ਜਲੰਧਰ (ਅਮਿਤ)-ਪਿਛਲੇ ਕੁੱਝ ਸਮੇਂ ਤੋਂ ਜ਼ਿਆਦਾਤਰ ਬੈਂਕ ਖਾਤਾਧਾਰਕਾਂ ਵੱਲੋਂ ਇਸ ਗੱਲ ਦੀਆਂ ਅਕਸਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਬੈਂਕ ਨੇ ਆਪਣੇ ਚਾਰਜ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧਾ ਦਿੱਤੇ ਹਨ। ਖਾਸਤੌਰ 'ਤੇ ਐਵਰੇਜ ਬੈਲੈਂਸ ਮੇਨਟੀਨੈਂਸ ਚਾਰਜ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਲਗਭਗ ਹਰ ਖਾਤਾਧਾਰਕ ਹੀ ਸ਼ਿਕਾਇਤ ਕਰ ਰਿਹਾ ਹੈ ਪਰ ਸ਼ਾਇਦ ਹੀ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਜੇਕਰ ਤੁਸੀਂ ਆਪਣਾ ਬੈਂਕ ਖਾਤਾ ਇਕ ਤੈਅ ਸਮੇਂ ਤੋਂ ਪਹਿਲਾਂ ਬੰਦ ਕਰਵਾ ਦਿੰਦੇ ਹੋ ਤਾਂ ਉਸ ਹਾਲਾਤ ਵਿਚ ਵੀ ਬੈਂਕ ਤੁਹਾਡੇ ਕੋਲੋਂ ਬਤੌਰ ਚਾਰਜ ਪੈਸੇ ਵਸੂਲਦਾ ਹੈ।
ਆਮ ਤੌਰ 'ਤੇ ਖਾਤਾ ਖੋਲ੍ਹਣ ਦੇ ਇਕ ਸਾਲ ਦੇ ਅੰਦਰ ਜੇਕਰ ਉਸ ਨੂੰ ਬੰਦ ਕਰਵਾਇਆ ਜਾਂਦਾ ਹੈ ਤਾਂ ਬੈਂਕ ਇਹ ਚਾਰਜ ਲੈਂਦਾ ਹੈ। ਇਸ ਨੂੰ ਬੈਂਕ ਅਕਾਊਂਟ ਕਲੋਜ਼ਿੰਗ ਚਾਰਜ ਕਿਹਾ ਜਾਂਦਾ ਹੈ। ਯਾਨੀ ਕਿ ਤੈਅ ਸਮੇਂ ਤੋਂ ਪਹਿਲਾਂ ਬੈਂਕ ਖਾਤਾ ਬੰਦ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। .
ਐੱਸ. ਬੀ. ਆਈ. ਨੇ ਕੀਤੇ ਹਨ ਕੁਝ ਬਦਲਾਅ
ਇਸੇ ਸਾਲ 1 ਅਕਤੂਬਰ ਤੋਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਨੇ ਆਪਣੇ ਬੈਂਕ ਅਕਾਊਂਟ ਕਲੋਜ਼ਿੰਗ ਚਾਰਜ ਵਿਚ ਬਦਲਾਅ ਕੀਤਾ ਹੈ। ਜੇਕਰ ਤੁਹਾਡਾ ਐੱਸ. ਬੀ. ਆਈ. ਵਿਚ ਖਾਤਾ ਹੈ ਅਤੇ ਤੁਸੀਂ ਇਕ ਸਾਲ ਤੋਂ ਬਾਅਦ ਆਪਣਾ ਖਾਤਾ ਬੰਦ ਕਰਵਾÀੁਂਦੇ ਹੋ ਤਾਂ ਬੈਂਕ ਤੁਹਾਡੇ ਕੋਲੋਂ ਕੋਈ ਚਾਰਜ ਨਹੀਂ ਲਵੇਗਾ, ਜਦਂੋਕਿ ਇਸ ਤੋਂ ਪਹਿਲਾਂ 500 ਰੁਪਏ ਦਾ ਚਾਰਜ ਵਸੂਲ ਕੀਤਾ ਜਾਵੇਗਾ। ਜੇਕਰ ਤੁਸੀਂ ਖਾਤਾ ਖੋਲ੍ਹਣ ਦੇ ਇਕ ਸਾਲ ਦੇ ਅੰਦਰ ਬੰਦ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 500 ਰੁਪਏ ਬੈਂਕ ਅਕਾਊਂਟ ਕਲੋਜ਼ਿੰਗ ਚਾਰਜ ਚੁਕਾਉਣਾ ਪਵੇਗਾ। ਮੌਜੂਦਾ ਸਮੇਂ ਅੰਦਰ ਜੇਕਰ ਕਿਸੇ ਵਿਅਕਤੀ ਦੀ ਮੌਤ ਕਾਰਨ ਖਾਤਾ ਬੰਦ ਹੁੰਦਾ ਹੈ ਤਾਂ ਉਸ ਵਿਚ ਕੋਈ ਚਾਰਜ ਨਹੀਂ ਵਸੂਲਿਆ ਜਾਵੇਗਾ, ਜਦੋਂਕਿ ਪਹਿਲਾਂ ਇਸ ਤਰ੍ਹਾਂ ਦੇ ਮਾਮਲੇ ਵਿਚ ਚਾਰਜ ਲਿਆ ਜਾਂਦਾ ਸੀ। ਜੇਕਰ ਤੁਹਾਡਾ ਬੇਸਿਕ ਸੇਵਿੰਗ ਅਕਾਊਂਟ ਹੈ ਤਾਂ ਤੁਸੀਂ ਉਸ ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੈਂਕ ਅਕਾਊਂਟ ਕਲੋਜ਼ਿੰਗ ਚਾਰਜ ਤੋਂ ਬਚ ਜਾਵੋਗੇ ਕਿÀੁਂਕਿ ਬੈਂਕ ਦੇ ਨਵੇਂ ਬਦਲਾਅ 'ਚ ਇਸ ਕੈਟਾਗਰੀ ਨੂੰ ਵੀ ਛੋਟ ਪ੍ਰਦਾਨ ਕੀਤੀ ਗਈ ਹੈ। ਜਦਂੋਕਿ ਪਹਿਲਾਂ ਇਸ ਵਿਚ 500 ਰੁਪਏ ਦਾ ਚਾਰਜ ਲਿਆ ਜਾਂਦਾ ਸੀ। ਜੇਕਰ ਤੁਸੀਂ ਨਵਾਂ ਖਾਤਾ ਖੋਲ੍ਹਿਆ ਹੈ ਅਤੇ 14 ਦਿਨ ਦੇ ਅੰਦਰ ਹੀ ਤੁਸੀਂ ਬੰਦ ਕਰਵਾ ਦਿੰਦੇ ਹੋ ਤਾਂ ਬੈਂਕ ਕੋਈ ਪੈਸਾ ਨਹੀਂ ਲੈਂਦਾ। ਜੇਕਰ ਤੁਹਾਡਾ ਕਰੰਟ ਅਕਾਊਂਟ ਹੈ ਤਾਂ ਤੁਸੀਂ ਉਸ ਨੂੰ 14 ਦਿਨਾਂ ਦੇ ਸਮੇਂ ਤੋਂ ਬਾਅਦ ਬੰਦ ਕਰਵਾਉਂਦੇ ਹੋ ਤਾਂ ਤੁਹਾਨੂੰ 1000 ਰੁਪਏ ਬਤੌਰ ਬੈਂਕ ਅਕਾਊਂਟ ਕਲੋਜ਼ਿੰਗ ਚਾਰਜ ਦੇਣੇ ਪੈਣਗੇ। ਜ਼ਿਆਦਾਤਰ ਬੈਂਕ 500 ਤੋਂ 1000 ਰੁਪਏ ਦੇ ਵਿਚ ਇਹ ਚਾਰਜ ਵਸੂਲ ਰਹੇ ਹਨ। ਜ਼ਿਆਦਾਤਰ ਬੈਂਕ ਅਕਾਊਂਟ ਕਲੋਜ਼ਿੰਗ ਚਾਰਜ ਇਸ ਲਈ ਵਸੂਲਦੇ ਹਨ ਤਾਂ ਜੋ ਉਹ ਕਿਸੇ ਵੀ ਖਾਤੇ ਨੂੰ ਖੋਲ੍ਹਣ ਵਿਚ ਆਈ ਲਾਗਤ (ਜਿਵੇਂ ਕਿ ਵੈਲਕਮ-ਕਿਟ, ਚੈਕਬੁੱਕ, ਡੈਬਿਟ ਕਾਰਡ ਆਦਿ 'ਤੇ ਆਇਆ ਖਰਚ) ਵਸੂਲ ਸਕਣ।
ਇਕ ਤੋਂ ਜ਼ਿਆਦਾ ਖਾਤੇ ਖੋਲ੍ਹਣ ਤੋਂ ਕਰੋ ਗੁਰੇਜ਼
ਜ਼ਿਆਦਾਤਰ ਦੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਕ ਤੋਂ ਜ਼ਿਆਦਾ ਖਾਤੇ ਖੋਲ੍ਹ ਰੱਖੇ ਹਨ। ਕਈ ਵਾਰ ਆਪਣੇ ਕਿਸੇ ਜਾਣ-ਪਛਾਣ ਬੈਂਕ ਅਧਿਕਾਰੀ ਨੂੰ ਖੁਸ਼ ਕਰਨ ਜਾਂ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਬ ਟਰਾਂਸਫਰ ਹੋਣ 'ਤੇ ਦੂਸਰਾ ਬੈਂਕ ਖਾਤਾ ਖੁਲ੍ਹਵਾਇਆ ਜਾਂਦਾ ਹੈ। ਇਸ ਵਿਚ ਐਵਰੇਜ ਬੈਲੈਂਸ ਦੇ ਤੌਰ 'ਤੇ ਹਰ ਖਾਤੇ ਵਿਚ ਪੈਸਾ ਰੱਖਣਾ ਪੈਂਦਾ ਹੈ। ਇੰਨਾ ਹੀ ਨਹੀਂ ਲਗਭਗ ਹਰ ਬੈਂਕ ਖਾਤੇ ਨਾਲ ਮਿਲਣ ਵਾਲੇ ਡੈਬਿਟ ਕਾਰਡ ਜਾਂ ਚੈਕਬੁੱਕ ਆਦਿ ਦੇ ਚਾਰਜ ਵੀ ਵੱਖ ਤੋਂ ਦੇਣੇ ਪੈਂਦੇ ਹਨ। ਇਸ ਤੋਂ ਇਲਾਵਾ ਹੋਰ ਸਹੂਲਤਾਂ ਜਿਵੇਂ ਕਿ ਐੱਸ. ਐੱਮ. ਐੱਸ. ਅਲਰਟ ਆਦਿ ਲਈ ਜ਼ਿਆਦਾ ਚਾਰਜ ਦੇਣਾ ਪੈਂਦਾ ਹੈ। ਇਸਦੇ ਨਾਲ ਹੀ ਵੱਖ-ਵੱਖ ਬੈਂਕ ਖਾਤਿਆਂ ਨੂੰ ਮੇਨਟੇਨ ਕਰਨ ਵਿਚ ਮੁਸ਼ਕਿਲ ਹੁੰਦੀ ਹੈ।
ਬੈਂਕ ਚਾਰਜ ਸਬੰਧੀ ਕੀ ਹਨ ਆਰ. ਬੀ. ਆਈ. ਦੇ ਦਿਸ਼ਾ-ਨਿਰਦੇਸ਼?
ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਵੱਲੋਂ ਬੈਂਕ ਚਾਰਜਾਂ ਸਬੰਧੀ ਕੋਈ ਖਾਸ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ। ਸਗੋਂ ਬੈਂਕਾਂ ਉਪਰ ਹੀ ਇਸ ਗੱਲ ਨੂੰ ਛੱਡਿਆ ਗਿਆ ਹੈ ਕਿ ਉਹ ਕਿਸੇ ਸੇਵਾ ਲਈ, ਜਿੰਨਾ ਚਾਹੇ ਚਾਰਜ ਵਸੂਲ ਸਕਦੇ ਹਨ ਪਰ ਇੰਨਾ ਜ਼ਰੂਰ ਸਪੱਸ਼ਟ ਕੀਤਾ ਗਿਆ ਹੈ ਕਿ ਚਾਰਜ ਤਰਕਸੰਗਤ ਹੋਣਾ ਚਾਹੀਦਾ ਹੈ ਅਤੇ ਉਸ ਸੇਵਾ ਨੂੰ ਦੇਣ ਲਈ ਆਉਣ ਵਾਲੇ ਖਰਚ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।
ਇਸ ਦੇ ਨਾਲ ਹੀ ਬੈਂਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਖਾਤਾਧਾਰਕਾਂ ਦੇ ਖਾਤੇ ਵਿਚ ਜ਼ਿਆਦਾ ਲੈਣ-ਦੇਣ ਨਹੀਂ ਹੈ, ਉਨ੍ਹਾਂ ਨੂੰ ਚਾਰਜ ਫਿਕਸ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਸਜ਼ਾ ਨਾ ਦਿੱਤੀ ਜਾਵੇ।
ਕੀ ਹੈ ਖਾਤਾ ਬੰਦ ਕਰਵਾਉਣ ਦਾ ਪ੍ਰੋਸੈੱਸ?
ਵੈਸੇ ਤਾਂ ਹਰ ਬੈਂਕ ਦੇ ਖਾਤਾ ਬੰਦ ਕਰਨ ਸਬੰਧੀ ਆਪਣੇ-ਆਪਣੇ ਨਿਯਮ ਹਨ ਪਰ ਇਕ ਆਮ ਪ੍ਰੋਸੈੱਸ ਜੋ ਲਗਭਗ ਹਰ ਬੈਂਕ ਵਿਚ ਅਪਣਾਇਆ ਜਾਂਦਾ ਹੈ, ਉਹ ਇਸ ਪ੍ਰਕਾਰ ਹਨ :
1.ਖਾਤੇ 'ਚ ਪਈ ਸਾਰੀ ਰਕਮ ਨੂੰ ਸਭ ਤੋਂ ਪਹਿਲਾਂ ਕੱਢਿਆ ਜਾਣਾ ਜ਼ਰੂਰੀ।
2.ਆਪਣੀ ਨੇੜੇਲੀ ਬੈਂਕ ਬ੍ਰਾਂਚ ਵਿਚ ਜਾ ਕੇ ਖਾਤਾ ਬੰਦ ਕਰਵਾਉਣ ਦਾ ਫਾਰਮ ਲੈ ਕੇ ਭਰਿਆ ਜਾਵੇ। ਜੇਕਰ ਬੈਂਕ ਵਿਚ ਪਈ ਰਕਮ ਨੂੰ ਦੂਸਰੇ ਖਾਤੇ ਵਿਚ ਟਰਾਂਸਫਰ ਕਰਵਾਉਣਾ ਹੈ ਤਾਂ ਉਸਦੀ ਰਸਮੀ ਪ੍ਰਕਿਰਿਆ ਵੀ ਪੂਰੀ ਕੀਤੀ ਜਾਵੇ।
3.ਇਸ ਦੇ ਨਾਲ ਹੀ ਬੈਂਕ ਦਾ ਡੈਬਿਟ ਕਾਰਡ, ਚੈਕਬੁੱਕ ਆਦਿ ਨੂੰ ਬੈਂਕ ਕੋਲ ਜਮ੍ਹਾ ਕਰਵਾਉਣਾ ਹੋਵੇਗਾ, ਤਾਂ ਜੋ ਖਾਤੇ ਨੂੰ ਸਹੀ ਢੰਗ ਨਾਲ ਬੰਦ ਕੀਤਾ ਜਾ ਸਕੇ।
ਨਵੇਂ ਸਾਲ 'ਚ ਹੋਰ ਹੋਣਗੇ ਬੈਕਿੰਗ ਸੁਧਾਰ
NEXT STORY