ਨਵੀਂ ਦਿੱਲੀ— ਜਲਦ ਹੀ ਸੀਮੈਂਟ ਦੀਆਂ ਕੀਮਤਾਂ 'ਚ ਵਾਧਾ ਹੋਣ ਜਾ ਰਿਹਾ ਹੈ। ਜਿਨ੍ਹਾਂ ਦੇ ਮਕਾਨ ਦਾ ਕੰਮ ਚੱਲ ਰਿਹਾ ਹੈ ਜਾਂ ਫਿਰ ਜਿਨ੍ਹਾਂ ਨੇ ਹਾਲੇ ਸ਼ੁਰੂ ਕਰਨਾ ਹੈ ਉਨ੍ਹਾਂ ਦਾ ਬਜਟ ਵਿਗੜ ਸਕਦਾ ਹੈ। ਜਾਣਕਾਰੀ ਮੁਤਾਬਕ, ਕੰਪਨੀਆਂ ਨੇ ਕੀਮਤਾਂ ਵਧਾਉਣ ਲਈ ਕਮਰ ਕੱਸ ਲਈ ਹੈ ਤੇ ਜਲਦ ਹੀ ਸੀਮੈਂਟ ਦੀਆਂ ਕੀਮਤਾਂ ਦੇਸ਼ ਭਰ 'ਚ ਪ੍ਰਤੀ ਬੈਗ 25 ਰੁਪਏ ਤਕ ਵਧਣ ਜਾ ਰਹੀਆਂ ਹਨ।
ਸੂਤਰਾਂ ਮੁਤਾਬਕ, ਸੀਮੈਂਟ ਕੰਪਨੀਆਂ ਨੇ ਕੀਮਤਾਂ 'ਚ ਵਾਧਾ ਕਰਨ ਬਾਰੇ ਡੀਲਰਾਂ ਨੂੰ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ ਹੈ। ਕੰਪਨੀਆਂ ਨੂੰ ਉਮੀਦ ਹੈ ਕਿ ਲੋਕ ਸਭਾ ਚੋਣਾਂ ਮਗਰੋਂ ਉਦਯੋਗਿਕ ਤੇ ਹੋਰ ਪ੍ਰਾਜੈਕਟਾਂ 'ਚ ਕੰਮ ਸ਼ੁਰੂ ਹੋਣ ਨਾਲ ਸੀਮੈਂਟ ਦੀ ਮੰਗ 'ਚ ਭਾਰੀ ਵਾਧਾ ਹੋਵੇਗਾ। ਇਸ ਲਈ ਇਹੀ ਮੌਕਾ ਹੈ ਕਿ ਜਦੋਂ ਕੀਮਤਾਂ 'ਚ ਵਾਧਾ ਕੀਤਾ ਜਾ ਸਕਦਾ ਹੈ। ਪਿਛਲੀ ਵਾਰ ਸੀਮੈਂਟ ਕੰਪਨੀਆਂ ਨੇ ਦੇਸ਼ ਭਰ 'ਚ ਪ੍ਰਤੀ ਬੈਗ 35 ਰੁਪਏ ਤਕ ਕੀਮਤ ਵਧਾਈ ਸੀ।
ਜ਼ਿਕਰਯੋਗ ਹੈ ਕਿ ਸੀਮੈਂਟ ਮਹਿੰਗਾ ਹੋਣ ਨਾਲ ਪਹਿਲਾਂ ਹੀ ਮਿਡਲ ਕਲਾਸ ਲੋਕਾਂ ਨੇ ਨਿਰਮਾਣ ਦਾ ਕੰਮ ਹੌਲੀ ਕਰ ਦਿੱਤਾ ਹੈ। ਹੁਣ ਜੇਕਰ ਕੀਮਤਾਂ 'ਚ ਹੋਰ ਵਾਧਾ ਹੁੰਦਾ ਹੈ ਤਾਂ ਲੋਕਾਂ ਲਈ ਇਹ ਵੱਡਾ ਝਟਕਾ ਹੋਵੇਗਾ। ਸੂਤਰਾਂ ਮੁਤਾਬਕ, ਲਾਗਤ ਵਧਣ ਕਾਰਨ ਸੀਮੈਂਟ ਨਿਰਮਾਤਾਵਾਂ ਨੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।
ਸੀਮੈਂਟ 'ਤੇ ਇੰਨਾ ਲੱਗਦੈ GST
ਸੀਮੈਂਟ ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਦੀ 28 ਫੀਸਦੀ ਦਰ ਦੀ ਸਲੈਬ 'ਚ ਹੈ।ਇੰਡਸਟਰੀ ਕਈ ਵਾਰ ਦਰਾਂ ਘਟਾਉਣ ਦਾ ਕਹਿ ਚੁੱਕੀ ਹੈ ਪਰ ਸਰਕਾਰ ਨੇ ਰੈਵੇਨਿਊ ਦਾ ਨੁਕਸਾਨ ਹੋਣ ਕਾਰਨ ਇਹ ਮੰਗ ਪੂਰੀ ਨਹੀਂ ਕੀਤੀ। ਸਰਕਾਰ ਦਾ ਕਹਿਣਾ ਸੀ ਕਿ ਸੀਮੈਂਟ ਨੂੰ 28 ਫੀਸਦੀ ਦੀ ਸਲੈਬ 'ਚੋਂ ਕੱਢ ਕੇ 18 ਫੀਸਦੀ 'ਚ ਕਰਨ ਨਾਲ ਸਾਲਾਨਾ 13,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਹਾਲਾਂਕਿ ਇੰਨੀ ਗੱਲ ਵੀ ਕਹੀ ਸੀ ਕਿ ਜੀ. ਐੱਸ. ਟੀ. ਰੈਵੇਨਿਊ ਦੀ ਸਥਿਤੀ ਮਜਬੂਤ ਹੋਣ 'ਤੇ ਸੀਮੈਂਟ ਨੂੰ ਉੱਚ ਸਲੈਬ 'ਚੋਂ ਬਾਹਰ ਕਰ ਦਿੱਤਾ ਜਾਵੇਗਾ। ਹੁਣ ਇਸ 'ਤੇ ਫੈਸਲਾ ਨਵੀਂ ਸਰਕਾਰ ਬਣਨ ਮਗਰੋਂ ਹੀ ਹੋਵੇਗਾ।
ਕੰਪਨੀਆਂ ਦੇ ਤਿਮਾਹੀ ਨਤੀਜੇ ਅਤੇ ਆਰਥਿਕ ਅੰਕੜਿਆਂ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਚਾਲ
NEXT STORY