ਨਵੀਂ ਦਿੱਲੀ—ਲਗਭਗ ਸਾਰੇ ਖੇਤਰਾਂ 'ਚ ਸੁਸਤੀ ਦਾ ਰੁਖ ਜਾਰੀ ਰਹਿਣ ਨਾਲ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਘੱਟ ਕੇ 4.9 ਫੀਸਦੀ ਰਹਿਣ ਦਾ ਅਨੁਮਾਨ ਹੈ। ਆਰਥਿਕ ਖੋਜ ਸੰਸਥਾਨ ਐੱਨ.ਸੀ.ਏ.ਈ.ਆਰ. ਨੇ ਇਹ ਅਨੁਮਾਨ ਲਗਾਇਆ ਹੈ। ਚਾਲੂ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਆਰਥਿਕ ਵਾਧਾ ਦਰ ਘੱਟ ਕੇ ਪੰਜ ਫੀਸਦੀ 'ਤੇ ਆ ਗਈ ਹੈ। ਇਸ ਦਾ ਇਹ ਛੇ ਸਾਲ ਤੋਂ ਜ਼ਿਆਦਾ ਦਾ ਹੇਠਲਾ ਪੱਧਰ ਹੈ।
ਨੈਸ਼ਨਲ ਕਾਊਂਸਿਲ ਆਫ ਅਪਲਾਈਡ ਇਕੋਨਾਮਿਕ ਰਿਸਰਚ (ਐੱਨ.ਸੀ.ਏ.ਈ.ਆਰ.) ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ 'ਚ ਪੂਰੇ ਸਾਲ ਦੇ ਦੌਰਾਨ ਵੀ ਜੀ.ਡੀ.ਪੀ. ਦਾ ਵਾਧਾ ਦਰ ਦੇ ਘੱਟ ਕੇ 4.9 ਫੀਸਦੀ ਰਹਿ ਜਾਵੇਗੀ ਜੋ ਕਿ 2018-19 'ਚ 6.8 ਫੀਸਦੀ ਰਹੀ ਸੀ। ਐੱਨ.ਸੀ.ਏ.ਈ.ਆਰ. ਨੇ ਕਿਹਾ ਕਿ ਅੱਗੇ ਚੱਲ ਕੇ ਮੌਦਰਿਕ ਨੀਤੀ ਉਪਾਵਾਂ ਨਾਲ ਵਾਧੇ 'ਚ ਸੁਧਾਰ ਦੀ ਉਮੀਦ ਨਹੀਂ ਹੈ। ਐੱਨ.ਸੀ.ਏ.ਈ.ਆਰ. ਨੇ ਇਸ ਦੀ ਬਜਾਏ ਵਿੱਤੀ ਪ੍ਰੋਤਸਾਹਨ ਦੇਣ ਦਾ ਸੁਝਾਅ ਦਿੱਤਾ ਹੈ। ਖੋਜ ਸੰਸਥਾਨ ਨੇ ਕਿਹਾ ਕਿ ਵਿੱਤੀ ਪ੍ਰੋਤਸਾਹਨ ਦਾ ਵਿੱਤਪੋਸ਼ਣ ਵੀ ਜੇਕਰ ਵਧੀਆ ਰਾਜਸਵ ਪੈਦਾ ਨਾਲ ਨਹੀਂ ਹੁੰਦਾ ਹੈ ਤਾਂ ਇਹ ਵੀ ਚੁਣੌਤੀਪੂਰਨ ਹੀ ਸਾਬਤ ਹੋਵੇਗਾ।
ਐੱਨ.ਸੀ.ਏ.ਈ.ਆਰ. ਦੇ ਸੀਨੀਅਰ ਫੇਲੋ ਸੁਦੀਪਤੋ ਮੰਡਲ ਨੇ ਕਿਹਾ ਕਿ ਵਾਧਾ ਦਰ 'ਚ ਗਿਰਾਵਟ ਆਪਣੇ ਹੇਠਲੇ ਪੱਧਰ ਨੂੰ ਛੂਹ ਚੁੱਕੀ ਹੈ ਜਾਂ ਨਹੀਂ, ਇਸ ਦਾ ਪਤਾ ਅਗਲੇ ਦੋ ਹਫਤੇ 'ਚ ਦੂਜੀ ਤਿਮਾਹੀ ਦੇ ਅੰਕੜੇ ਆਉਣ ਦੇ ਬਾਅਦ ਚੱਲੇਗਾ। ਹਾਲਾਂਕਿ ਵਾਧਾ ਦਰ 'ਚ ਮੌਜੂਦਾ ਸੁਸਤੀ ਮੰਗ ਦੀ ਸਮੱਸਿਆ ਦੀ ਵਜ੍ਹਾ ਨਾਲ ਹੈ। ਇਸ ਨੂੰ ਵਿੱਤੀ ਉਪਾਵਾਂ ਤੋਂ ਦੂਰ ਕੀਤਾ ਜਾ ਸਕਦਾ ਹੈ। ਮੰਡਲ ਨੇ ਕਿਹਾ ਕਿ ਵਿੱਤੀ ਉਪਾਵਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਣਾ ਚਾਹੀਦਾ। ਲੋੜ ਇਸ ਗੱਲ ਦੀ ਹੈ ਕਿ ਫਿਸਕਲ ਘਾਟੇ ਨੂੰ ਵਧਾਏ ਬਿਨ੍ਹਾਂ ਖਰਚ ਵਧਾਉਣ ਦੇ ਉਪਾਅ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਕਰਨ ਦੇ ਤਰੀਕੇ ਹਨ। ਸਾਡੇ ਕੋਲ ਇਕ ਮਜ਼ਬੂਤ ਨੇਤਾ ਹੈ। ਇਕ ਵੱਡਾ ਵਿੱਤੀ ਖੇਤਰ ਅਜਿਹਾ ਹੈ ਜਿਸ ਦੀ ਵਰਤੋਂ ਨਹੀਂ ਹੋਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਹੁਣ ਵਿੱਤੀ ਖੇਤਰ 'ਚ ਹੁਣ ਕੋਈ ਗੁੰਜਾਇਸ਼ ਨਹੀਂ ਬਚੀ ਹੈ, ਇਹ ਕਹਿਣਾ ਕੋਰੀ ਕਲਪਨਾ ਹੈ।
ਉਪਭੋਕਤਾ ਖਰਚ ਸਰਵੇਖਣ ਹੋਇਆ ਰੱਦ
NEXT STORY