ਨਵੀਂ ਦਿੱਲੀ (ਇੰਟ.) – ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸ਼ ਚੀਨ ਦੀ ਸੁਸਤ ਅਰਥਵਿਵਸਥਾ ਕਾਰਣ ਪੂਰੀ ਦੁਨੀਆ ਵਿਚ ਹਲਚਲ ਮਚੀ ਹੋਈ ਹੈ। ਇਸ ਦਰਮਿਆਨ ਚੀਨ ਦੇ ਇਕ ਪ੍ਰੋਫੈਸਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ’ਚ ਮਾਰਚ ’ਚ ਹੀ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 50 ਫੀਸਦੀ ਦੇ ਕਰੀਬ ਪਹੁੰਚ ਗਈ ਸੀ। ਹਾਲਾਂਕਿ ਚੀਨ ਦੇ ਸਰਕਾਰੀ ਅੰਕੜਿਆਂ ਮੁਤਾਬਕ ਉਸ ਮਹੀਨੇ ਦੇਸ਼ ’ਚ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ 19.7 ਫੀਸਦੀ ਸੀ।
ਇਹ ਵੀ ਪੜ੍ਹੋ : ਡਾਲਰ ਦੀ ਬਾਦਸ਼ਾਹਤ ਹੋਵੇਗੀ ਖ਼ਤਮ, UPI ਜ਼ਰੀਏ ਕਰ ਸਕੋਗੇ ਦੁਨੀਆ ਭਰ 'ਚ ਸੈਰ ਤੇ ਕਾਰੋਬਾਰ
ਇਸ ਨਾਲ ਦੇਸ਼ ’ਚ ਸਰਕਾਰੀ ਅੰਕੜਿਆਂ ਅਤੇ ਕਮਜ਼ੋਰ ਲੇਬਰ ਮਾਰਕੀਟ ਨੂੰ ਲੈ ਕੇ ਫਿਰ ਬਹਿਸ ਸ਼ੁਰੂ ਹੋ ਗਈ ਹੈ। ਚੀਨ ਪਿਛਲੇ ਕੁੱਝ ਸਮੇਂ ਤੋਂ ਮੁਸ਼ਕਲ ਹਾਲਾਤ ’ਚੋਂ ਲੰਘ ਰਿਹਾ ਹੈ। ਦੇਸ਼ ਦੇ ਐਕਸਪੋਰਟ ’ਚ ਭਾਰੀ ਗਿਰਾਵਟ ਆਈ ਹੈ, ਖਪਤ ਡਿਗ ਗਈ ਹੈ ਅਤੇ ਬੇਰੋਜ਼ਗਾਰੀ ਵਧ ਗਈ ਹੈ। ਨਾਲ ਹੀ ਅਮਰੀਕਾ ਅਤੇ ਉਸ ਦੇ ਮਿੱਤਰ ਦੇਸ਼ਾਂ ਨੇ ਚੀਨ ’ਤੇ ਨਿਰਭਰਤਾ ਘੱਟ ਕਰਨ ਦੇ ਉਪਾਅ ਸ਼ੁਰੂ ਕਰ ਦਿੱਤੇ ਹਨ। ਅਮਰੀਕਾ ਅਤੇ ਚੀਨ ਦਰਮਿਆਨ ਪਹਿਲਾਂ ਤੋਂ ਹੀ ਟਰੇਡ ਵਾਰ ਚੱਲ ਰਹੀ ਹੈ।
ਇਕ ਰਿਪੋਰਟ ਮੁਤਾਬਕ ਪੀਕਿੰਗ ਯੂਨੀਵਰਸਿਟੀ ਦੀ ਪ੍ਰੋਫੈਸਰ ਝਾਂਗ ਡੈਨਡੈਨ ਨੇ ਅਨੁਮਾਨ ਲਗਾਇਆ ਕਿ ਚੀਨ ’ਚ ਮਾਰਚ ਵਿਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 50 ਫੀਸਦੀ ਦੇ ਕਰੀਬ ਪਹੁੰਚ ਗਈ ਸੀ।
ਝਾਂਗ ਨੇ ਇਕ ਫਾਈਨਾਂਸ਼ੀਅਲ ਮੈਗਜ਼ੀਨ ਵਿਚ ਲਿਖੇ ਆਨਲਾਈਨ ਆਰਟੀਕਲ ਵਿਚ ਕਿਹਾ ਕਿ ਜੇ ਘਰ ਪਏ ਜਾਂ ਆਪਣੇ ਮਾਤਾ-ਪਿਤਾ ’ਤੇ ਨਿਰਭਰ 1.6 ਕਰੋੜ ਨਾਨ-ਸਟੂਡੈਂਟਸ ਨੂੰ ਵੀ ਮਿਲਾ ਦਿੱਤਾ ਜਾਵੇ ਤਾਂ ਇਹ 46.5 ਫੀਸਦੀ ਬਣਦੀ ਹੈ। ਹਾਲਾਂਕਿ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਮੁਤਾਬਕ ਮਾਰਚ ’ਚ ਦੇਸ਼ ’ਚ 16 ਤੋਂ 24 ਸਾਲ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 19.7 ਫੀਸਦੀ ਸੀ।
ਇਹ ਵੀ ਪੜ੍ਹੋ : ਚੀਨ ਨੂੰ ਇਕ ਹੋਰ ਵੱਡਾ ਝਟਕਾ, ਭਾਰਤ ਆ ਰਹੀ ਅਮਰੀਕਾ ਦੀ ਇਹ ਵੱਡੀ ਕੰਪਨੀ
ਜੂਨ ’ਚ ਹੋਰ ਵਧੀ ਬੇਰੁਜ਼ਗਾਰੀ
ਜੂਨ ’ਚ ਇਹ ਵਧ ਕੇ 21.3 ਫੀਸਦੀ ਪਹੁੰਚ ਗਈ। ਚੀਨ ਵਿਚ ਇਸ ਲਿਸਟ ਵਿਚ ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਨੌਕਰੀ ਕਰਨਾ ਚਾਹੁੰਦੇ ਹਨ। ਕੋਰੋਨਾ ਮਹਾਮਾਰੀ ਕਾਰਣ ਚੀਨ ’ਚ ਸਖਤ ਪਾਬੰਦੀਆਂ ਲਗਾਈਆਂ ਗਈਆਂ ਸਨ।
ਪਿਛਲੇ ਸਾਲ ਜਦੋਂ ਇਹ ਪਾਬੰਦੀਆਂ ਹਟਾਈਆਂ ਗਈਆਂ ਤਾਂ ਦੇਸ਼ ’ਚ ਰਿਕਵਰੀ ਦੀ ਕੁੱਝ ਉਮੀਦ ਜਾਗੀ ਸੀ ਪਰ ਦੂਜੇ ਤਿਮਾਹੀ ਵਿਚ ਅਰਥਵਿਵਸਥਾ ਦੀ ਰਫਤਾਰ ਸੁਸਤ ਰਹੀ। ਝਾਂਗ ਨੇ ਪੂਰਬੀ ਚੀਨ ਦੇ ਸੁਝੋਊ ਅਤੇ ਕੁਨਸ਼ਾਨ ਵਿਚ ਮੈਨੂਫੈਕਚਰਿੰਗ ਹੱਬਸ ਵਿਚ ਮਹਾਮਾਰੀ ਦੇ ਪ੍ਰਭਾਵ ’ਤੇ ਖੋਜ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਰਚ ਤੱਕ ਉੱਥੇ ਪ੍ਰੀ-ਕੋਵਿਡ ਪੱਧਰ ਦੇ ਮੁਕਾਬਲੇ ਸਿਰਫ ਦੋ ਤਿਹਾਈ ਰਿਕਵਰੀ ਹੋਈ ਹੈ। ਇਸ ਦਾ ਨੌਜਵਾਨਾਂ ’ਤੇ ਸਭ ਤੋਂ ਵੱਧ ਅਸਰ ਹੋਇਆ ਹੈ।
ਝਾਂਗ ਦਾ ਕਹਿਣਾ ਹੈ ਕਿ 2021 ਵਿਚ ਟਿਊਟਰਿੰਗ, ਪ੍ਰਾਪਰਟੀ ਅਤੇ ਆਨਲਾਈਨ ਪਲੇਟਫਾਰਮ ਸੈਕਟਰਸ ਨੂੰ ਲੈ ਕੇ ਬਣਾਏ ਗਏ ਨਿਯਮਾਂ ਨਾਲ ਵੀ ਨੌਜਵਾਨਾਂ ਅਤੇ ਪੜ੍ਹੇ-ਲਿਖੇ ਲੋਕਾਂ ਦੀਆਂ ਮੁਸ਼ਕਲਾਂ ਸਭ ਤੋਂ ਜ਼ਿਆਦਾ ਵਧੀਆਂ ਹਨ। ਉਨ੍ਹਾਂ ਦੇ ਆਰਟੀਕਲ ’ਤੇ ਸੋਸ਼ਲ ਮੀਡੀਆ ’ਚ ਬਹਿਸ ਛਿੜੀ ਹੈ।
ਇਹ ਵੀ ਪੜ੍ਹੋ : Sahara ਦੇ 10 ਕਰੋੜ ਨਿਵੇਸ਼ਕਾਂ ਲਈ ਵੱਡੀ ਰਾਹਤ, ਅਮਿਤ ਸ਼ਾਹ ਨੇ ਲਾਂਚ ਕੀਤਾ ਰਿਫੰਡ ਪੋਰਟਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਨੇ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਲਗਾਈ ਪਾਬੰਦੀ, ਨੋਟੀਫ਼ਿਕੇਸ਼ਨ ਜਾਰੀ
NEXT STORY