ਨਵੀਂ ਦਿੱਲੀ (ਭਾਸ਼ਾ) - ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਲਈ ਲਗਾਤਾਰ ਖ਼ਤਰੇ ਦੀ ਘੰਟੀ ਵੱਜ ਰਹੀ ਹੈ। ਇਕ ਪਾਸੇ ਜਿੱਥੇ ਅਮਰੀਕਾ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇਸ਼ ਨੂੰ ਛੱਡ ਕੇ ਭਾਰਤ ’ਚ ਆਪਣੀਆਂ ਨਿਰਮਾਣ ਇਕਾਈਆਂ ਲਗਾ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਦੇਸ਼ ਦੀ ਆਰਥਿਕ ਹਾਲਤ ’ਚ ਵੀ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਚੀਨ ਨੇ 2023 ਦੀ ਸ਼ੁਰੂਆਤ ’ਚ ਸੋਚਿਆ ਸੀ ਕਿ ਜ਼ੀਰੋ ਕੋਵਿਡ ਪਾਲਿਸੀ ਨੂੰ ਹਟਾ ਕੇ ਮਾਰਕੀਟ ਨੂੰ ਓਪਨ ਕੀਤਾ ਜਾਏ ਤਾਂ ਅਰਥਵਿਵਸਥਾ ਦੇ ਦਰੁਸਤ ਹੋਣ ਦੇ ਸੰਕੇਤ ਮਿਲਣਗੇ ਪਰ ਗੋਲਡਮੈਨ ਸਾਕਸ ਦੀ ਹਾਲ ਹੀ ਦੀ ਰਿਪੋਰਟ ਨੇ ਉਸ ਦੀ ਨੀਂਦ ਨੂੰ ਉਡਾ ਦਿੱਤਾ ਹੈ। ਵਿੱਤੀ ਸਰਵਿਸ ਪ੍ਰੋਵਾਈਡਰ ਨੇ ਉਸ ਦੀ ਜੀ. ਡੀ. ਪੀ. ਗ੍ਰੋਥ ਦੇ ਅਨੁਮਾਨ ਨੂੰ ਘੱਟ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਗੋ-ਫਸਟ ਫਲਾਈਟਸ ਦੇ ਮੁਸਾਫਰਾਂ ਨੂੰ ਵੱਡਾ ਝਟਕਾ, 22 ਜੂਨ ਤੱਕ ਸਾਰੀਆਂ ਉਡਾਣ ਸੇਵਾਵਾਂ ਕੀਤੀਆਂ ਰੱਦ
ਗੋਲਡਮੈਨ ਸਾਕਸ ਨੇ ਆਪਣੀ ਰਿਪੋਰਟ ’ਚ ਚੀਨ ਦੇ ਜੀ. ਡੀ. ਪੀ. ਅਨੁਮਾਨ ਨੂੰ 6 ਤੋਂ ਘੱਟ ਕਰ ਕੇ 5.40 ਫ਼ੀਸਦੀ ਯਾਨੀ 60 ਆਧਾਰ ਅੰਕ ’ਚ ਕਟੌਤੀ ਕਰ ਦਿੱਤੀ ਹੈ। ਅਰਥਸ਼ਾਸਤਰੀਆਂ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਜਿਸ ਤਰ੍ਹਾਂ ਚੀਨ ਨੇ ਪਿਛਲੇ ਸਲੋਡਾਊਨ ’ਚ ਪਾਲਿਸੀ ਨੂੰ ਲਾਗੂ ਕੀਤਾ ਸੀ, ਉਸ ’ਚ ਇਸ ਵਾਰ ਵੀ ਕੋਈ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਸਿਰਫ਼ ਪ੍ਰਾਪਰਟੀ ਅਤੇ ਇੰਫ੍ਰਾ ’ਤੇ ਹੀ ਭਰੋਸਾ ਕਰਨਾ ਕਾਫ਼ੀ ਨਹੀਂ ਹੋਵੇਗਾ। ਜਾਣਕਾਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਕਈ ਪ੍ਰਾਜੈਕਟਸ ਨੂੰ ਪੈਸਾ ਦੇਣ ਲਈ ਸਪੈਸ਼ਲ ਬਾਂਡ ਵੀ ਜਾਰੀ ਕਰ ਸਕਦੀ ਹੈ। ਉਂਝ ਪਿਛਲੇ ਹਫਤੇ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਚੀਨ ਦੀ ਆਰਥਿਕ ਰਿਕਵਰੀ ਦੀ ਰਫ਼ਤਾਰ ਕਾਫੀ ਹੌਲੀ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧੀ ਭਾਰਤੀ ਖਾਧ ਪਦਾਰਥਾਂ ਦੀ ਮੰਗ, ਚੌਲਾਂ ਦੇ ਨਿਰਯਾਤ 'ਚ ਹੋਇਆ 19 ਫ਼ੀਸਦੀ ਵਾਧਾ
ਚੀਨ ਆਰਥਿਕਤਾ ਨੂੰ ਮਜ਼ਬੂਤ ਕਰਨ ’ਤੇ ਕਰ ਰਿਹਾ ਹੈ ਕੰਮ
ਉੱਥੇ ਹੀ ਦੂਜੇ ਪਾਸੇ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਚੀਨ ਦੀ ਸਟੇਟ ਕੌਂਸਲ ਯਾਨੀ ਕੈਬਨਿਟ ਨੇ ਕਿਹਾ ਕਿ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਨੀਤੀ ’ਤੇ ਕੰਮ ਹੋ ਰਿਹਾ ਹੈ ਅਤੇ ਉਸ ਨੂੰ ਸਹੀ ਸਮੇਂ ’ਤੇ ਲਾਗੂ ਕੀਤਾ ਜਾਏਗਾ। ਕੈਬਨਿਟ ਨੇ ਕਿਹਾ ਕਿ ਪਾਲਿਸੀ ਦੇ ਨਵੇਂ ਸਲਿਊਸ਼ਨਸ ਦੀ ਸਟੱਡੀ ਕੀਤੀ ਜਾ ਰਹੀ ਹੈ। ਇਸ ਵਾਰ ਸਰਕਾਰ ਝੁੱਗੀ-ਝੌਂਪੜੀ ਦੇ ਰੀਡਿਵੈੱਲਪਮੈਂਟ ਵੱਲ ਕੰਮ ਨਹੀਂ ਕਰੇਗੀ, ਜਿਵੇਂ ਕਿ ਸਾਲ 2015 ਵਿਚ ਦੇਖਣ ਨੂੰ ਮਿਲਿਆ ਸੀ। ਉਸ ਸਮੇਂ ਸਰਕਾਰ ਨੇ ਜਾਇਦਾਦ ਮਾਰਕੀਟ ’ਚ ਕਾਫ਼ੀ ਪੈਸਾ ਲਗਾਇਆ ਸੀ ਅਤੇ ਲੋਕਾਂ ਨੂੰ ਮੁਆਵਜ਼ਾ ਵੀ ਦਿੱਤਾ ਸੀ, ਜਿਸ ਕਾਰਣ ਜਾਇਦਾਦ ਦੀਆਂ ਕੀਮਤਾਂ ਅਤੇ ਵਿਕਰੀ ’ਚ ਤੇਜ਼ੀ ਦੇਖਣ ਨੂੰ ਮਿਲੀ ਸੀ।
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਆਉਣ ਵਾਲੇ ਦਿਨਾਂ 'ਚ ਮਿਲ ਸਕਦੈ ਵੱਡਾ ਫ਼ਾਇਦਾ
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ
ਸ਼ੁਰੂਆਤੀ ਕਾਰੋਬਾਰ 'ਚ ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰ ਰੁਖ ਕਾਰਨ ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ
NEXT STORY