਸ ਪਏ 48,262 ਕਰੋੜ ਰੁਪਏ, RBI ਚਲਾਏਗਾ ਦਾਅਵੇਦਾਰਾਂ ਨੂੰ ਲੱਭਣ ਲਈ ਮੁਹਿੰਮ
NEXT STORY