ਭੋਪਾਲ/ਇੰਦੌਰ (ਇੰਟ.) - ਪੀ. ਐੱਮ. ਮੋਦੀ ਦੀ ਮੌਜੂਦਗੀ ’ਚ ਪ੍ਰਵਾਸੀ ਭਾਰਤੀ ਸੰਮੇਲਨ ਦੇ ਦੂਜੇ ਦਿਨ ਸੀ. ਐੱਮ. ਸ਼ਿਵਰਾਜ ਨੇ ਬਹੁਤ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਮੰਤਰ ਦਿੱਤਾ ਹੈ, ਤਾਂ ਅਸੀਂ ਵੀ ਇਸ ਦੇ ਲਈ ਮੱਧ ਪ੍ਰਦੇਸ਼ (ਐੱਮ. ਪੀ.) ਨੂੰ 550 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਰੋਡਮੈਪ ਬਣਾ ਲਿਆ ਹੈ। ਸਵਾਮੀ ਵਿਵੇਕਾਨੰਦ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਇਕ ਨਰਿੰਦਰ ਨੇ ਕਿਹਾ ਸੀ ਕਿ ਮਹਾਨਿਸ਼ਾ ਦਾ ਅੰਤ ਨੇੜੇ ਹੈ, ਅੰਨ੍ਹੇ ਵੇਖ ਨਹੀਂ ਸਕਦੇ, ਬੋਲੇ ਨਹੀਂ ਸੁਣ ਸਕਦੇ ਪਰ ਮੈਂ ਦੇਖ ਸਕਦਾ ਹਾਂ ਕਿ ਭਾਰਤ ਮਾਤਾ ਵਿਸ਼ਵਗੁਰੂ ਦੇ ਅਹੁਦੇ ’ਤੇ ਬਿਰਾਜਮਾਨ ਹੋ ਰਹੀ ਹੈ। ਇਕ ਨਰਿੰਦਰ ਨੇ ਕਿਹਾ ਸੀ ਅਤੇ ਅੱਜ ਦੂਜੇ ਨਰਿੰਦਰ ਦੀ ਅਗਵਾਈ ’ਚ ਇਹ ਸਾਕਾਰ ਹੋ ਰਿਹਾ ਹੈ। ਨਰਿੰਦਰ ਮੋਦੀ ਪੂਰੀ ਦੁਨੀਆ ਨੂੰ ‘ਵਸੁਧੈਵ ਕੁਟੁੰਬਕਮ’ ਦੇ ਧਾਗੇ ’ਚ ਬੰਨ੍ਹ ਰਹੇ ਹਨ। ਉਨ੍ਹਾਂ ਦੀ ਅਗਵਾਈ ’ਚ ਭਾਰਤ ਕਈ ਮਾਮਲਿਆਂ ’ਚ ਵਿਸ਼ਵ ਦੀ ਅਗਵਾਈ ਕਰੇ, ਮੇਰੀ ਇਹੀ ਕਾਮਨਾ ਹੈ।
ਘਰੇਲੂ ਸ਼ੇਅਰ ਬਾਜ਼ਾਰ 'ਚ ਸਪਾਟ ਸ਼ੁਰੂਆਤ, ਸੈਂਸੈਕਸ 300 ਅੰਕ ਫਿਸਲਿਆ, ਨਿਫਟੀ 18100 ਦੇ ਹੇਠਾਂ
NEXT STORY