ਬੀਜਿੰਗ (ਇੰਟਰਨੈਸ਼ਨਲ ਡੈਸਕ) : ਚੀਨ ’ਚ ਹੁਣ ਇਕ ਤੋਂ ਬਾਅਦ ਇਕ ਅਰਥਵਿਵਸਥਾ ਦੇ ਸਾਰੇ ਸੈਕਟਰ ਧੜੰਮ ਕਰ ਕੇ ਡਿੱਗਦੇ ਨਜ਼ਰ ਆ ਰਹੇ ਹਨ। ਗੱਲ ਭਾਵੇਂ ਰੀਅਲ ਅਸਟੇਟ ਦੀ ਹੋਵੇ ਜਾਂ ਬਰਾਮਦ ਕਰਨ, ਬਿਜਲੀ ਸਪਲਾਈ ਦੇ ਲਈ ਕੋਲੇ ਦੀ ਕਮੀ ਦੀ, ਅਫਰੀਕਾ ਅਤੇ ਦੂਸਰੇ ਦੇਸ਼ਾਂ ਨੂੰ ਦਿੱਤੇ ਕਰਜ਼ ਦੇ ਡੁੱਬਣ ਜਾਂ ਅਮਰੀਕਾ ਅਤੇ ਭਾਰਤ ਦੇ ਨਾਲ ਵਪਾਰ ਸੰਘਰਸ਼ ਅਤੇ ਪਾਬੰਦੀਅਾਂ ਦੀ, ਸਾਰੀਅਾਂ ਥਾਵਾਂ ਤੋਂ ਹੁਣ ਚੀਨ ਦੇ ਲਈ ਬੁਰੀਅਾਂ ਖਬਰਾਂ ਆਉਣ ਲੱਗੀਅਾਂ ਹਨ। ਆਰਥਿਕ ਮਾਮਲਿਅਾਂ ਦੇ ਜਾਣਕਾਰਾਂ ਦੀ ਰਾਏ ਅਨੁਸਾਰ ਇਸ ਦੇ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਅਾਂ ਨੀਤੀਅਾਂ ਜ਼ਿਆਦਾ ਜ਼ਿੰਮੇਵਾਰ ਹਨ। ਜਿਸ ਚੀਨੀ ਅਰਥਵਿਵਸਥਾ ਨੂੰ ਸਾਲ 1978 ’ਚ ਤੰਗ ਸ਼ਿਆਓ ਫਿੰਗ ਨੇ ਰਫਤਾਰ ਦੀ ਉਡਾਣ ਦਿੱਤੀ ਸੀ ਉਸ ਨੂੰ ਹੇਠਾਂ ਲਿਆਉਣ ਦਾ ਸਿਹਰਾ ਸ਼ੀ-ਜਿਨਪਿੰਗ ਨੂੰ ਦਿੱਤਾ ਜਾਵੇਗਾ। ਚੀਨ ਨੇ ਆਪਣੇ ਵਿਕਾਸ ਦੇ ਜਿੰਨੇ ਵੀ ਵੱਡੇ-ਵੱਡੇ ਦਾਅਵੇ ਕੀਤੇ, ਉਹ ਖੋਖਲੇ ਸਾਬਿਤ ਹੋ ਰਹੇ ਹਨ।
ਇਹੀ ਵਜ੍ਹਾ ਹੈ ਕਿ ਮਹਾਮਾਰੀ ਤੋਂ ਬਾਅਦ ਜਿਥੇ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਪਟੜੀ ’ਤੇ ਆ ਰਹੀ ਹੈ, ਉਥੇ ਹੀ ਚੀਨ ਦੀ ਅਰਥਵਿਵਸਥਾ ਲੜਖੜਾਉਣ ਲੱਗੀ ਹੈ। ਜਾਣਕਾਰਾਂ ਦੀ ਰਾਏ ’ਚ ਚੀਨ ਦੀ ਆਰਥਿਕਤਾ ਅਮਰੀਕਾ ਅਤੇ ਜਾਪਾਨ ਦੇ ਆਰਥਿਕ ਕ੍ਰੈਸ਼ ਨਾਲੋਂ ਵੀ ਬੁਰੀ ਸਾਬਿਤ ਹੋਣ ਵਾਲੀ ਹੈ। ਚੀਨੀ ਰੀਅਲ ਅਸਟੇਟ ਐਵਰਗ੍ਰਾਂਡੇ ਸੰਕਟ ਨਾਲ ਸ਼ੁਰੂ ਹੋਈ ਇਹ ਸਮੱਸਿਆ ਜਿੰਨੀ ਦਿਖ ਰਹੀ ਹੈ ਉਸ ਤੋਂ ਕਿਤੇ ਵੱਧ ਗੰਭੀਰ ਹੈ। ਹੌਲੀ ਆਰਥਿਕ ਰਫਤਾਰ ਨਾਲ ਚੀਨ ਦਾ 30 ਫੀਸਦੀ ਕੁਲ ਘਰੇਲੂ ਉਤਪਾਦ ਸੰਕਟ ’ਚ ਹੈ।
ਕਈ ਦੇਸ਼ਾਂ ਨੂੰ ਦਿੱਤੇ ਕਰਜ਼ੇ ਦੀ ਵਾਪਸੀ ਦੀ ਵੀ ਨਹੀਂ ਆਸ
ਇਸ ਦੇ ਨਾਲ ਹੀ ਯੂਰਪੀ ਸੰਘ (ਈ.ਯੂ.) ਦੇ ਦੇਸ਼ਾਂ ’ਚ ਵੀ ਚੀਨੀ ਕੰਪਨੀਅਾਂ, ਵਪਾਰਕ ਸੰਸਥਾਨ ਅਤੇ ਡਿਜੀਟਲ ਕੰਪਨੀਅਾਂ ਸੰਕਟ ’ਚ ਪੈ ਗਈਅਾਂ ਹਨ ਕਿਉਂਕਿ ਈ. ਯੂ. ’ਚ ਵੀ ਚੀਨ ਨੂੰ ਲੈ ਕੇ ਮਤਭੇਦ ਸ਼ੁਰੂ ਹੋ ਚੁੱਕੇ ਹਨ। ਮੌਜੂਦਾ ਹਾਲਤ ’ਚ ਇਨ੍ਹਾਂ ਮਤਭੇਦਾਂ ਨੂੰ ਸੁਲਝਾ ਸਕਣਾ ਸੰਭਵ ਨਹੀਂ ਹੈ। ਚੀਨ ਨੇ ਆਪਣੇ ਵਪਾਰ ਨੂੰ ਫੈਲਾਉਣ ਦੇ ਲਈ ਬੀ.ਆਰ. ਆਈ. ਪ੍ਰਾਜੈਕਟਾਂ ਦੇ ਤਹਿਤ ਦੁਨੀਆ ਭਰ ਦੇ ਦੇਸ਼ਾਂ ਨੂੰ ਕਰਜ਼ਾ ਦਿੱਤਾ ਸੀ ਪਰ ਉਹ ਦੇਸ਼ ਚੀਨ ਦਾ ਕਰਜ਼ਾ ਵਾਪਸ ਕਰਨ ਦੀ ਹਾਲਤ ’ਚ ਨਹੀਂ ਹਨ, ਜਿਸ ਕਾਰਨ ਚੀਨ ਨੇ ਕੁਝ ਦੇਸ਼ਾਂ ਦੇ ਖੇਤਰ ਵਿਸ਼ੇਸ਼ ਨੂੰ 99 ਸਾਲਾਂ ਦੇ ਲਈ ਪੱਟੇ ’ਤੇ ਲੈ ਲਿਆ ਹੈ ਪਰ ਉਸ ਨਾਲ ਵੀ ਚੀਨ ਦਾ ਪੈਸਾ ਪਰਤਦਾ ਨਹੀਂ ਦਿਖ ਰਿਹਾ ਹੈ। ਚੀਨ ਦੇ ਜਿਹੜੇ ਆਰਥਿਕ ਸੰਸਥਾਨਾਂ ਨੇ ਆਪਣਾ ਪੈਸਾ ਨਿਵੇਸ਼ ਕੀਤਾ ਸੀ, ਉਹ ਅਜੇ ਡੁੱਬਦਾ ਨਜ਼ਰ ਆ ਰਿਹਾ ਹੈ।
ਚੀਨ ਨੇ ਨਿੱਜੀ ਦੇ ਬਜਾਏ ਸਰਕਾਰੀ ਕੰਪਨੀਆਂ ਨੂੰ ਦਿੱਤੀ ਤਰਜੀਹ
ਰਾਸ਼ਟਰਪਤੀ ਸ਼ੀ-ਜਿਨਪਿੰਗ ਦੀਅਾਂ ਨੀਤੀਅਾਂ ਦੇ ਕਾਰਨ ਆਪਣੇ ਸ਼ਾਸਨਕਾਲ ਦੇ ਅੱਠ ਸਾਲਾਂ ’ਚ ਚੀਨ ਦੀ ਅਰਥਵਿਵਸਥਾ ’ਤੇ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ, ਨਿੱਜੀ ਕੰਪਨੀਅਾਂ ਦੇ ਮਾਮਲੇ ’ਚ ਦਖਲਅੰਦਾਜ਼ੀ ਕਰਨ ਨਾਲ ਹਾਲ ਹੀ ਮਾ ਯੁਈਨ ਭਾਵ ਜੈਕ ਮਾਂ ਦੀ ਕੰਪਨੀ ਏਂਟ ਗਰੁੱਪ ਦਾ ਆਈ. ਪੀ. ਓ. ਬਾਜ਼ਾਰ ’ਚ ਆਉਣ ਤੋਂ ਪਹਿਲਾਂ ਦੀ ਧਰਾਸ਼ਾਈ ਹੋ ਗਿਆ। ਇਸ ਨਾਲ ਚੀਨੀ ਨਿਵੇਸ਼ਕਾਂ ਦਾ ਭਰੋਸਾ ਟੁੱਟਣ ਲੱਗਾ ਅਤੇ ਵਿਸ਼ਵ ਪੱਧਰ ’ਤੇ ਵੀ ਵਿਦੇਸ਼ੀ ਨਿਵੇਸ਼ਕਾਂ ਨੇ ਹੁਣ ਚੀਨੀ ਅਦਾਰਿਆਂ ’ਚ ਪੈਸਾ ਲਗਾਉਣ ਤੋਂ ਪ੍ਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਨਿੱਜੀ ਕੰਪਨੀਅਾਂ ਦੀ ਜਗ੍ਹਾ ਹੁਣ ਕਮਿਊਨਿਸਟ ਪਾਰਟੀ ਸਰਕਾਰੀ ਕੰਪਨੀਅਾਂ ਨੂੰ ਵੱਧ ਤਰਜੀਹ ਦੇਣ ਲੱਗੀ ਹੈ, ਜੋ ਆਰਥਿਕ ਤਰੱਕੀ ’ਤੇ ਧਿਆਨ ਘੱਟ ਅਤੇ ਆਪਣੀ ਸਰਕਾਰੀ ਆਕਾਵਾਂ ਦੀ ਜੀ ਹਜੂਰੀ ਜ਼ਿਆਦਾ ਕਰਨ ਲੱਗੀ ਹੈ। ਇਸ ਨਾਲ ਚੀਨ ਦੀ ਅਰਥਵਿਵਸਥਾ ਨੂੰ ਚੰਗਾ ਨੁਕਸਾਨ ਪਹੁੰਚਣ ਲੱਗਾ।
ਵਿਨਿਰਮਾਣ ’ਚ ਖਤਮ ਹੁੰਦਾ ਜਾ ਰਿਹਾ ਹੈ ਚੀਨ ਦਾ ਏਕਾਧਿਕਾਰ
ਜਰਮਨੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਚੀਨ ਦੇ ਉੱਪਰ ਅਜੇ ਆਰਥਿਕ ਖਤਰਿਅਾਂ ਦੀ ਸ਼ੁਰੂਆਤ ਹੈ, ਅਸਲ ਖਤਰਾ ਤਾਂ ਅਜੇ ਆਉਣਾ ਬਾਕੀ ਹੈ। ਭਾਵ ਚੀਨ ਦੀ ਅਰਥਵਿਵਸਥਾ ਦੇ ਲਈ ਅਜੇ ਹੋਰ ਬੁਰੀ ਖਬਰ ਆਉਣਾ ਬਾਕੀ ਹੈ। ਦੁਨੀਆ ਭਰ ਦੇ ਕਈ ਦੇਸ਼ ਹੁਣ ਚੀਨ ਦੀਅਾਂ ਨੀਤੀਅਾਂ ਦਾ ਜਵਾਬ ਹੁਣ ਦੇਣ ਲੱਗੇ ਹਨ। ਚੀਨ ਦਾ ਮਜ਼ਬੂਤ ਵਿਨਿਰਮਾਣ ਖੇਤਰ ਵੀ ਹੁਣ ਕਮਜ਼ੋਰ ਪੈਣ ਲੱਗਾ ਹੈ ਜਦਕਿ ਭਾਰਤ ਦੇ ਵਿਨਿਰਮਾਣ ਖੇਤਰ ਦੇ ਮਜ਼ਬੂਤ ਪ੍ਰਦਰਸ਼ਨ ਦੇ ਕਾਰਨ ਹੁਣ ਬਾਜ਼ੀ ਭਾਰਤ ਦੇ ਹੱਥ ਲੱਗ ਚੁੱਕੀ ਹੈ। ਵਿਨਿਰਮਾਣ ਦੇ ਖੇਤਰ ’ਚ ਹੁਣ ਦੁਨੀਆ ਦੇ ਸਾਹਮਣੇ ਭਾਰਤ ਚੀਨ ਦਾ ਬਿਹਤਰ ਬਦਲ ਬਣਦਾ ਜਾ ਰਿਹਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਵਿਨਿਰਮਾਣ ਖੇਤਰ ’ਤੇ ਕਿਸੇ ਦਾ ਏਕਾਧਿਕਾਰ ਨਹੀ ਰਹੇਗਾ। ਇਹ ਭਾਰਤ ਸਮੇਤ ਦੱਖਣ-ਪੂਰਬੀ ਏਸ਼ੀਆ, ਪੂਰਬੀ ਯੂਰਪ, ਲੈਟਿਨ ਅਮਰੀਕਾ ਅਤੇ ਅਫਰੀਕਾ ਦੇ ਕੁਝ ਦੇਸ਼ਾਂ ’ਚ ਫੈਲੇਗਾ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਟੁੱਟਿਆ
NEXT STORY