ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕੌਫੀ ਚੇਨ ਕੰਪਨੀ ਕੈਫੇ ਕੌਫੀ ਡੇਅ ਦੇ ਅਪ੍ਰੈਲ 2019 ਤੋਂ ਹੁਣ ਤੱਕ 500 ਤੋਂ ਜ਼ਿਆਦਾ ਆਊਟਲੇਟਸ ਬੰਦ ਹੋ ਚੁੱਕੇ ਹਨ। ਕੰਪਨੀ ਨੇ ਮੁਨਾਫਾ ਘਟਣ ਦੇ ਕਾਰਨ ਇਨ੍ਹਾਂ ਆਊਟਲੇਟਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਇਲਾਵਾ ਕੰਪਨੀ ਆਪਣੇ ਕਾਰੋਬਾਰ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਸੀ.ਐੱਨ.ਬੀ.ਸੀ.-ਟੀ.ਵੀ18 ਦੀ ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ।

ਪਹਿਲੀ ਤਿਮਾਹੀ 'ਚ 280 ਆਊਟਲੇਟ ਬੰਦ ਹੋਏ
ਰਿਪੋਰਟ 'ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੀ ਜੂਨ 2019 ਦੀ ਖਤਮ ਹੋਈ ਤਿਮਾਹੀ 'ਚ ਕੈਫੇ ਕੌਫੀ ਡੇਅ ਦੇ 280 ਆਊਟਲੇਟ ਬੰਦ ਹੋ ਚੁੱਕੇ ਹਨ। ਸੂਤਰਾਂ ਦੇ ਹਵਾਲੇ ਨਾਲ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੂਜੀ ਤਿਮਾਹੀ ਦੇ ਅੰਤ ਤੱਕ ਬੰਦ ਹੋਣ ਵਾਲੇ ਆਊਟਲੇਟਸ ਦੀ ਗਿਣਤੀ ਵਧ ਕੇ 500 ਤੱਕ ਹੋ ਜਾਵੇਗੀ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਗਿਣਤੀ ਅੱਗੇ ਵੀ ਵਧ ਸਕਦੀ ਹੈ। ਇਸ ਸਮੇਂ ਕੈਫੇ ਕੌਫੀ ਡੇਅ ਪੂਰੇ ਦੇਸ਼ 'ਚ 1200 ਤੋਂ 1300 ਆਊਟਲੇਟਸ ਦਾ ਸੰਚਾਲਨ ਕਰਦੀ ਹੈ। ਕੰਪਨੀ ਆਪਣੇ ਕੌਫੀ ਕਾਰੋਬਾਰ ਨੂੰ ਵੇਚਣ ਲਈ ਲਗਾਤਾਰ ਚਰਚਾ ਕਰ ਰਹੀ ਹੈ।

ਕੌਫੀ ਬਿਜ਼ਨੈੱਸ 'ਚ ਹਿੱਸੇਦਾਰੀ ਘੱਟ ਕਰਨਾ ਚਾਹੁੰਦੀ ਹੈ ਕੰਪਨੀ
ਸੂਤਰਾਂ ਦੇ ਹਵਾਲੇ ਨਾਲ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਬਿਜ਼ਨੈੱਸ ਸਮੇਕਨ ਯੋਜਨਾ ਦੇ ਤਹਿਤ ਕੁੱਝ ਹਿੱਸੇਦਾਰੀ ਘੱਟ ਕਰਨ ਦੇ ਬਾਰੇ 'ਚ ਵੀ ਸੋਚ ਰਹੀ ਹੈ। ਦੱਸ ਦੇਈਏ ਕਿ ਪਹਿਲੀ ਤਿਮਾਹੀ 'ਚ ਕੰਪਨੀ ਦੀ ਰਿਟੇਲ ਐਬਿਟਡਾ ਸਾਲ ਦਰ ਸਾਲ ਦੇ ਹਿਸਾਬ ਨਾਲ 10 ਫੀਸਦੀ ਡਿੱਗ ਕੇ 73 ਕਰੋੜ ਰੁਪਏ ਰਹਿ ਗਿਆ ਸੀ।

ਪਹਿਲੀ ਤਿਮਾਹੀ 'ਚ 1509 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ
ਕੈਫੇ ਕੌਫੀ ਡੇਅ ਨੇ ਬੀਤੇ ਹਫਤੇ ਹੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਵਿੱਤੀ ਨਤੀਜੇ ਜਾਰੀ ਕੀਤੇ ਹਨ। ਕੰਪਨੀ ਨੇ ਕਿਹਾ ਕਿ ਜੂਨ 2019 ਨੂੰ ਖਤਮ ਹੋਈ ਤਿਮਾਹੀ 'ਚ ਉਸ ਨੂੰ 1509 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਹੈ ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 17 ਕਰੋੜ ਜ਼ਿਆਦਾ ਹੈ। ਹਾਲਾਂਕਿ ਅਕਾਊਂਟਸ ਦੀ ਜਾਂਚ ਜਾਰੀ ਹੋਣ ਦੇ ਕਾਰਨ ਕੰਪਨੀ ਨੇ ਪਹਿਲੀ ਤਿਮਾਹੀ ਦੇ ਨਤੀਜੇ ਦੇਰ ਨਾਲ ਜਾਰੀ ਕੀਤੇ ਹਨ। ਜਦੋਂਕਿ ਦੂਜੀ ਤਿਮਾਹੀ ਦੇ ਅੰਕੜਿਆਂ ਨੂੰ ਲੈ ਕੇ ਅਜੇ ਕਈ ਐਲਾਨ ਨਹੀਂ ਕੀਤੀ ਗਈ ਹੈ।
NCAER ਦਾ ਦੂਜੀ ਤਿਮਾਹੀ 'ਚ ਵਾਧਾ ਦਰ ਘੱਟ ਕੇ 4.9 ਫੀਸਦੀ ਰਹਿਣ ਦਾ ਅਨੁਮਾਨ
NEXT STORY