ਨਵੀਂ ਦਿੱਲੀ- ਟਾਟਾ ਮੋਟਰਜ਼ ਯਾਤਰੀ ਵਾਹਨਾਂ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ੈਲੇਸ਼ ਚੰਦਰਾ ਨੇ ਕਿਹਾ ਕਿ ਚਾਲੂ ਵਿੱਤ ਸਾਲ 'ਚ ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ ਲਗਭਗ 5 ਫੀਸਦੀ ਵਧਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਤਿਉਹਾਰੀ ਸੈਸ਼ਨ ਖ਼ਤਮ ਹੋਣ ਦੇ ਬਾਅਦ ਵੀ ਮੰਗ ਬਹੁਤ ਮਜ਼ਬੂਤ ਬਣੀ ਹੋਈ ਹੈ, ਇਸ ਲਈ ਦੂਜੀ ਛਮਾਹੀ 'ਚ 2 ਅੰਕਾਂ ਦਾ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ। ਚਾਲੂ ਵਿੱਤ ਸਾਲ 'ਚ ਅਪ੍ਰੈਲ-ਸਤੰਬਰ ਦੌਰਾਨ ਵਿਕਰੀ 'ਚ ਸਾਲਾਨਾ ਆਧਾਰ 'ਤੇ 1.6 ਫੀਸਦੀ ਦੀ ਗਿਰਾਵਟ ਆਈ ਸੀ ਅਤੇ ਤਿਉਹਾਰੀ ਮੌਸਮ ' ਹੀ ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਵਿਕਰੀ 'ਚ ਸੁਧਾਰ ਹੋਇਆ। ਚੰਦਰਾ ਨੇ ਵਿਸ਼ਲੇਸ਼ਕਾਂ ਨਾਲ ਗੱਲਬਾਤ 'ਚ ਕਿਹਾ ਕਿ ਅਕਤੂਬਰ-ਮਾਰਚ 'ਚ ਵਿਕਰੀ 2 ਅੰਕਾਂ 'ਚ ਵਧਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਤਿਉਹਾਰੀ ਮੰਗ ਕਾਰਨ ਸਤੰਬਰ 'ਚ ਉਦਯੋਗ ਨੂੰ 5 ਫੀਸਦੀ ਅਤੇ ਅਕਤੂਬਰ 'ਚ 17 ਫੀਸਦੀ ਦਾ ਵਾਧਾ ਮਿਲਿਆ ਸੀ। ਨਵੰਬਰ ਅਤੇ ਦਸੰਬਰ 'ਚ ਵੀ ਮੰਗ ਮਜ਼ਬੂਤ ਹੈ। ਇਸ ਲਈ ਦੋਵੇਂ ਮਹੀਨੇ ਕਾਰੋਬਾਰ ਦੇ ਲਿਹਾਜ ਨਾਲ ਬਹੁਤ ਚੰਗੇ ਰਹਿਣਗੇ। ਉਨ੍ਹਾਂ ਕਿਹਾ,''ਚਾਲੂ ਵਿੱਤ ਸਾਲ ਦੀ ਪਹਿਲੀ ਛਮਾਹੀ 'ਚ ਤਿਉਹਾਰਾਂ ਤੋਂ ਪਹਿਲੇ 1.6 ਫੀਸਦੀ ਦੀ ਗਿਰਾਵਟ ਆਈ ਸੀ, ਇਸ ਲਈ ਪੂਰੇ ਸਾਲ 'ਚ ਵਾਧਾ ਕਰੀਬ 5 ਫੀਸਦੀ ਦੇ ਦਾਇਰੇ 'ਚ ਰਹੇਗਾ।'' ਕੰਪਨੀ ਦੀਆਂ ਯੋਜਨਾਵਾਂ ਬਾਰੇ ਪੁੱਛਣ 'ਤੇ ਚੰਦਰਾ ਨੇ ਕਿਹਾ ਕਿ ਮਜ਼ਬੂਤ ਮੰਗ ਦਾ ਫ਼ਾਇਦਾ ਚੁੱਕਦੇ ਹੋਏ ਅਸੀਂ ਵਾਧੇ ਦੀ ਗਤੀ ਬਣਾਈ ਰੱਖਾਂਗੇ। ਤੀਜੀ ਤਿਮਾਹੀ 'ਚ ਵੱਡੇ ਪੱਧਰ 'ਤੇ ਮਾਰਕੀਟਿੰਗ ਮੁਹਿੰਮਾਂ ਚਲਾਈਆਂ ਜਾਣਗੀਆਂ, ਜਿਸ ਨਾਲ ਬ੍ਰਾਂਡ ਦੀ ਦ੍ਰਿਸ਼ਤਾ ਵਧੇਗੀ ਅਤੇ ਪਰਚੂਨ ਵਿਕਰੀ ਵੱਧ ਹੋਵੇਗੀ।
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
Zepto CEO ਨੇ ਮੰਨੀ ਆਪਣੀ ਗਲਤੀ, ਡਾਰਕ ਪੈਟਰਨ ਰਾਹੀਂ ਇੰਝ ਹੁੰਦਾ ਹੈ ਤੁਹਾਡਾ ਵੱਡਾ ਨੁਕਸਾਨ
NEXT STORY