ਨਵੀਂ ਦਿੱਲੀ : 80 ਕਰੋੜ ਲੋਕਾਂ ਲਈ ਵੱਡੀ ਰਾਹਤ ਦੀ ਖਬਰ ਹੈ। ਹੁਣ ਸਬਸਿਡੀ 'ਤੇ ਤੁਹਾਨੂੰ 5 ਕਿਲੋ ਨਹੀਂ ਬਲਕਿ 7 ਕਿਲੋ ਰਾਸ਼ਨ ਮਿਲੇਗਾ। ਲਾਕਡਾਊਨ ਦੌਰਾਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਰਿੰਦਰ ਮੋਦੀ ਸਰਕਾਰ ਨੇ 80 ਕਰੋੜ ਲਾਭਪਾਤਰਾਂ ਲਈ ਰਾਸ਼ਨ ਦੁਕਾਨਾਂ ਰਾਹੀਂ ਸਬਸਿਡੀ ਵਾਲੇ ਅਨਾਜ ਦਾ ਕੋਟਾ 2 ਕਿਲੋ ਵਧਾ ਕੇ 7 ਕਿਲੋ ਪ੍ਰਤੀ ਵਿਅਕਤੀ ਕਰਨ ਦਾ ਫੈਸਲਾ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ. ਸੀ. ਈ. ਏ.) ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਫੂਡ ਸਬਸਿਡੀ ਯੋਜਨਾ ਤਹਿਤ ਗਰੀਬਾਂ ਨੂੰ ਸਰਕਾਰ 2 ਰੁਪਏ ਕਿਲੋ ਕਣਕ ਤੇ 3 ਰੁਪਏ ਪ੍ਰਤੀ ਕਿਲੋ ਵਿਚ ਚਾਵਲ ਪ੍ਰਦਾਨ ਕਰਦੀ ਹੈ, ਜਦੋਂ ਕਿ ਸਰਕਾਰ ਨੂੰ ਕਣਕ ਦੀ ਲਾਗਤ 27 ਰੁਪਏ ਪ੍ਰਤੀ ਕਿਲੋ ਤੇ ਚਾਵਲ ਦੀ 37 ਰੁਪਏ ਪ੍ਰਤੀ ਕਿਲੋ ਪਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਸਾਰੇ ਰਾਜਾਂ ਨੂੰ ਪੀ. ਡੀ. ਐੱਸ. ਜ਼ਰੀਏ ਕਣਕ, ਚਾਵਲ ਵੰਡਣ ਲਈ ਪਹਿਲਾਂ ਤੋਂ ਕੇਂਦਰ ਕੋਲੋਂ ਅਨਾਜ ਲੈ ਲੈਣ ਲਈ ਕਿਹਾ ਹੈ, ਤਾਂ ਕਿ ਲਾਕਡਾਊਨ ਵਿਚ ਕਿਸੇ ਨੂੰ ਵੀ ਥੋੜ੍ਹ ਨਾ ਹੋਵੇ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐੱਨ. ਐੱਫ. ਐੱਸ. ਏ.) ਤਹਿਤ ਸਰਕਾਰ 80 ਕਰੋੜ ਤੋਂ ਵੱਧ ਗਰੀਬ ਲੋਕਾਂ ਨੂੰ ਹਰ ਮਹੀਨੇ 5 ਕਿਲੋ ਅਨਾਜ ਭਾਰੀ ਸਬਸਿਡੀ ਵਾਲੀ ਕੀਮਤ 'ਤੇ ਸਪਲਾਈ ਕਰ ਰਹੀ ਹੈ, ਜਿਸ ਦਾ ਕੋਟਾ ਹੁਣ ਵਧਾ ਕੇ 7 ਕਿਲੋ ਪ੍ਰਤੀ ਵਿਅਕਤੀ ਕਰ ਦਿੱਤਾ ਗਿਆ ਹੈ।

14 ਅਪ੍ਰੈਲ ਤਕ ਲਾਕਡਾਊਨ
ਕੋਰੋਨਾ ਨੂੰ ਰੋਕਣ ਲਈ ਭਾਰਤ ਵਿਚ ਦੁਨੀਆ ਦਾ ਸਭ ਤੋਂ ਵੱਡਾ ਲਾਕਡਾਊਨ ਮੰਗਲਵਾਰ ਰਾਤ 12 ਵਜੇ ਤੋਂ ਲੱਗ ਚੁੱਕਾ ਹੈ ਅਤੇ ਅਗਲੇ 21 ਦਿਨਾਂ ਤੱਕ ਚੱਲੇਗਾ, ਯਾਨੀ 14 ਅਪ੍ਰੈਲ ਤੱਕ। ਇਸ ਦਾ ਅਰਥ ਹੈ ਕਿ 14 ਅਪ੍ਰੈਲ ਤੱਕ ਕੋਈ ਟਰੇਨ ਨਹੀਂ ਚੱਲੇਗੀ, ਹਵਾਈ ਜਹਾਜ਼ਾਂ ਤੇ ਬੱਸਾਂ ਵੀ ਨਹੀਂ ਚੱਲਣਗੀਆਂ। 130 ਕਰੋੜ ਤੋਂ ਵੱਧ ਆਬਾਦੀ ਘਰਾਂ ਵਿਚ ਹੀ ਰਹੇਗੀ।

ਯਾਤਰੀਆਂ ਦਾ ਕਿਰਾਇਆ ਵਾਪਸ ਨਹੀਂ ਕਰਨਗੀਆਂ ਏਅਰਲਾਈਨਜ਼
NEXT STORY