ਨਵੀਂ ਦਿੱਲੀ (ਇੰਟ.) – ਖਿਡੌਣਿਆਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਚੀਨੀ ਪੱਖੇ ਅਤੇ ਸਮਾਰਟ ਮੀਟਰ ਦੇ ਇੰਪੋਰਟ ’ਤੇ ਲਗਾਮ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਛੇਤੀ ਹੀ ਦੋਵੇਂ ਹੀ ਸਮਾਨ ’ਤੇ ਕੁਆਲਿਟੀ ਕੰਟਰੋਲ ਆਰਡਰ ਜਾਰੀ ਕਰ ਸਕਦੀ ਹੈ। ਇਸ ਤੋਂ ਪਹਿਲਾਂ ਕਾਮਰਸ ਐਂਡ ਇੰਡਸਟਰੀ ਮਨਿਸਟਰੀ ਨੇ ਸਖਤ ਕੁਆਲਿਟੀ ਕੰਟਰੋਲ ਦੇ ਮਾਧਿਅਮ ਰਾਹੀਂ ਖਿਡੌਣਿਆਂ ਦੇ ਇੰਪੋਰਟ ’ਤੇ ਸਫਲਤਾਪੂਰਵਕ ਲਗਾਮ ਲਗਾਈ ਸੀ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅਸੀਂ ਸਮਾਰਟ ਮੀਟਰ ਅਤੇ ਸੀਲਿੰਗ ਫੈਨ ਲਈ ਕੁਆਲਿਟੀ ਕੰਟਰੋਲ ਆਰਡਰ ਲਿਆਉਣ ’ਤੇ ਵਿਚਾਰ ਕਰ ਰਹੇ ਹਾਂ।
ਇਹ ਵੀ ਪੜ੍ਹੋ : ਪਹਿਲੇ ਦਿਨ ਡਿਜੀਟਲ ਰੁਪਏ 'ਚ ਹੋਇਆ ਇੰਨੇ ਕਰੋੜ ਦਾ ਲੈਣ-ਦੇਣ, ਅਜੇ ਸਿਰਫ 4 ਬੈਂਕਾਂ ਕੋਲ ਹੈ ਇਹ ਕਰੰਸੀ
ਇਸ ਨਾਲ ਸਾਡੇ ਆਪਣੇ ਇੰਡਸਟਰੀ ਅਤੇ ਕੰਜਿਊਮਰ ਨੂੰ ਫਾਇਦਾ ਹੋਵੇਗਾ। ਫੈਨ ਅਤੇ ਸਮਾਰਟ ਮੀਟਰ ਦਾ ਇੰਪੋਰਟ ਵਿੱਤੀ ਸਾਲ 2022 ’ਚ ਭਾਰਤ ਦਾ ਸੀਲਿੰਗ ਫੈਨ ਇੰਪੋਰਟ 132 ਫੀਸਦੀ ਵਧ ਕੇ ਅਨੁਮਾਨਿਤ 6.22 ਮਿਲੀਅਨ ਡਾਲਰ ਹੋ ਗਿਆ। ਇਸ ’ਚੋਂ ਚੀਨ ਤੋਂ ਇੰਪੋਰਟ 5.99 ਮਿਲੀਅਨ ਡਾਲਰ ਦਾ ਸੀ। ਵਿੱਤੀ ਸਾਲ 2022 ਦੌਰਾਨ ਭਾਰਤ ਦਾ ਸਮਾਰਟ ਮੀਟਰ ਇੰਪੋਰਟ 3.1 ਮਿਲੀਅਨ ਡਾਲਰ ਦਾ ਸੀ, ਜਿਸ ’ਚ ਚੀਨ ਤੋਂ ਲਗਭਗ 1.32 ਮਿਲੀਅਨ ਡਾਲਰ ਦਾ ਇੰਪੋਰਟ ਹੋਇਆ ਸੀ। 2020 ’ਚ ਕੁਆਲਿਟੀ ਕੰਟਰੋਲ ਆਰਡਰ ਜਾਰੀ ਹੋਣ ਤੋਂ ਬਾਅਦ ਪਿਛਲੇ 3 ਸਾਲਾਂ ’ਚ ਖਿਡੌਣਿਆਂ ਦਾ ਇੰਪੋਰਟ 70 ਫੀਸਦੀ ਡਿ ਗਿਆ। ਵਿੱਤੀ ਸਾਲ 2019 ’ਚ ਜਿੱਥੇ ਖਿਡੌਣਿਆਂ ਦਾ ਇੰਪੋਰਟ 371 ਮਿਲੀਅਨ ਡਾਲਰ ਸੀ ਜੋ ਵਿੱਤੀ ਸਾਲ 2022 ’ਚ 110 ਮਿਲੀਅਨ ਡਾਲਰ ਰਹਿ ਗਿਆ।
ਇਹ ਵੀ ਪੜ੍ਹੋ : Indigo ਫਲਾਈਟ 'ਚ ਆਈ ਖ਼ਰਾਬੀ - ਮੁੰਬਈ ਡਾਇਵਰਟ, ਇਕ ਦਿਨ 'ਚ ਤੀਜਾ ਮਾਮਲਾ
ਇਸੇ ਮਿਆਦ ਦੌਰਾਨ ਚੀਨ ਤੋਂ ਖਿਡੌਣਿਆਂ ਦਾ ਇੰਪੋਰਟ 80 ਫੀਸਦੀ ਜਾਂ 59 ਮਿਲੀਅਨ ਡਾਲਰ ਡਿਗ ਗਿਆ। ਚੀਨ ਨਾਲ ਵਧਦਾ ਵਪਾਰ ਘਾਟਾ ਚਿੰਤਾ ਦਾ ਵਿਸ਼ਾ ਚੀਨ ਨਾਲ ਲਗਾਤਾਰ ਵਧਦਾ ਵਪਾਰ ਘਾਟਾ ਹਮੇਸ਼ਾ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ, ਜਿਸ ਕਾਰਨ ਭਾਰਤ ਨੂੰ ਗੁਆਂਢੀ ਦੇਸ਼ ਤੋਂ ਗੈਰ-ਜ਼ਰੂਰੀ ਇੰਪੋਰਟ ਨੂੰ ਰੋਕਣ ਦੇ ਉਪਾਅ ਕਰਨ ਲਈ ਪ੍ਰੇਰਿਤ ਕੀਤਾ। ਵਿੱਤੀ ਸਾਲ 2023 ਦੀ ਅਪ੍ਰੈਲ-ਸਤੰਬਰ ਦੀ ਮਿਆਦ ਦੌਰਾਨ ਚੀਨ ਨੂੰ ਐਕਸਪੋਰਟ 36.2 ਫੀਸਦੀ ਘਟ ਕੇ 7.8 ਬਿਲੀਅਨ ਡਾਲਰ ਹੋ ਗਿਆ ਜਦ ਕਿ ਇੰਪੋਰਟ 23.6 ਫੀਸਦੀ ਵਧ ਕੇ 52.4 ਬਿਲੀਅਨ ਡਾਲਰ ਹੋ ਗਿਆ, ਜਿਸ ਨਾਲ ਰਿਕਾਰਡ ਵਪਾਰ ਘਾਟਾ 44.6 ਬਿਲੀਅਨ ਡਾਲਰ ਹੋ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਤੈਅ ਸਮੇਂ ਤੋਂ ਪਹਿਲਾਂ 1 ਅਰਬ ਡਾਲਰ ਦੇ 'ਸੁਕੁਕ ਬਾਂਡ' ਦਾ ਕੀਤਾ ਭੁਗਤਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁਣ ਓਯੋ ਕਰੇਗੀ ਛਾਂਟੀ, ਕੰਪਨੀ ਸਟ੍ਰਕਚਰ ’ਚ ਵੀ ਹੋਵੇਗਾ ਬਦਲਾਅ
NEXT STORY