ਬੀਜਿੰਗ (ਏਜੰਸੀ) - ਚੀਨੀ ਕੰਪਨੀ ਦੀਦੀ ਗਲੋਬਲ ਇੰਕ ਨੇ ਸ਼ੁੱਕਰਵਾਰ ਨੂੰ ਵਾਲ ਸਟ੍ਰੀਟ ਜਰਨਲ ਦੀ ਇਕ ਰਿਪੋਰਟ ਤੋਂ ਇਨਕਾਰ ਕੀਤਾ ਕਿ ਉਹ ਜੂਨ ਵਿਚ ਆਪਣੇ ਅਮਰੀਕੀ ਆਈ.ਪੀ.ਓ. ਵਿਚ ਆਈ ਭਾਰੀ ਗਿਰਾਵਟ ਤੋਂ ਬਾਅਦ ਸ਼ੇਅਰ ਵਾਪਸ ਖਰੀਦਣ 'ਤੇ ਵਿਚਾਰ ਕਰ ਰਹੀ ਹੈ। ਵਾਲ ਸਟਰੀਟ ਜਰਨਲ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਦੀਦੀ ਅਤੇ ਉਸ ਦੇ ਬੈਂਕਰ ਨਿਵੇਸ਼ਕ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਸ਼ੇਅਰ ਵਾਪਸ ਖਰੀਦਣ ਦਾ ਵਿਚਾਰ ਕਰ ਰਹੇ ਹਨ। ਚੀਨੀ ਸਰਕਾਰ ਨੇ ਦੇਸ਼ ਦੀ ਵੱਡੀਆਂ ਕੰਪਨੀਆਂ ਨੂੰ ਡਾਟਾ ਸੁਰੱਖਿਆ ਅਤੇ ਵਿਦੇਸ਼ਾਂ ਵਿਚ ਸ਼ੇਅਰਾਂ ਦੀ ਸੂਚੀ ਦੇਣ ਦੇ ਮੁੱਦੇ 'ਤੇ ਚਿਤਾਵਨੀ ਦਿੱਤੀ ਸੀ। ਦੀਦੀ ਦੇ ਸ਼ੇਅਰ ਅਮਰੀਕੀ ਬਾਜ਼ਾਰ ਵਿਚ 30 ਜੂਨ ਨੂੰ ਸੂਚੀਬੱਧ ਹੋਣ ਦੇ ਬਾਅਦ ਤੋਂ 25 ਫ਼ੀਸਦੀ ਤੱਕ ਡਿੱਗ ਚੁੱਕੇ ਹਨ ਕਿਉਂਕਿ ਕੰਪਨੀ ਨੂੰ ਨਵੇਂ ਗਾਹਕ ਜੋੜਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਡਾਟਾ ਸੁਰੱਖਿਆ ਨੂੰ ਲੈ ਕੇ ਉਸ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੀਦੀ ਨੇ ਆਪਣੀ ਵੈਬਸਾਈਟ 'ਤੇ ਕਿਹਾ, ' ਕੰਪਨੀ ਪੁਸ਼ਟੀ ਕਰਦੀ ਹੈ ਕਿ ਇਹ ਜਾਣਕਾਰੀ (ਵਾਲ ਸਟਰੀਟ ਜਨਰਲ ਦੀ ਰਿਪੋਰਟ) ਸਹੀ ਨਹੀਂ ਹੈ।' ਕੰਪਨੀ ਨੇ ਇਹ ਵੀ ਕਿਹਾ ਕਿ ਉਹ ਸਾਈਬਰ ਸੁਰੱਖਿਆ ਸਮੀਖਿਆ ਵਿਚ ਚੀਨ ਦੇ ਸਬੰਧਿਤ ਸਰਕਾਰੀ ਅਧਿਕਾਰੀਆਂ ਦੇ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈ।
ਇਹ ਵੀ ਪੜ੍ਹੋ : ‘ਬਰਕਰਾਰ ਹੈ ਭਾਰਤੀਆਂ ਦਾ ਸੋਨੇ ਪ੍ਰਤੀ ਪਿਆਰ, ਅਪ੍ਰੈਲ-ਜੂਨ ਤਿਮਾਹੀ ’ਚ ਮੰਗ 19 ਫੀਸਦੀ ਵਧੀ ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Pizza Hut, KFC ਦੀ ਆਪਰੇਟਰਨ Devyani International ਦਾ ਆ ਰਿਹੈ IPO, ਜਾਣੋ ਸ਼ੇਅਰ ਦੀ ਕੀਮਤ
NEXT STORY