ਨਵੀਂ ਦਿੱਲੀ: ਅੱਜ ਭਾਵ 15 ਜਨਵਰੀ ਤੋਂ ਦੇਸ਼ ’ਚ ਲੈਂਡਲਾਈਨ ਤੋਂ ਮੋਬਾਇਲ ’ਤੇ ਕਾਲ ਕਰਨ ਦਾ ਤਰੀਕਾ ਬਦਲ ਗਿਆ ਹੈ। ਹੁਣ ਤੋਂ ਫਿਕਸਡ ਫੋਨ ਤੋਂ ਮੋਬਾਇਲ ’ਤੇ ਜਾਣ ਵਾਲੀ ਹਰ ਕਾਲ ਲਈ ਮੋਬਾਇਲ ਨੰਬਰ ਤੋਂ ਪਹਿਲਾਂ ਜ਼ੀਰੋ (0) ਲਗਾਉਣਾ ਜ਼ਰੂਰੀ ਹੋਵੇਗਾ। ਇਸ ਬਾਰੇ ’ਚ ਸੰਚਾਰ ਮੰਤਰਾਲੇ ਪਹਿਲਾਂ ਹੀ ਘੋਸ਼ਣਾ ਕਰ ਚੁੱਕਾ ਹੈ। ਨਵੀਂ ਵਿਵਸਥਾ ਨੂੰ ਲਾਗੂ ਕਰਨ ਲਈ ਟੈਲੀਕਾਮ ਵਿਭਾਗ ਨੇ ਕੰਪਨੀਆਂ ਨੂੰ 1 ਜਨਵਰੀ ਤੱਕ ਜ਼ਰੂਰੀ ਇੰਤਜ਼ਾਮ ਕਰਨ ਲਈ ਕਿਹਾ ਗਿਆ ਸੀ। ਮੰਤਰਾਲੇ ਨੇ ਇਹ ਵੀ ਕਿਹਾ ਕਿ ਲੈਂਡਲਾਈਨ ਤੋਂ ਲੈਂਡਲਾਈਨ, ਮੋਬਾਇਲ ਤੋਂ ਲੈਂਡਲਾਈਨ ਅਤੇ ਮੋਬਾਇਲ ’ਤੇ ਕਾਲ ਕਰਨ ਲਈ ਡਾਈਲਿੰਗ ਪਲਾਨ ’ਚ ਕੋਈ ਬਦਲਾਅ ਨਹੀਂ ਹੋਵੇਗਾ। ਲੈਂਡਲਾਈਨ ਤੋਂ ਮੋਬਾਇਲ ’ਤੇ ਕਾਲ ਕਰਨ ਲਈ ਮੋਬਾਇਲ ਨੰਬਰ ਤੋਂ ਪਹਿਲਾਂ 0 ਲਗਾਉਣ ਦਾ ਪ੍ਰਸਤਾਵ ਰੇਗੂਲੇਟਰ ਟਰਾਈ ਦਾ ਸੀ, ਜਿਸ ਨੂੰ ਟੈਲੀਕਾਮ ਵਿਭਾਗ ਨੇ ਮੰਨ ਲਿਆ।
ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਦਿਵਾਇਆ ਯਾਦ
ਦੂਰਸੰਚਾਰ ਕੰਪਨੀਆਂ ਨੇ ਵੀ ਗਾਹਕਾਂ ਨੂੰ ਯਾਦ ਦਿਵਾਇਆ ਹੈ ਕਿ ਉਨ੍ਹਾਂ ਨੂੰ 15 ਜਨਵਰੀ ਤੋਂ ਲੈਂਡਲਾਈਨ ਤੋਂ ਮੋਬਾਇਲ ’ਤੇ ਕਾਲ ਲਗਾਉਂਦੇ ਸਮੇਂ ਪਹਿਲਾਂ ਜ਼ੀਰੋ ਡਾਈਲ ਕਰਨਾ ਹੋਵੇਗਾ। ਏਅਰਟੈੱਲ ਨੇ ਆਪਣੇ ਫਿਕਸਡ ਲਾਈਨ ਸਬਸਕ੍ਰਾਈਬਰਸ ਨੂੰ ਦੱਸਿਆ ਕਿ 15 ਜਨਵਰੀ 2021 ਤੋਂ ਅਮਲ ’ਚ ਆ ਰਹੇ ਦੂਰਸੰਚਾਰ ਵਿਭਾਗ ਦੇ ਇਕ ਨਿਰਦੇਸ਼ ਦੇ ਤਹਿਤ ਤੁਹਾਨੂੰ ਆਪਣੇ ਲੈਂਡਲਾਈਨ ਤੋਂ ਕਿਸੇ ਮੋਬਾਇਲ ’ਤੇ ਫੋਨ ਮਿਲਾਉਂਦੇ ਸਮੇਂ ਨੰਬਰ ਤੋਂ ਪਹਿਲਾਂ ਜ਼ੀਰੋ ਡਾਈਲ ਕਰਨਾ ਹੋਵੇਗਾ। ਰਿਲਾਇੰਸ ਜਿਓ ਨੇ ਵੀ ਆਪਣੇ ਫਿਕਸਡ ਲਾਈਨ ਸਬਸਕ੍ਰਾਈਬਰਸ ਨੂੰ ਇਹ ਇਸ ਬਾਰੇ ’ਚ ਯਾਦ ਦਿਵਾਇਆ ਹੈ। ਬੀ.ਐੱਸ.ਐੱਮ.ਐੱਲ. ਵੱਲੋਂ ਵੀ ਗਾਹਕਾਂ ਨੂੰ ਇਸ ਬਾਰੇ ’ਚ ਸੂਚਨਾ ਭੇਜੀ ਜਾਣੀ ਸ਼ੁਰੂ ਹੋ ਚੁੱਕੀ ਹੈ।
253.9 ਕਰੋੜ ਨਵੇਂ ਨੰਬਰ ਬਣ ਸਕਣਗੇ
ਦੂਰਸੰਚਾਰ ਵਿਭਾਗ ਨੇ ਨਵੰਬਰ ’ਚ ਕਿਹਾ ਸੀ ਕਿ ਉਪਭੋਗਤਾਵਾਂ ਨੂੰ 15 ਜਨਵਰੀ ਤੋਂ ਲੈਂਡਲਾਈਨ ਤੋਂ ਮੋਬਾਇਲ ’ਤੇ ਕਾਲ ਕਰਦੇ ਸਮੇਂ ਪਹਿਲਾਂ ਜ਼ੀਰੋ ਡਾਈਲ ਕਰਨਾ ਹੋਵੇਗਾ। ਸੰਚਾਰ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਭਵਿੱਖ ਲਈ ਕਈ ਨਵੇਂ ਨੰਬਰ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਇਸ ਨਾਲ ਕਰੀਬ 253.9 ਕਰੋੜ ਨਵੇਂ ਨੰਬਰ ਬਣਾਏ ਜਾ ਸਕਣਗੇ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਗਾਜੀਪੁਰ ਮੰਡੀ ਵਿਚ 5 ਲੱਖ ਮੁਰਗੀਆਂ ਦੀ ਰੋਜ਼ਾਨਾ ਸਿਪਲਾਈ ਨੂੰ ਸ਼ਰਤਾਂ ਸਹਿਤ ਮਿਲੀ ਇਜਾਜ਼ਤ
NEXT STORY